ਸ਼ਾਂਤੀ ਸੰਮੇਲਣ: ਵਕੀਲਾਂ ਨੇ ਵਿਸ਼ਵ ਸ਼ਾਂਤੀ ਲਈ ਧਰਮਾਂ ਅੰਤਰ ਐਕਤਾ 'ਤੇ ਜ਼ੋਰ ਦਿੱਤਾ
- ਅੰਤਰਰਾਸ਼ਟਰੀ
- 12 Feb, 2026 05:23 PM (Asia/Kolkata)
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਓਹਾਇਓ ਸਟੇਟ ਯੂਨੀਵਰਸਿਟੀ ਦੇ ਨਾਮਵਰ ਵਿਦਵਾਨ ਪ੍ਰੋਫੈਸਰ ਡਾ. ਤਰੁਨਜੀਤ ਸਿੰਘ ਬੁਟਾਲੀਆ, ਪੀਸ ਹੋਮ ਦੇ ਡਾਇਰੈਕਟਰ ਅਤੇ ਪ੍ਰਮੁਖ ਖ੍ਰਿਸਚੀਅਨ ਧਾਰਮਿਕ ਨੇਤਾ ਫਾਦਰ ਜੇਮਸ ਚੰਨਨ ਤੇ ਪਾਕਿਸਤਾਨ ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਨੇ ਇੱਕ ਸ਼ਾਂਤੀ ਸੰਮੇਲਣ ਵਿੱਚ ਬੋਲਦਿਆਂ ਵਿਸ਼ਵ ਪੱਧਰੀ ਧਰਮਾਂ ਅੰਤਰ ਹਾਰਮੋਨੀ ਅਤੇ ਐਕਤਾ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਇਸ ਮੌਕੇ ਬੋਲਦੇ ਹੋਏ ਪ੍ਰੋਫੈਸਰ ਡਾ. ਤਰੁਨਜੀਤ ਸਿੰਘ ਬੁਟਾਲੀਆ ਨੇ ਕਿਹਾ ਕਿ ਅੱਜ ਦੀ ਦੁਨੀਆਂ ਵਿੱਚ ਵਧ ਰਹੀਆਂ ਧਾਰਮਿਕ ਅਤੇ ਨਸਲੀ ਵੰਡਾਂ ਵਿਸ਼ਵ ਸ਼ਾਂਤੀ ਲਈ ਗੰਭੀਰ ਚੁਣੌਤੀ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਯੂਨੀਵਰਸਿਟੀਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਡਾਇਲਾਗ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਏਕੱਠੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਸ਼ਾਂਤੀਪੂਰਨ ਵਿਸ਼ਵ ਵਿਰਾਸਤ ਵਿੱਚ ਮਿਲੇ।
Leave a Reply