ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਅਤੇ ਕੁਰਬਾਨੀ ਨਿਰੋਲ ਸਿੱਖ ਸੰਘਰਸ਼ ਨੂੰ ਸਮਰਪਿਤ ਸੀ

ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਅਤੇ ਕੁਰਬਾਨੀ ਨਿਰੋਲ ਸਿੱਖ ਸੰਘਰਸ਼ ਨੂੰ ਸਮਰਪਿਤ ਸੀ

ਸਤਲੁੱਜ ਫਿਲਮ ਨੇ ਭਾਵੇਂ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਿਕ ਅਖਵਾਉਂਦੇ ਹਿੰਦੋਸਤਾਨ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ । ਭਾਵੇਂ ਸਿੱਖ ਧਰਮ ਦੇ ਠੇਕੇਦਾਰ ਅਖਵਾਉਂਦੇ ਬਾਦਲਾਂ ਨੂੰ ਵੀ ਸ਼ਰੇਬਾਜਾਰ ਨੰਗਿਆਂ ਕਰ ਦਿੱਤਾ ਹੈ । ਕਾਂਗਰਸ ਅਤੇ ਭਾਜਪਾਈਆਂ ਦੇ ਵੀ ਅਸਲੀ ਚਿਹਰੇ ਨੰਗੇ ਕੀਤੇ ਹਨ । ਭਾਰਤੀ ਪ੍ਰਸ਼ਾਸਨਿਕ ਭ੍ਰਿਸ਼ਟ ਅਤੇ ਅੱਤਵਾਦੀ ਸਿਸਟਮ ਨੂੰ ਵੀ ਪੂਰੀ ਦੁਨੀਆਂ ਦੇ ਸਾਹਮਣੇ ਨੰਗਿਆਂ ਕੀਤਾ ਹੈ । ਭਾਰਤੀ ਨਿਆਂਪਾਲਿਕਾ ਜਿੱਥੇ ਕਿ ਜੱਜ ਵੀ ਰਿਸ਼ਵਤ ਲੈ ਕੇ ਬੰਦਿਆਂ ਨੂੰ , ਵੱਡੇ ਵੱਡੇ ਅਪਰਾਧੀਆਂ ਨੂੰ ਬਰੀ ਕਰ ਦਿੰਦੇ ਹਨ ਅਤੇ ਰਿਸ਼ਵਤ ਲੈ ਕੇ ਬੇਕਸੂਰਾਂ ਨੂੰ ਉੱਮਰਕੈਦਾਂ ਕਰ ਦਿੰਦੇ ਹਨ ਅਤੇ ਰਾਜਨੀਤਿਕ ਦਬਾਅ ਥੱਲੇ ਫਾਂਸੀਆਂ ਤੱਕ ਦੀ ਸਜ਼ਾ ਵੀ ਸੁਣਾ ਦਿੰਦੇ ਹਨ । ਜਿਸ ਦੀ ਉੱਦਹਾਰਨ ਸ਼ਹੀਦ ਭਾਈ ਕਿਹਰ ਸਿੰਘ ਜੀ ਇੰਦਰਾ ਗਾਂਧੀ ਸੋਧਾ ਕਾਂਡ ਵਾਲੇ ਅਤੇ ਸ਼ਹੀਦ ਅਫਜਲ ਗੁਰੂ ਹਨ । ਹਿੰਦੂ ਵੋਟਾਂ ਨੂੰ ਪੱਕਿਆਂ ਕਰਨ ਲਈ ਕਾਂਗਰਸੀ ਮਨਮੋਹਣ ਸਿੰਘ ਦੇ ਪਰਧਾਨ ਮੰਤਰੀ ਹੁੰਦਿਆਂ ਅਫਜਲ ਗੁਰੂ ਨੂੰ ਸਿਆਸੀ ਦਬਾਅ ਥੱਲੇ ਫਾਂਸੀ ਦਿੱਤੀ ਗਈ ਸੀ , ਅਤੇ ਭਾਈ ਕਿਹਰ ਸਿੰਘ ਜੀ ਨੂੰ ਵੀ ਕਾਂਗਰਸੀ ਪਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਹਿਣ ਉੱਤੇ ਕਾਂਗਰਸ ਪਾਰਟੀ ਦੇ ਦਬਾਅ ਥੱਲੇ ਭਾਰਤੀ ਭਰਿਸ਼ਟ ਨਿਆਂਪਾਲਿਕਾ ਨੇ ਬਿਨਾਂ ਕਿਸੇ ਕਸੂਰ ਬਿਨਾਂ ਕਿਸੇ ਸਬੂਤ ਦੇ ਇਹ ਕਹਿ ਕੇ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਕਿ ਭਾਈ ਕਿਹਰ ਸਿੰਘ ਜੀ ਨੇ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਲਈ ਉਕਸਾਇਆ ਸੀ । 
ਹੁਣ ਗੱਲ ਕਰਾਂਗੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਦੀ ਸ਼ਹਾਦਤ , ਘਾਲਣਾ ਅਤੇ ਕੁਰਬਾਨੀ ਨੂੰ ਕੇਵਲ ਅਤੇ ਕੇਵਲ ਮਨੁੱਖੀ ਅਧਿਕਾਰਾਂ ਤੱਕ ਸਮੇਟ ਕੇ ਰੱਖ ਦੇਣਾ । ਏਸ ਤਰ੍ਹਾਂ ਕਰਨਾ ਭਾਈ ਖਾਲੜਾ ਜੀ ਦੇ ਜੀਵਨ ਦੀ ਅਦੁੱਤੀ , ਅਨੋਖੀ , ਕਠਿਨ ਅਤੇ ਸਖਤ ਘਾਲਣਾ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋਵੇਗੀ । ਖਾਸ ਕਰਕੇ ਸਿੱਖ ਕੌਮ ਨੂੰ , ਪੰਥਕ ਨੇਤਾਵਾਂ ਅਤੇ ਜਥੇਬੰਦੀਆਂ ਨੂੰ ਤਾਂ ਏਨੀ ਕੁ ਸੋਝੀ ਹੋਣੀ ਹੀ ਚਾਹੀਦੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਖਾੜਕੂ ਸੰਘਰਸ਼ ਦੌਰਾਨ ਸਿਰਫ਼ ਸਿੱਖ ਹੋਣ ਕਰਕੇ ਹੀ ਸ਼ਹੀਦ ਕਰ ਦਿੱਤੇ ਗਏ ਨੌਜਵਾਨਾਂ ਦੀਆਂ ਲਾਵਰਿਸ ਅਤੇ ਅਣਪਛਾਤਿਆਂ ਕਹਿ ਸੰਸਕਾਰ ਕਰ ਦਿੱਤੇ ਗਏ ਨੌਜਵਾਨਾ ਦਾ ਮਾਮਲਾ ਯੂਨਾਇਟਿਡ ਨੇਸ਼ਨ ਤੱਕ ਉਠਾਇਆ ਸੀ । ਕੀ ਕਿਸੇ ਨੂੰ ਪਤਾ ਵੀ ਹੈ ਕਿ ਉੱਹਨਾਂ ਪੱਚੀ ਹਜ਼ਾਰ ਅਣਪਛਾਤਿਆਂ ਅਤੇ ਲਾਵਾਰਿਸ ਕਹਿ ਕੇ ਸੰਸਕਾਰ ਕਰ ਦਿੱਤੇ ਗਏ ਨੌਜਵਾਨ ਅਤੇ ਬੱਚਿਆਂ ਵਿੱਚ ਹੋਰ ਦੂਜੀਆਂ ਕੌਮਾਂ ਦੇ ਕਿੰਨੇ ਕੁ ਜਾਣੇ ਸਨ । ਸ਼ਾਇਦ ਇੱਕ ਹੀ ਨਹੀਂ ਸੀ । ਇਹ ਕੇਵਲ ਅਤੇ ਕੇਵਲ ਨਿਰੋਲ ਸਿੱਖ ਅਤੇ ਸਿੱਖਣੀਆਂ ਹੀ ਸਨ । ਅਸੀਂ ਸਿੱਖ ਹਾਂ ਅਤੇ ਅਸੀਂ ਕਦੀ ਵੀ ਇਹ ਨਹੀਂ ਕਹਾਂਗੇ ਕੇ ਹੋਰ ਕੌਮਾਂ ਦੇ ਲੋਕਾਂ ਨਾਲ ਵੀ ਸਾਡਿਆਂ ਸਿੱਖਾਂ ਵਾਂਗ ਹੋਵੇ । 
