ਇਤਨਾ ਹੀ ਜਾਨਾ, ਕਿ ਕੁਛ ਨਾ ਜਾਨਾ, ਹਾਏ ਸੋ ਭੀ ਹੂਆ ਇਕ ਉਮਰ ਕੇ ਬਾਅਦ ਮਾਲੂਮ ।'

ਇਤਨਾ ਹੀ ਜਾਨਾ, ਕਿ ਕੁਛ ਨਾ ਜਾਨਾ, ਹਾਏ  ਸੋ ਭੀ ਹੂਆ ਇਕ ਉਮਰ ਕੇ ਬਾਅਦ ਮਾਲੂਮ ।'
ਅਜੋਕੇ ਵਿਦਵਾਨਾਂ ਦੇ ਲਈ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਜੀਵਨ ਦੀ ਕਮਾਲ ਦੀ ਆਪ ਬੀਤੀ ਸਾਖੀ
  • ਰਾਮ ਥੰਮ੍ਹਣ ਵਿਸਾਖੀ ਦੇ ਮੇਲੇ ਸਮੇਂ ਧਾਰਮਕ ਦੀਵਾਨ ਸਜਿਆ ਹੋਇਆ ਸੀ
  • ਪਹਿਲਾਂ ਰਾਗੀ ਜਥੇ ਨੇ ਕੀਰਤਨ ਕੀਤਾ, ਫਿਰ ਸੀਤਲ ਜੀ ਦੇ ਜਥੇ ਨੇ ਵਾਰਾਂ ਗਾਈਆਂ
  • ਉਹਨਾਂ ਤੋਂ ਪਿੱਛੋਂ ਇੱਕ ਹੋਰ ਢਾਡੀ ਜਥੇ ਦੀ ਵਾਰੀ ਸੀ, ਉਸ ਜਥੇ ਪਹਿਲਾਂ ਗੁਰਬਾਣੀ ਦਾ ਸ਼ਬਦ ਗਾਇਆ, ਉਚਾਰਨ ਗਲਤ ਕੀਤਾ
  • ਉਸ ਤੋਂ ਪਿੱਛੋਂ ਬਾਬਾ ਫ਼ਤਹਿ ਸਿੰਘ ਮਾਂਗਾ' ਦੀ ਵਾਰੀ ਸੀ । ਆਪ ਗੁਰਬਾਣੀ ਦੇ ਮਹਾਨ ਵਿੱਦਵਾਨ ਸਨ । ਸ਼ੁਰੂ ਕਰਦਿਆਂ ਹੀ ਉਹਨਾਂ ਢਾਡੀਆਂ ਦਾ ਬੜਾ ਮਜ਼ਾਕ ਉਡਾਇਆ ।
  • ਅਖੇ : "ਅੱਠਾਂ-ਅੱਠਾਂ ਆਨਿਆਂ ਦੀਆਂ ਢੱਡਾਂ ਖ਼ਰੀਦ ਲੈਣੀਆਂ, ਸਾਰੰਗੀ ਲਾ ਲੈਣੀ ਮੋਢੇ ਨਾਲ, ਤੇ ਚੁੱਕ ਸੁਰਾਂ ਲੈਣੀਆਂ। ਅੰਨ੍ਹੇਵਾਹ, ਉ ਦਿਲਬਰਾ ਵਾਸਤਾ ਈ ।"

ਮੈਂ 1935 ਈ: ਵਿਚ ਢਾਡੀ ਜਥੇ ਦਾ ਕੰਮ ਸ਼ੁਰੂ ਕੀਤਾ । ਵਾਰਾਂ ਦੇ ਨਾਲ ਵਿਆਖਿਆ ਕਰਨ ਦਾ ਮੈਂ ਬਿਲਕੁਲ ਨਵਾਂ ਢੰਗ ਅਪਣਾਇਆ । ਸਰੋਤਿਆਂ ਨੂੰ ਉਹ ਬਹੁਤ ਪਸੰਦ ਆਇਆ । ਸਿੱਟੇ ਵਜੋਂ ਦੋ-ਕੁ ਸਾਲ ਵਿਚ ਹੀ ਮੇਰਾ ਜਥਾ ਵਾਹਵਾ ਪਰਸਿਧ ਹੋ ਗਿਆ । ਸੱਚੀ ਗੱਲ ਏ, ਇਸਦਾ ਮੇਰੇ ਮਨ ਵਿਚ ਕੁਛ ਹੰਕਾਰ ਵੀ ਹੋ ਗਿਆ । ਇਕ ਮਿਸਾਲ ਦੇਂਦਾ ਹਾਂ । ਰਾਮ ਥੰਮ੍ਹਣ ਵਿਸਾਖੀ ਦੇ ਮੇਲੇ ਸਮੇਂ ਧਾਰਮਕ ਦੀਵਾਨ ਵੀ ਸਜਿਆ ਕਰਦਾ ਸੀ, ਜਿਸਦੇ ਮੁਖੀ ਪਰਬੰਧਕ ਸ. ਬਹਾਲ ਸਿੰਘ ਜ਼ੈਲਦਾਰ ਰਾਜਾ ਜੰਗ ਵਾਲੇ ਹੁੰਦੇ ਸਨ । ਇਕ ਵਿਸਾਖੀ ਦੀ ਗੱਲ ਹੈ, ਪਹਿਲਾਂ ਰਾਗੀ ਸਿੰਘਾਂ ਕੀਰਤਨ ਕੀਤਾ, ਉਸ ਤੋਂ ਪਿੱਛੋਂ ਮੇਰੇ ਜਥੇ ਦੀ ਵਾਰੀ ਸੀ । ਸਾਥੋਂ ਪਿੱਛੋਂ ਇਕ ਹੋਰ ਢਾਡੀ ਜਥੇ ਨੇ ਕੀਰਤਨ ਕੀਤਾ, ਜਿਸਨੇ ਆਰੰਭ ਵਿਚ ਗੁਰਬਾਣੀ ਦਾ ਸ਼ਬਦ ਗਾਇਆ, ਜਿਸਦੀ ਉਸਨੇ ਇਕ ਤੁਕ ਵੀ ਸ਼ੁੱਧ ਨਾ ਪੜ੍ਹੀ । ਉਸ ਤੋਂ ਪਿੱਛੋਂ ਬਾਬਾ ਫ਼ਤਹਿ ਸਿੰਘ ਮਾਂਗਾ' ਦੀ ਵਾਰੀ ਸੀ । ਆਪ ਗੁਰਬਾਣੀ ਦੇ ਮਹਾਨ ਵਿੱਦਵਾਨ ਸਨ । ਸ਼ੁਰੂ ਕਰਦਿਆਂ ਹੀ ਉਹਨਾਂ ਢਾਡੀਆਂ ਦਾ ਬੜਾ ਮਜ਼ਾਕ ਉਡਾਇਆ । 
ਅਖੇ : "ਅੱਠਾਂ-ਅੱਠਾਂ ਆਨਿਆਂ ਦੀਆਂ ਢੱਡਾਂ ਖ਼ਰੀਦ ਲੈਣੀਆਂ, ਸਾਰੰਗੀ ਲਾ ਲੈਣੀ ਮੋਢੇ ਨਾਲ, ਤੇ ਚੁੱਕ ਸੁਰਾਂ ਲੈਣੀਆਂ। ਅੰਨ੍ਹੇਵਾਹ, ਉ ਦਿਲਬਰਾ ਵਾਸਤਾ ਈ ।"
ਮੈਨੂੰ ਸੁਣ ਕੇ ਬੜਾ ਗੁੱਸਾ ਆਇਆ, ਪਰ ਗੁੱਸਾ ਕਢਣ ਦਾ ਸਮਾਂ ਨਾ ਮਿਲਿਆ, ਕਿਉਂਕਿ ਮੈਂ ਪਹਿਲਾਂ ਕੀਰਤਨ ਕਰ ਹਟਿਆ ਸਾਂ । ਸਾਰਾ ਦਿਨ ਮੈਂ ਏਹਾ ਸੋਚੀ ਗਿਆ, ਇਸ ਬੁੱਢੇ ਬਾਬੇ ਨੇ ਕੀਤਾ ਕੀ । ਗੁਰਮੁਖੀ ਤੋਂ ਬਿਨਾਂ ਇਹਨੂੰ ਹੋਰ ਆਉਂਦਾ ਕੀ ਏ। ਤੇ ਮੈਂ ? ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ, ਚਾਰ ਜ਼ਬਾਨਾਂ ਪੜ੍ਹ ਸਕਦਾ ਹਾਂ । ਤੇ ਏਸ ਘੜੇ ਜਿੱਡਾ ਊੜਾ ਪਾਉਣ ਵਾਲੇ ਨੇ ਸਾਰੇ ਢਾਡੀਆਂ ਦੀ ਵੱਢ ਦਿਤੀ ?
