ਸਰਕਾਰੀ ਐਲੀਮੈਂਟਰੀ ਟਾਂਗਰਾ ਪੰਜਵੀਂ ਸ਼੍ਰੇਣੀ ਦੇ ਬੱਚਿਆਂ ਦਾ ਨਤੀਜਾ ਸ਼ਾਨਦਾਰ ਰਿਹਾ।

ਸਰਕਾਰੀ ਐਲੀਮੈਂਟਰੀ ਟਾਂਗਰਾ ਪੰਜਵੀਂ ਸ਼੍ਰੇਣੀ ਦੇ ਬੱਚਿਆਂ ਦਾ ਨਤੀਜਾ ਸ਼ਾਨਦਾਰ ਰਿਹਾ।

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਲਗਨ ਨਾਲ ਕੀਤੀ ਸਖਤ ਮਿਹਨਤ ਰੰਗ ਵਿਖਾ ਰਹੀ ਹੈ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ।ਸਰਕਾਰੀ ਐਲੀਮੈਂਟਰੀ ਸਕੂਲ ਟਾਂਗਰਾ ਬਲਾਕ ਰਈਆ 2 ਦੇ ਸਾਲ 2025/26 ਦਾ ਸਲਾਨਾ ਨਤੀਜਾ 100%ਰਿਹਾ ਹੈ।ਸਕੂਲ ਦੇ ਮੁਖ ਅਧਿਆਪਕ ਰਗਵਿੰਦਰ ਸਿੰਘ ਧੂਲਕਾ ਨੇ ਪੱਤਰਕਾਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਪੰਜਵੀਂ ਜਮਾਤ ਦੀ ਐਸ ਸੀ ਆਰ ਟੀ ਵੱਲੋਂ ਲਈ ਗਈ ਪ੍ਰੀਖਿਆ ਵਿਚ ਸ ਅ ਸ ਦਾ ਟਾਂਗਰਾ ਨਤੀਜਾ ਸ਼ਾਨਦਾਰ 100 % ਰਿਹਾ ਹੈ।ਜਿਸ ਵਿਚ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ 500 ਵਿਚੋਂ 475 ਅੰਕ ਸਿਮਰਨਪ੍ਰੀਤ ਕੌਰ ਨੇ 469 ਅੰਕ,ਨਵਜੋਤ ਕੌਰ ਨੇ 468 ਅੰਕ,ਪ੍ਰਕਾਸ਼ ਸਿੰਘ ਨੇ 463 ਅੰਕ ਪ੍ਰਾਪਤ ਕਰਕੇ ਕਰਮਵਾਰ ਪਹਿਲੀ,ਦੂਜੀ,ਤੀਜੀ,ਚੌਥੀ ਪੁਜੀਸ਼ਨ ਹਾਸਲ ਕੀਤੀ ਹੈ।ਸੱਤ ਹੋਰ ਬਚਿਆਂ ਨੇ 90% ਅਤੇ 9 ਬੱਚਿਆਂ ਨੇ 80% ਅੰਕ ਪ੍ਰਾਪਤ ਕੀਤੇ।ਉਪਰੋਕਤ ਨਤੀਜਿਆਂ ਸਾ ਸਿਹਰਾ ਮੈਡਮ ਲਵਪ੍ਰੀਤ ਕੌਰ ਦੇ ਸਿਰ ਜਾਂਦਾ ਹੈ।ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਗਵਿੰਦਰ ਸਿੰਘ ਸੀ ਐਚ ਟੀ,ਮੈਡਮ ਲਵਪ੍ਰੀਤ ਕੌਰ,ਗੁਰਪ੍ਰੀਤ ਕੌਰ,ਹਰਪ੍ਰੀਤ ਕੌਰ,ਮਨਦੀਪ ਕੌਰ,ਵਜੀਰ ਕੌਰ,ਮਨਜਿੰਦਰ ਕੌਰ,ਦਵਿੰਦਰ ਕੌਰ,ਸੀਮਾਂ ਰਾਂਣੀ,ਮੰਗਲ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.