ਚੋਹਲਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ ਮੇਲਾ
- ਰਾਸ਼ਟਰੀ
- 02 Oct,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,2 ਅਕਤੂਬਰ
ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼ਿਵ ਮੰਦਰ ਦੁਸ਼ਹਿਰਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸੂਰਜ ਢਲਦਿਆਂ ਹੀ ਰਾਵਣ,ਮੇਘਨਾਥ ਤੇ ਕੁੰਭਕਰਨ ਦੇ ਵੱਡੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।ਇਸ ਮੇਲੇ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਪਹੁੰਚੇ।ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਬੱਡੀ ਦੇ ਵੱਖ-ਵੱਖ ਸ਼ੋਅ ਮੈਚ ਕਰਵਾਏ ਗਏ,ਜਿਸ ਦਾ ਇਲਾਕੇ ਦੇ ਹਜਾਰਾਂ ਖੇਡ ਪ੍ਰੇਮੀਆਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ।ਇਸ ਮੌਕੇ ਕਰਵਾਏ ਗਏ ਇਨ੍ਹਾਂ ਮੈਚਾਂ ਵਿੱਚ ਪਹਿਲਾ ਮੁਕਾਬਲਾ ਚੋਹਲਾ ਸਾਹਿਬ ਅਤੇ ਪਿੰਡ ਰੱਤੋਕੇ ਦਰਮਿਆਨ ਹੋਇਆ ਜਿਸ ਵਿੱਚ ਚੋਹਲਾ ਸਾਹਿਬ ਦੀ ਟੀਮ ਜੇਤੂ ਰਹੀ,ਇਸੇ ਤਰ੍ਹਾਂ ਖਡੂਰ ਸਾਹਿਬ ਦੀ ਟੀਮ ਨੇ ਚੋਹਲਾ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।ਤੀਸਰੇ ਮੈਚ ਵਿੱਚ ਸੁਰਸਿੰਘ ਦੀ ਟੀਮ ਨੇ ਚੋਹਲਾ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਅਤੇ ਪਤਵੰਤੇ ਸੱਜਣਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਰਾਸ਼ੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਮੇਟੀ ਦੇ ਪ੍ਰਧਾਨ ਤਰੁਣ ਜੋਸ਼ੀ,ਉਪ ਪ੍ਰਧਾਨ ਰਿਸ਼ਵ ਧੀਰ, ਤਰਸੇਮ ਨਈਅਰ,ਰਮਨ ਕੁਮਾਰ ਧੀਰ, ਭੁਪਿੰਦਰ ਕੁਮਾਰ ਨਈਅਰ,ਪਰਮਜੀਤ ਜੋਸ਼ੀ,ਸੌਰਵ ਨਈਅਰ (ਯੂਐਸਏ),ਕਰਨਵੀਰ, ਭੰਵਰਦੀਪ,ਪ੍ਰਦੀਪ ਕੁਮਾਰ ਹੈਪੀ,ਰਾਹੁਲ ਧੀਰ,ਪ੍ਰਿਆਸ਼ੂ, ਆਕਾਸ਼ ਤੋਂ ਇਲਾਵਾ ਪਹਿਲਵਾਨ ਮਨਮੋਹਣ ਸਿੰਘ ਪੱਪੂ, ਪਹਿਲਵਾਨ ਲਖਬੀਰ ਸਿੰਘ,ਸੁਖਚੈਨ ਸਿੰਘ ਭਿੱਖੀਕੇ ਆਦਿ ਨੇ ਆਪਣਾ ਯੋਗਦਾਨ ਪਾਇਆ।
Posted By:
GURBHEJ SINGH ANANDPURI
Leave a Reply