ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਪੁਲਿਸ ਚੌਂਕੀ ਟਾਂਗਰਾ ਵੱਲੋਂ ਤਿੰਨ ਵਿਅਕਤੀਆਂ ਨੂੰ 68 ਗ੍ਰਾਮ ਹੈਰੋਇਨ ਤੇ 20 ਹਜਾਰ ਨਗਦੀ ਸਮੇਤ ਕਾਬੂ ਕੀਤਾ
- ਅਪਰਾਧ
- 21 May,2025

ਟਾਂਗਰਾ, 21 ਮਈ ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ| ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਨਚਾਰਜ ਪੁਲਿਸ ਚੌਂਕੀ ਟਾਂਗਰਾ ਏ ਐਸ ਆਈ ਨਰਿੰਦਰ ਪਾਲ ਸਿੰਘ ਅਤੇ ਸਬ ਇੰਸਪੈਕਟਰ ਸਰਦਾਰ ਬਘੇਲ ਸਿੰਘ ਥਾਣਾ ਤਰਸਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਸਮੇਂ ਤਿੰਨ ਵਿਅਕਤੀਆਂ ਨੂੰ 68 ਗ੍ਰਾਮ ਹੇੈਰੋਇਨ ਤੇ 20 ਹਜਾਰ ਨਗਦੀ ਸਮੇਤ ਕਾਬੂ ਕੀਤਾ ਹੈ। ਪੁਲਿਸ ਪਾਰਟੀ ਸਮੇਤ ਤਰਸਿਕਾ ਤੋਂ ਸੈਦੋ ਲੇਹਲ ਦਸ਼ਮੇਸ਼ ਨਗਰ ਨੂੰ ਜਾ ਰਹੇ ਸੀ ਸਾਹਮਣੇ ਤੋਂ ਆ ਰਹੀ ਇੱਕ ਗੋਲਡਨ ਰੰਗ ਦੀ ਇਨੋਵਾ ਗੱਡੀ ਜਿਸ ਦਾ ਨੰਬਰ ਪੀਬੀ 10 ਬੀ ਯੂ 45 77 ਇਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਦਾ ਯਤਨ ਕਰ ਰਹੇ ਸਨ ਪੁਲਿਸ ਨੇ ਤੁਰੰਤ ਇਹਨਾਂ ਨੂੰ ਰੋਕ ਕੇ ਕਾਬੂ ਕੀਤਾ ਇਹਨਾਂ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਉਰਫ ਅਭੈ ਪੁਤਰ ਸੁਖਦੇਵ ਸਿੰਘ ਲਵਪ੍ਰੀਤ ਸਿੰਘ ਲੱਭਾ ਪੁੱਤਰ ਮੰਗਲ ਸਿੰਘ ਤਿੰਨੇ ਵਾਸੀ ਦਸ਼ਮੇਸ਼ ਨਗਰ ਤੇ ਤੌਰ ਤੇ ਹੋਈ ਹੈ| ਇਹਨਾਂ ਦੀ ਤਲਾਸ਼ੀ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਕੋਲੋਂ 48 ਗ੍ਰਾਮ ਹੈਰੋੲਨ ਬਰਾਮਦ ਹੋਈ ਹੈ ਤੇ ਨਗਦੀ 500 ਦੇ 10 ਨੋਟ 5000 ਬਰਾਮਦ ਹੋਏ ਲਵਪ੍ਰੀਤ ਸਿੰਘ ਲੱਭਾ ਪੁੱਤਰ ਮੰਗਲ ਸਿੰਘ ਦੇ ਕੋਲੋਂ 10 ਗ੍ਰਾਮ ਹੈਰੋਇਨ 500 ਦੇ 22 ਨੋਟ 11000 ਨਗਦੀ ਬਰਾਮਦ ਹੋਏ ਜੋਬਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਕੋਲੋਂ 10 ਗ੍ਰਾਮ ਹੈਰੋਇਨ ਅਠ ਨੋਟ 500 ਦੇ 4000 ਨਗਦ ਬਰਾਮਦ ਹੋਏ ਪੁਲਿਸ ਥਾਣਾ ਤਰਸਿਕਾ ਵੱਲੋਂ ਮੁਕਦਮਾ ਨੰਬਰ 40 ਮੁਕਦਮਾ ਦਰਜ ਕਰਕੇ ਅਗਲੇਰੀ ਲੋੜੀਂਦੀ ਕਨੀਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ| ਇਸ ਸਮੇਂ ਏਐਸਆਈ ਲਖਵਿੰਦਰ ਸਿੰਘ ਐਚਸੀ ਪ੍ਰਗਟ ਸਿੰਘ ਰਫੀਕ ਮੁਹੰਮਦ ਪੁਲਿਸ ਪਾਰਟੀ ਸਮੇਤ ਹ
Posted By:

Leave a Reply