ਬਾਕੀ ਫਿਲਮਾਂ ਤਾਂ ਫਿਲਮਾਂ ਹੀ ਹੁੰਦੀਆਂ ਹਨ, ਸੌ ਪ੍ਰਤੀਸ਼ਤ ਸੱਚ ਤਾਂ ਫਿਲਮਾਂ ਵਿੱਚ ਵਿਖਾਇਆ ਵੀ ਨਹੀਂ ਜਾ ਸਕਦਾ । ਏਹ ਤਾਂ ਫੇਰ ਵੀ ਫਿਲਮ ਬਣਾਉਣ ਵਾਲੀ ਸਾਰੀ ਟੀਮ ਦਾ ਬਹੁਤ ਵੱਡਾ ਜਿਗਰਾ ਹੈ ਜਿਨ੍ਹਾਂ ਨੇ ਐਨਾਂ ਕੁੱਝ ਹੀ ਪੜਦੇ ਉੱਪਰ ਲਿਆ ਕੇ 1990 ਤੋਂ ਬਾਅਦ ਦੇ ਜਨਮਿਆਂ ਸਿੱਖਾਂ ਨੂੰ ਇਹ ਸਚਾਈ ਵਿਖਾ ਦਿੱਤੀ ਹੈ ਅਤੇ ਵਾਹਿਗੁਰੂ ਨਾ ਕਰੇ ਪਰ ਆਉਣ ਵਾਲੇ ਸਮੇਂ ਵਿੱਚ ਦਲਜੀਤ ਸਿੰਘ ਦੁਸਾਂਝ ਜਾਂ ਕਿਸੇ ਹੋਰ ਟੀਮ ਮੈਂਬਰ ਦਾ ਕੋਈ ਨੁਕਸਾਨ ਵੀ ਇਹ ਰਜਿਸਟਰਡ ਗੁੰਡੇ ਅਤੇ ਬੁੱਚੜ ਲੋਕ ਕਰ ਸਕਦੇ ਹਨ । 
ਬਾਕੀ ਖਾੜਕੂ ਸੰਘਰਸ਼ ਨੂੰ ਅੱਤਵਾਦੀਆਂ ਅਤੇ ਪੁਲੀਸ ਦੀ ਲੜਾਈ ਸਮਝਣਾ ਬਹੁਤ ਵੱਡੀ ਭੁੱਲ ਹੋਵੇਗੀ ਅਤੇ ਖਾਸ ਕਰਕੇ ਸਿੱਖਾਂ ਲਈ । ਇਹ ਪੰਜਾਬ , ਪੰਜਾਬੀਆਂ , ਸਿੱਖਾਂ ਅਤੇ ਪੂਰੇ ਭਾਰਤ ਵਾਸੀਆਂ ਦੇ ਹੱਕਾਂ ਦੀ ਲੜਾਈ ਤੋਂ ਸ਼ੁਰੂ ਹੋਇਆ ਸੀ ਕੰਮ । ਅਨੰਦਪੁਰ ਦੇ ਮਤੇ ਵਿੱਚ ਪੂਰੇ ਭਾਰਤ ਦੇ ਸਾਰੇ ਹੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਸੀ , ਪੰਜਾਬ ਦੇ ਪਾਣੀਆਂ ਅਤੇ ਬਿਜਲੀ ਦੀ ਹੋ ਰਹੀ ਨਾਜਾਇਜ਼ ਲੁੱਟ ਦੀ ਗੱਲ ਕੀਤੀ ਗਈ ਸੀ , ਪੂਰੇ ਭਾਰਤ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਭਾਅ ਆਪ ਨਿਸ਼ਚਿਤ ਕਰਨ ਦੀ ਗੱਲ ਕੀਤੀ ਗਈ ਸੀ , ਜਿਸ ਤਰ੍ਹਾਂ ਪੂਰੀ ਦੁਨੀਆਂ ਦੇ ਵਪਾਰੀ ਲੋਕ ਆਪਣੀਆਂ ਵਸਤੂਆਂ ਨੂੰ ਵੇਚਣ ਦਾ ਮੁੱਲ ਆਪ ਤੈਅ ਕਰਦੇ ਹਨ , ਪਰ ਕਿਸਾਨਾਂ ਦੀਆਂ ਫਸਲਾਂ ਦੇ ਮੁੱਲ ਸਰਕਾਰਾਂ ਸਰਕਾਰੀ ਏਜੰਟ ਜਾਂ ਆੜਤੀਏ ਤੈਅ ਕਰਦੇ ਹਨ । ਪਰ ਸੈਂਟਰ ਦੀ ਕਾਂਗਰਸ ਸਰਕਾਰ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਸਮੇਤ ਅਕਾਲੀ ਅਤੇ ਹੋਰ ਸਿੱਖ ਨੇਤਾਵਾਂ ਵਲੋਂ ਲੜੀ ਗਈ ਏਸ ਲੜਾਈ ਨੂੰ ਅੱਤਵਾਦ ਵੱਖਵਾਦ ਦਾ ਨਾਮ ਦੇ ਕੇ ਸਿੱਖਾਂ ਦੀ ਨਸਲਕੁਸ਼ੀ ਦਾ ਰਸਤਾ ਕੱਢ ਲਿਆ ਸੀ , ਜਿਸ ਦੀ ਆਵਾਜ਼ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪੂਰੀ ਦੁਨੀਆਂ ਵਿੱਚ ਪਹੁੰਚਾ ਦਿੱਤੀ ਸੀ । ਏਥੇ ਦੁਨੀਆਂ ਵਿੱਚ ਛੱਤੀ ਸੌ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਜਥੇਬੰਦੀਆਂ ਦੇ ਨੇਤਾ ਅਤੇ ਕਾਰਕੁਨ ਤੁਰੇ ਫਿਰਦੇ ਹਨ, ਉੱਹਨਾਂ ਨੇ ਸਿੱਖਾਂ ਦੇ ਹੋ ਰਹੇ ਘਾਣ , ਨਸਲਕੁਸ਼ੀ, ਬਰਬਾਦੀ ਦੀ ਆਵਾਜ਼ ਫੇਰ ਕਿਉਂ ਨਹੀਂ ਉਠਾਈ ਸੀ ? ਉੱਹ ਲੜਾਈ ਸਿੱਧੀ ਹਿੰਦ ਅਤੇ ਪੰਜਾਬ ਦੀ ਸੀ , ਉੱਹ ਜੰਗ ਜਬਰ ਅਤੇ ਸਬਰ ਦੀ ਸੀ , ਉੱਹ ਜੰਗ ਸਿੱਖਾਂ ਅਤੇ ਦਿੱਲੀ ਵਿੱਚ ਲੁਕ ਕੇ ਬੈਠੇ ਸਰਕਾਰੀ ਅਤੇ ਹਿੰਦੂ ਅੱਤਵਾਦੀਆਂ ਨੇਤਾਵਾਂ ਅਤੇ ਅਫਸਰਾਂ ਦੇ ਵਿੱਚਕਾਰ ਸੀ । ਉੱਹ ਜੰਗ ਖਾਲਿਸਤਾਨ ਦੀ ਆਜ਼ਾਦੀ ਦੀ ਜੰਗ ਸੀ । 
ਏਹ ਜੰਗ ਅੱਜ ਵੀ ਜਾਰੀ ਹੈ ਅਤੇ ਅਸੀਂ ਪੂਰੀ ਦੁਨੀਆਂ ਨੂੰ ਇਹ ਦੱਸ ਵੀ ਦੇਣਾ ਚਾਹੁੰਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਹੀ ਇਹ ਜੰਗ ਜਾਰੀ ਰਹੇਗੀ । ਇਹ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੋਪਾਂ ਅਤੇ ਟੈਂਕਾਂ ਦੇ ਗੋਲਿਆਂ ਦੇ ਨਾਲ ਖੰਡਰ ਬਣਾਉਣ ਤੋਂ ਸ਼ੁਰੂ ਹੋਈ ਸੀ , ਇਹ ਲੜਾਈ ਸ੍ਰੀ ਹਰਿਮੰਦਰ ਸਾਹਿਬ ਵਿੱਚ ਤਿੰਨ ਸੌ ਤੋਂ ਵੀ ਜ਼ਿਆਦਾ ਗੋਲੀਆਂ ਮਾਰਨ ਅਤੇ ਕੇਸਰੀ ਨਿਸ਼ਾਨ ਸਾਹਿਬ ਨੂੰ ਉੱਤਾਰ ਕੇ ਤੇ ਖੂਨੀ ਤਿਰੰਗੇ ਝੰਡੇ ਨੂੰ ਚੜ੍ਹਾਉਣ ਤੋਂ ਸ਼ੁਰੂ ਹੋਈ ਸੀ , ਇਹ ਲੜਾਈ ਭਾਰਤ ਦੀ ਕੱਟੜ ਹਿੰਦੂ ਹੰਕਾਰੀ ਬ੍ਰਾਹਮਣ ਇੰਦਰਾ ਗਾਂਧੀ ਦੇ ਹੁਕਮਾਂ ਉੱਤੇ ਨਿਰਦੋਸ਼ ਸਿੱਖਾਂ ਨੂੰ ਜਾਨੋਂ ਮਾਰਨ ਤੋਂ ਸ਼ੁਰੂ ਹੋਈ ਸੀ । ਦੁਨੀਆਂ ਦੇ ਇਤਿਹਾਸ ਵਿੱਚ ਏਹ ਪਹਿਲੀ ਵੇਰਾਂ ਹੋਇਆ ਸੀ ਕਿ ਕਿਸੇ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਵਿੱਚ ਵਸਦੀ ਘੱਟ ਗਿਣਤੀ ਕੌਮ ਦੇ ਮੁਕੱਦਸ ਅਸਥਾਨ ਉੱਤੇ ਤੋਪਾਂ ਟੈਂਕਾਂ ਜੰਗੀ ਜਹਾਜ਼ਾਂ ਮਾਰਟਰ ਗੰਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਵੇ । 
ਏਸ ਕਰਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖਾਂ ਦੇ ਹੋਏ ਨਸਲਘਾਤ ਨੂੰ ਦੁਨੀਆਂ ਦੇ ਸਾਹਮਣੇ ਉੱਜਾਗਰ ਕੀਤਾ ਸੀ । ਕੀ ਸਿੱਖ ਅਣਪਛਾਤੇ ਸਨ ? ਕੀ ਸਿੱਖ ਲਾਵਾਰਿਸ ਸਨ ? ਕੀ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਦੇ ਮਾਤਾ ਜੀ ਅਣਪਛਾਤੇ ਸਨ ਜਾਂ ਲਾਵਾਰਿਸ ਸਨ । ਕੀ ਸ਼ਹੀਦ ਭਾਈ ਕੇਵਲ ਸਿੰਘ ਜੀ ਪਿੰਡ ਕਿਆਮਪੁਰ ਅਣਪਛਾਤੇ ਸਨ ਜਾਂ ਲਾਵਾਰਿਸ ਸਨ ਜਿਨ੍ਹਾਂ ਦਾ ਪਰਿਵਾਰ ਜਿੰਨਾ ਦੀ ਧੀ ਨਵਦੀਪ ਕੌਰ ਸਾਰੇ ਅੱਜ ਵੀ ਜਿਊਂਦੇ ਜਾਗਦੇ ਹਨ । ਬਾਬਾ ਗੁਰਬਚਨ ਸਿੰਘ ਦਾ ਆਪਣਾ ਤੇ ਪਰਿਵਾਰ ਭਰਾ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ। 
