ਪਿੰਡ ਫੱਤੂਢੀਂਗਾ ਵਿਖੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ
- ਅਪਰਾਧ
- 21 Aug, 2026 04:08 PM (Asia/Kolkata)
ਬੁਜੁਰਗ ਵਿਧਵਾ ਦੀ ਪੁਰਾਣੀ ਦੁਕਾਨ ਨੂੰ ਪਿੰਡ ਦੇ ਹੀ ਇੱਕ ਧਨਾਢ ਵਿਅਕਤੀ ਵਲੋ ਕੀਤਾ ਅੱਧੀ ਰਾਤ ਨੂੰ ਜੇਸੀਬੀ ਨਾਲ ਕੀਤਾ ਗਿਆ ਢੇਹ ਢੇਰੀ
ਮਿੱਟੀ ਦੇ ਭਾਂਡੇ ਵੇਚਕੇ ਗੁਜਾਰਾ ਕਰਦੀ ਸੀ ਮਹਿਲਾ
ਪੁਲਿਸ ਤੋਂ ਇਨਸਾਫ ਦੀ ਆਸ ਤੇ ਬੈਠੀ ਹੈ ਮਹਿਲਾ
ਮਾਮਲੇ ਦੀ ਜਾਂਚ ਪੜਤਾਲ ਕਰਕੇ ਜਲਦ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ- ਥਾਣਾ ਮੁਖੀ
ਕਪੂਰਥਲਾ 21 ਅਗਸਤ ਗੌਰਵ ਮੜੀਆ
ਪਿੰਡ ਫੱਤੂਢੀਂਗਾ ਵਿਖੇ ਗਰੀਬ ਅਤੇ ਬੁਜੁਰਗ ਵਿਧਵਾ ਦੀ ਆਮਦਨ ਦਾ ਸਹਾਰਾ ਉਸਦੀ ਪੁਰਾਣੀ ਦੁਕਾਨ ਨੂੰ ਪਿੰਡ ਦੇ ਹੀ ਇੱਕ ਧਨਾਢ ਵਿਅਕਤੀ ਵਲੋ ਮੰਗਲਵਾਰ ਦੀ ਅੱਧੀ ਰਾਤ ਨੂੰ ਜੇਸੀਬੀ ਨਾਲ ਢਹਿਢੇਰੀ ਕਰਕੇ ਤੋੜ ਦਿੱਤੀ ਗਈ ਹੈ ਪੀੜਿਤ ਮਹਿਲਾ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਇਸ ਦੁਕਾਨ ਤੇ ਮਿੱਟੀ ਦੇ ਬਰਤਨ ਅਤੇ ਹੋਰ ਨਿੱਕਾ ਮੋਟਾ ਸਮਾਨ ਵੇਚਕੇ ਆਪਣਾ ਟਬਰ ਪਾਲਦੀ ਸੀ ਉਸਦਾ ਪਤੀ ਕਰੀਬ 10 ਸਾਲ ਪਹਿਲਾ ਹੀ ਮੁੱਕ ਚੁੱਕਿਆ ਹੈ ਅਤੇ ਉਸਦਾ ਇਕ ਲੜਕਾ ਅਰਬ ਦੇਸ਼ ਵਿਚ ਦਿਹਾੜੀ ਮਜਦੂਰੀ ਕਰਦਾ ਹੈ ਅਤੇ ਅਜਕਲ ਇਹ ਵੇਹਲਾ ਬੈਠਾ ਹੋਇਆ ਹੈ ਪਰਿਵਾਰ ਚ ਉਸਦੀ ਨੂੰਹ ਅਤੇ ਦੋ ਪੋਤਰੀਆਂ ਹਨ ਐਸ ਵੇਲੇ ਘਰ ਕੋਈ ਮਰਦ ਨਹੀਂ ਹੈ ਉਹ ਚਾਰੇ ਔਰਤਾਂ ਹੀ ਹਨ ਅਤੇ ਇਸ ਦੁਕਾਨ ਤੋਂ ਹੀ ਘਰ ਦਾ ਗੁਜਾਰਾ ਕਰਦੇ ਸਨ ਪੀੜਿਤ ਮਹਿਲਾ ਦੀ ਨੂੰਹ ਨੇ ਦੱਸਿਆ ਕਿ ਸਾਡਾ ਪਰਿਵਾਰ ਪਿਛਲੇ 40 ਵਰਿਆ ਤੋਂ ਇਹ ਦੁਕਾਨ ਕਰਦਾ ਹੈ ਸਾਡਾ ਕੋਰਟ ਕੇਸ ਸਾਡੇ ਦੁਕਾਨ ਮਾਲਿਕ ਨਾਲ ਚਲਦਾ ਸੀ ਪ੍ਰੰਤੂ ਉਹ ਅਸੀ ਕਾਫੀ ਪਹਿਲਾ ਜਿੱਤ ਚੁੱਕੇ ਹਾਂ ਹੁਣ ਤੀਜੀ ਧਿਰ ਵਲੋਂ ਆਪਣੀ ਮਾਲਿਕੀ ਦਾ ਰੋਲਾ ਪਾਉਂਦੇ ਹੋਏ ਅੱਧੀ ਰਾਤ ਨੂੰ ਸਾਰੀ ਦੁਕਾਨ ਢਾਹ ਦਿੱਤੀ ਤੇ ਸਾਰਾ ਸਮਾਨ ਵੀ ਖੁਰਦ ਬੁਰਦ ਕਰ ਦਿੱਤਾ ਜਿਸ ਨਾਲ ਅਸੀਂ ਕਾਫੀ ਨੁਕਸਾਨ ਚ ਚਲ ਗਏ ਹਾਂ ਜੇਕਰ ਕੋਈ ਕਾਗਜ ਹੁੰਦਾ ਤੇ ਬੰਦਾ ਕੋਰਟ ਕਚਹਿਰੀ ਜਾਂਦਾ ਪ੍ਰੰਤੂ ਇਸ ਤਰ੍ਹਾ ਆਪਣੀ ਮਰਜ਼ੀ ਨਾਲ ਬੰਦੇ ਬੁਲਾਕੇ ਜੇਸੀਬੀ ਨਾਲ ਦੁਕਾਨ ਨਹੀਂ ਢਾਹ ਸਕਦਾ ਇਹ ਗੈਰਕਨੂੰਨੀ ਹੈ ਪੀੜਿਤ ਪਰਿਵਾਰ ਵਲੋ ਥਾਣਾ ਫੱਤੂਢੀਂਗਾ ਵਿਖੇ ਵਿਰੋਧੀ ਖਿਲਾਫ ਦਰਖਾਸਤ ਵੀ ਦਿੱਤੀ ਗਈ ਹੈ ਪ੍ਰੰਤੂ ਦੋਸ਼ੀ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਸੰਬੰਧੀ ਥਾਣਾ ਮੁਖੀ ਦਵਿੰਦਰ ਬੀਰ ਸਿੰਘ ਨੂੰ ਮਿਲਣਾ ਚਾਹਿਆ ਤੇ ਉਹ ਛੁੱਟੀ ਤੇ ਸਨ ਫਿਰ ਓਹਨਾ ਦੇ ਫੋਨ ਤੇ ਗੱਲ ਹੋਈ ਤੇ ਓਹਨਾ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਪ੍ਰੰਤੂ ਪੀੜਿਤ ਪਰਿਵਾਰ ਥਾਣੇ ਨਹੀਂ ਆਇਆ ਬਾਕੀ ਮਾਮਲੇ ਦੀ ਜਾਂਚ ਪੜਤਾਲ ਕਰਕੇ ਜਲਦ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ
Leave a Reply