ਇਤਿਹਾਸਕ 'ਮੇਲਾ ਜੱਗ' ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ ਬ੍ਰਹਮਪੁਰਾ ਅਤੇ ਲਾਲਪੁਰਾ

ਇਤਿਹਾਸਕ 'ਮੇਲਾ ਜੱਗ' ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ ਬ੍ਰਹਮਪੁਰਾ ਅਤੇ ਲਾਲਪੁਰਾ

ਵੱਡੇ ਕਾਫ਼ਲੇ ਅਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਗੁਰੂ ਚਰਨਾਂ ਵਿੱਚ ਭਰੀ ਹਾਜ਼ਰੀ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,27 ਸਤੰਬਰ 

ਤੀਸਰੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਇਤਿਹਾਸਕ 'ਮੇਲਾ ਜੱਗ' ਦੇ ਪਵਿੱਤਰ ਦਿਹਾੜੇ ਮੌਕੇ,ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ,ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਰਸਮੀ ਤੌਰ 'ਤੇ ਸ਼ਾਮਲ ਹੋਣ ਤੋਂ ਬਾਅਦ,ਸ.ਬ੍ਰਹਮਪੁਰਾ ਅੱਜ ਪਹਿਲੀ ਵਾਰ ਆਪਣੇ ਹਲਕੇ ਦੇ ਇਸ ਇਤਿਹਾਸਕ ਅਸਥਾਨ 'ਤੇ ਸ਼ੁਕਰਾਨਾ ਕਰਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਨਤਮਸਤਕ ਹੋਏ ਹਨ।ਇਸ ਪਵਿੱਤਰ ਮੌਕੇ ਉਨ੍ਹਾਂ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸ.ਮਨਜਿੰਦਰ ਸਿੰਘ ਲਾਲਪੁਰਾ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ।
ਸ.ਬ੍ਰਹਮਪੁਰਾ ਅਤੇ ਵਿਧਾਇਕ ਸ.ਲਾਲਪੁਰਾ ਨੇ ਗੁਰੂ ਚਰਨਾਂ ਵਿੱਚ ਕੜਾਹ ਪ੍ਰਸ਼ਾਦਿ ਦੀ ਦੇਗ ਭੇਟ ਕਰਕੇ ਸਮੁੱਚੇ ਪੰਜਾਬ ਦੀ ਸੁੱਖ-ਸ਼ਾਂਤੀ,ਆਪਸੀ ਭਾਈਚਾਰਕ ਸਾਂਝ ਅਤੇ 'ਆਪ' ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਮੇਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਮੁੜ ਖੁਸ਼ਹਾਲ ਤੇ ਨਸ਼ਾ-ਮੁਕਤ 'ਰੰਗਲਾ ਪੰਜਾਬ' ਬਣਾਉਣ ਲਈ ਅਰਦਾਸ ਕੀਤੀ। 

ਹਲਕਾ ਖਡੂਰ ਸਾਹਿਬ ਅੰਦਰ ਦੋਵਾਂ ਦਿੱਗਜ ਆਗੂਆਂ ਦੀ ਸਾਂਝੀ ਮੌਜੂਦਗੀ ਅਤੇ ਬੇਮਿਸਾਲ ਏਕਤਾ ਨੇ ਪਾਰਟੀ ਵਰਕਰਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ,ਜਿਸ ਨਾਲ ਸਮੁੱਚੇ ਮਾਝੇ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਵੱਡਾ ਸਿਆਸੀ ਲਾਹਾ ਮਿਲਣਾ ਤੈਅ ਹੈ।
ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ,ਗੁਰਸ਼ਰਨ ਸਿੰਘ ਫਤਿਹਾਬਾਦ,ਕਰਨ ਪੀ.ਏ.,ਸਰਵਨ ਸਿੰਘ ਢੋਟੀ,ਜਗਰੂਪ ਸਿੰਘ ਢੋਟੀ,ਅਮਰੀਕ ਸਿੰਘ ਢੋਟੀ,ਦਲਬੀਰ ਸਿੰਘ ਢੋਟੀ, ਦਲਜੀਤ ਸਿੰਘ ਭੋਲਾ ਢੋਟੀ,ਰਾਣਾ ਢੋਟੀ,ਤੇਜਿੰਦਰ ਸਿੰਘ ਬਲਾਕ ਪ੍ਰਧਾਨ,ਗੁਰਦੀਪ ਸਿੰਘ ਬਲਾਕ ਪ੍ਰਧਾਨ,ਲਵ ਮੰਡਾਲਾ,ਮੱਖਣ ਸਿੰਘ ਢੋਟੀ,ਸੁਰਿੰਦਰ ਸਿੰਘ ਢੋਟੀ,ਨਿਸ਼ਾਨ ਸਿੰਘ ਖਵਾਸਪੁਰ,ਕੁਲਬੀਰ ਸਿੰਘ ਤੁੜ,ਹੈਪੀ ਕੰਗ ਬਲਾਕ ਪ੍ਰਧਾਨ, ਮਲਕੀਤ ਸਿੰਘ,ਪਰਤਾਪ ਸਿੰਘ ਸਰਪੰਚ ਖਡੂਰ ਸਾਹਿਬ,ਅੰਗਰੇਜ਼ ਸਿੰਘ,ਗੁਰਦਿਆਲ ਸਿੰਘ ਮੈਂਬਰ, ਜਸਵੰਤ ਸਿੰਘ ਸਰਪੰਚ ਧੂੰਦਾ,ਗੁਰਭੇਜ ਸਿੰਘ ਮੱਲ੍ਹੀ, ਰਣਜੀਤ ਸਿੰਘ ਸਰਪੰਚ ਹੰਸਾਵਾਲ,ਨਿਰਮਲ ਸਿੰਘ ਹੰਸਾਵਾਲ, ਗੁਰਦਿਆਲ ਸਿੰਘ ਭੈਲ ਸਰਪੰਚ,ਬਲਵਿੰਦਰ ਸਿੰਘ ਰੰਧਾਵਾ,ਵੱਸਣ ਸਿੰਘ ਖੱਖ,ਚਰਨ ਸਿੰਘ ਲਾਹੌਰੀਆ, ਸਤਨਾਮ ਸਿੰਘ ਮੈਂਬਰ,ਟਹਿਲ ਸਿੰਘ ਮੈਂਬਰ, ਗੁਰਸਾਹਿਬ ਸਿੰਘ ਮੈਂਬਰ,ਸੁਖਬੀਰ ਸਿੰਘ ਚੇਅਰਮੈਨ,ਘੁੱਕ ਸਿੰਘ ਬਲਾਕ ਸੰਮਤੀ ਮੈਂਬਰ,ਬਲਜਿੰਦਰ ਸਿੰਘ ਮੈਂਬਰ,ਹਰਜੀਤ ਸਿੰਘ ਮੈਂਬਰ,ਜਸਬੀਰ ਸਿੰਘ ਮੈਂਬਰ,ਸਰਵਨ ਸਿੰਘ ਲਾਲੀ, ਅਨੰਦ ਸਿੰਘ ਮੈਂਬਰ,ਸਤਨਾਮ ਸਿੰਘ ਰਾਜਾ,ਗਗਨਦੀਪ ਸਿੰਘ, ਪਵਨਦੀਪ ਸਿੰਘ ਅਤੇ ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ-ਸਰਪੰਚ ਅਤੇ ਮੋਹਤਬਰ ਆਗੂ ਸਾਹਿਬਾਨ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.