ਸੋ ਭਾਈ ਦੁਨੀਆਂ ਦੇ , ਗਦਾਰ ਲੀਡਰਾਂ ਅਤੇ ਬੇਅਕਲੇ ਲੋਕਾਂ ਦੇ ਮਗਰ ਲੱਗ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੇਵਲ ਅਤੇ ਕੇਵਲ ਮਨੁੱਖੀ ਅਧਿਕਾਰਾਂ ਦਾ ਰਾਖਾ ਕਹਿ ਕੇ ਉਨਾਂ ਦੇ ਖਾਲਸਾਈ ਰੁਤਬੇ ਨੂੰ ਛੋਟਿਆਂ ਨਾ ਕੀਤਾ ਜਾਵੇ ਜੀ । ਉਹਨਾਂ ਦੀਆਂ ਸਪੀਚਾਂ ਸੁਣੋ ਚੰਗੀ ਤਰ੍ਹਾਂ, ਉਨ੍ਹਾਂ ਨੇ ਗੁਰੂ ਜੀ ਕੋਲੋਂ ਮੰਗ ਕੇ ਸ਼ਹਾਦਤ ਦਾ ਬਾਟਾ ਲਿਆ ਸੀ ਅਤੇ ਉਨ੍ਹਾਂ ਨੂੰ ਸੌ ਪ੍ਰਤੀਸ਼ਤ ਪਤਾ ਵੀ ਸੀ ਕਿ ਮੇਰੇ ਨਾਲ ਏਹ ਭਾਣਾ ਵਾਪਰਨਾ ਹੀ ਵਾਪਰਨਾ ਹੈ । ਉੱਹ ਪੂਰਨ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਨੱਤਨੇਮੀ ਅਤੇ ਰਹਿਤ ਮਰਿਆਦਾ ਵਿੱਚ ਪ੍ਰਪੱਕ ਸਿੱਖ ਸਨ । ਜੇਕਰ ਉੱਨ੍ਹਾਂ ਨੂੰ ਦੁਨੀਆਂ ਨਾਲ, ਜਿੰਦਗੀ ਨਾਲ , ਸਰੀਰ ਜਾਂ ਪਰਿਵਾਰ ਨਾਲ ਮੋਹ ਹੁੰਦਾ ਤਾਂ ਉੱਹ ਕਨੇਡਾ ਵਿੱਚ ਹੀ ਰਾਜਸੀ ਸ਼ਰਨ ਲੈ ਕੇ ਵੀ ਰਹਿ ਸਕਦੇ ਸਨ । ਕਨੇਡਾ ਸਰਕਾਰ ਉੱਹਨਾ ਨੂੰ ਉੱਥੇ ਰਹਿਣ ਅਤੇ ਪੱਕਿਆਂ ਕਰਨ ਲਈ ਕਹਿ ਵੀ ਰਹੀ ਸੀ । ਕਿਉਂਕਿ ਕਨੇਡਾ ਵਾਲਿਆਂ ਨੂੰ ਵੀ ਪਤਾ ਸੀ ਕਿ ਇੰਡੀਆ ਜਸਵੰਤ ਸਿੰਘ ਖਾਲੜਾ ਨੂੰ ਜਿਊਂਦਾ ਨਹੀਂ ਛੱਡੇਗਾ ਅਤੇ ਫੇਰ ਏਸੇ ਤਰ੍ਹਾਂ ਹੀ ਹੋਇਆ । 2500 ਲਾਵਾਰਿਸ ਸਿੱਖ ਲਾਸ਼ਾਂ ਦਾ ਰਖਵਾਲਾ ਭਾਰਤੀ ਖਾਕੀ ਰਾਖਸ਼ਸਾਂ ਵਲੋਂ ਵੀ ਇੱਕ ਲਾਸ਼ ਬਣਾ ਕੇ ਅਣਪਛਾਤਾ ਹੀ ਕਰ ਦਿੱਤਾ ਗਿਆ । ਕਿਸੇ ਵੀ ਸਰਕਾਰੀ ਰਿਕਾਰਡ ਵਿੱਚ ਦਰਜ ਨਹੀਂ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਕੀ ਬਣਿਆ ਸੀ । ਏਸ ਤੋਂ ਵੱਡਾ ਹੋਰ ਮਨੁੱਖਤਾ ਦਾ ਘਾਣ ਅਜਾਦ ਅਤੇ ਲੋਕਤੰਤਰਿਕ ਅਖਵਾਉਂਦੇ ਦੇਸ਼ ਭਾਰਤ ਵਿੱਚ ਕੀ ਹੋ ਸਕਦਾ ਹੈ? 
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.