ਪਰ ਦੋ ਚਾਰ ਦਿਨ ਪਿਛੋਂ ਜਾਂ ਮੈਂ ਠੰਢੇ ਦਿਲ ਨਾਲ ਸੋਚਿਆ, ਤਾਂ ਬਾਬਾ ਫ਼ਤਹਿ ਸਿੰਘ ਦੀ ਲਾਈ ਚੋਟ ਮੇਰੇ ਕੰਮ ਆ ਗਈ । (ਪਿੱਛੋਂ ਬਾਬਾ ਫ਼ਤਹਿ ਸਿੰਘ ਨਾਲ ਮੇਰੀ ਬੜੀ ਦਸਤੀ ਰਹੀ।) ਗੁਰੂ ਦੀ ਕਿਰਪਾ ਨਾਲ ਮੈਂ -ਜਿੰਨੀ ਹੋ ਸਕੀ-ਈਮਾਨਦਾਰੀ ਨਾਲ ਮਿਹਨਤ ਕੀਤੀ।
ਇਹ ਗੱਲ ਮੈਂ ਆਪਣੇ ਪਾਠਕਾਂ ਨਾਲ ਇਸ ਵਾਸਤੇ ਸਾਂਝੀ ਕੀਤੀ ਹੈ, ਕਿ ਜਦੋਂ ਮੈਂ ਐਵੇਂ ਨਾਂ-ਮਾਤਰ ਜਾਣਦਾ ਸਾਂ, ਓਦੋਂ ਸਮਝਦਾ ਸਾਂ, ਕਿ ਮੈਂ ਬਹੁਤ ਕੁਛ ਜਾਣਦਾ ਹਾਂ । ਤੇ ਉਮਰ ਭਰ ਦੀ ਮਿਹਨਤ ਪਿਛੋਂ ਅੱਜ ਮੈਂ ਇਸ ਨਤੀਜੇ 'ਤੇ ਪੁੱਜਾ ਹਾਂ, ਕਿ ਮੈਂ ਅਜੇ ਬਹੁਤ ਥੋੜਾ ਜਾਣ ਸਕਿਆ ਹਾਂ ।
ਇਤਨਾ ਹੀ ਜਾਨਾ, ਕਿ ਕੁਛ ਨਾ ਜਾਨਾ, ਹਾਏ 
ਸੋ ਭੀ ਹੂਆ ਇਕ ਉਮਰ ਕੇ ਬਾਅਦ ਮਾਲੂਮ ।'
ਸੋ, ਕੋਈ ਕਿੰਨਾ ਵੀ ਵਿੱਦਵਾਨ ਹੋਵੇ, ਉਸਨੂੰ ਹਉਮੈਂ ਨਹੀਂ ਕਰਨੀ ਚਾਹੀਦੀ, ਕਿਉਂਕਿ 'ਗਿਆਨ' ਇਕ ਅਥਾਹ ਸਮੁੰਦਰ ਹੈ ।
ਹਰ ਹਾਲ, ਇਹ ਕਿੱਤਾ ਮਾੜਾ ਨਹੀਂ, ਪੁੰਨ ਤੇ ਫਲੀਆਂ ਵਾਲਾ ਹੈ । ਸੱਚ ਪੁੱਛੋ, ਤਾਂ ਕਿੱਤਾ (ਹੁਨਰ) ਕੋਈ ਵੀ ਮਾੜਾ ਨਹੀਂ, ਕਿੱਤਾਕਾਰ ਹੀ ਚੰਗਾ ਜਾਂ ਮਾੜਾ ਹੁੰਦਾ ਹੈ । ਘਾਲਣਾ ਘਾਲ, ਸਫਲਤਾ ਜ਼ਰੂਰ ਮਿਲੇਗੀ ।
-ਗਿਆਨੀ ਸੋਹਣ ਸਿੰਘ ਸੀਤਲ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.