ਮੁਲਾਜਮਾ ਅਤੇ ਪੈਨਸ਼ਨਰਾਂ ਨੇ ਤੀਜੇ ਦਿਨ ਪਾਵਰ ਕਲੋਨੀ ਮਜੀਠਾ ਰੋਡ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ।

ਮੁਲਾਜਮਾ ਅਤੇ ਪੈਨਸ਼ਨਰਾਂ ਨੇ ਤੀਜੇ ਦਿਨ ਪਾਵਰ ਕਲੋਨੀ ਮਜੀਠਾ ਰੋਡ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ।

ਮੁਲਾਜਮਾ ਅਤੇ ਪੈਨਸ਼ਨਰਾਂ ਨੇ ਤੀਜੇ ਦਿਨ ਪਾਵਰ ਕਲੋਨੀ ਮਜੀਠਾ ਰੋਡ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਅੰਮਿ੍ਤਸਰ, 23 ਜੁਲਾਈ (ਸੁਰਜੀਤ ਸਿੰਘ ਖ਼ਾਲਸਾ )-ਬਿਜਲੀ ਮੁਲਾਜਮਾਂ ਦੀ ਸਿਰਮੋਰ ਜੱਥੇਬੰਦੀ ਪੀ.ਐਸ.ਈ.ਬੀ. ਇਪਲਾਈਜ਼ ਜੁਆਇੰਟ ਫੋਰਮ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ, ਬਿਜਲੀ ਮੁਲਾਜਮ ਏਕਤਾ ਮੈਚ ਪੰਜਾਬ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦੇ ਸੱਦੇ 'ਤੇ ਪਾਵਰਕਾਮ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਵਿਰੁੱਧ ਵਰਦੇ ਮੀਂਹ 'ਚ ਤੀਜੇ ਦਿਨ ਮਜੀਠਾ ਰੋਡ ਬਿਜਲੀ ਘਰ ਵਿਖੇ ਜਾਇਜ ਅਤੇ ਹੱਕੀ ਮੰਗਾਂ ਦੇ ਹੱਕ 'ਚ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੇ ਸੂਬਾ ਧਾਨ ਅਮਰਜੀਤ ਸਿੰਘ ਬਾਬਾ, ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਡਿਪਟੀ ਜਰਨਲ ਸਕੱਤਰ ਹਰਜੀਤ ਸਿੰਘ ਔਲਖ, ਸਕੱਤਰ ਗੁਰਵੰਤ ਸਿੰਘ ਸੋਹੀ, ਪੰਜਾਬ ਦੇ ਕਾਨੂੰਨੀ ਸਲਾਹਕਾਰ ਗੁਲਸ਼ਨ ਸ਼ਰਮਾ, ਪੈਨਸ਼ਨਰਜ ਵੈਲਫੇਅਰ ਫੈਡਰਸ਼ਨ ਦੇ ਕੈਸ਼ੀਅਰ ਸੁਖਦੇਵ ਸਿੰਘ ਅਤੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੰਜਾਬ ਦੀਆਂ ਔਰਤਾਂ ਨੂੰ ਦੇਣ ਲਈ ਪੈਸੇ ਹਨ, ਸਰਕਾਰੀ ਕਣਕ ਦੇ ਨਾਲ ਸੋਦਾ ਦੇਣ ਲਈ ਪੈਸੇ ਹਨ, ਪਰ ਜਿਹੜੇ ਮੁਲਾਜਮ ਸਰਕਾਰ ਦੀ ਨੌਕਰੀ ਕਰਦੇ ਹਨ। ਉਹਨਾਂ ਲਈ ਸਰਕਾਰ ਕੋਲ ਪੈਸੇ ਨਹੀ ਹਨ। ਪੰਜਾਬ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ਵਿੱਚ ਅਨੇਕਾਂ ਵਾਰੀ ਮੀਟਿੰਗਾਂ ਦਿੱਤੀਆਂ ਅਤੇ ਕੈਸਿਲ ਕੀਤੀਆਂ, ਜਿਸ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ 'ਚ ਸਰਕਾਰ ਪ੍ਰਤੀ ਗੰਭੀਰ ਰੋਸ ਹੈ। ਅਸੀ ਜਦੋਂ ਵੀ ਸੰਘਰਸ਼ ਨੂੰ ਤੇਜ ਕਰਨ ਲੱਗਦੇ ਹਾਂ ਤਾਂ ਸਰਕਾਰ ਸਾਨੂੰ ਮੀਟਿੰਗ ਦੇ ਦਿੰਦੀ ਹੈ, ਪਰ ਫਿਰ ਆਪਣੀ ਦਿੱਤੀ ਹੋਈ ਜੁਬਾਨ ਤੇ ਫਿਰ ਜਾਂਦੀ ਹੈ।
ਸਰਕਾਰ ਸਾਨੂੰ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਧਰਨੇ ਦਰਸ਼ਨ ਲਈ ਮਜਬੂਰ ਕਰ ਰਹੀ ਹੈ।
ਕਿਹਾ ਕਿ ਪਾਵਰਕਾਮ ਮਹਿਕਮੇ 'ਚ ਹਜ਼ਾਰਾਂ ਹੀ ਅਸਾਮੀਆਂ ਖਾਲੀ ਹਨ, 200 ਰੁਪਏ ਮਹੀਨਾ ਜਜੀਆ ਟੈਕਸ ਬੰਦ ਕੀਤਾ ਜਾਵੇ, 18% ਡੀ. ਏ. ਦੀ ਕਿਸ਼ਤ ਅਤੇ ਇਸ ਦਾ ਬਕਾਇਆ ਦਿੱਤਾ ਜਾਵੇ, 17 ਜੁਲਾਈ 2020 ਦਾ ਪੱਤਰ ਰੱਦ ਕਰਕੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਬਿਜਲੀ ਕਾਮਿਆਂ ਨੂੰ ਸਕੇਲ ਦਿੱਤੇ ਜਾਣ, ਪੁਰਾਣੀ ਪੈਨਸ਼ਨ ਦੀ ਬਹਾਲੀ ਸਪੈਸ਼ਲ ਪੈਨਸ਼ਨ ਦਾ ਹੱਕ ਬਹਾਲ ਕੀਤਾ ਜਾਵੇ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਬਕਾਇਆ ਦਿੱਤਾ ਜਾਵੇ, ਗੋਇੰਦਵਾਲ ਥਰਮਲ ਪਲਾਂਟ 'ਚ ਰੈਗੂਲਰ ਮੁਲਾਜਮਾਂ ਦੀ ਨਿਯੁਕਤੀ ਕੀਤੀ ਜਾਵੇ। ਪੂਰੇ ਪੰਜਾਬ 'ਚ ਤਕਰੀਬਨ 80% ਤੋਂ ਜਿਆਦਾ ਮੁਲਾਜਮ ਸਰਕਾਰ ਦੇ ਖਿਲਾਫ ਰੋਸ ਦਰਸ਼ਨ ਕਰ ਰਹੇ ਹਨ। ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਮੈਨਜਮੈਂਟ ਨੇ ਸਾਡੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਅੱਗੇ ਵਧਾਇਆ ਜਾਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਸਰਕਲ ਪ੍ਰਧਾਨ ਰਣਜੀਤ ਸਿੰਘ ਤਲਵੰਡੀ, ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਪ੍ਰਧਾਨ ਗੁਰਬਖਸ਼ੀਸ਼ ਸਿੰਘ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਆਗੂ ਰਾਜੇਸ਼ ਕੁਮਾਰ, ਸਕੱਤਰ ਵਿਸ਼ਾਲ ਸ਼ਰਮਾ, ਪੀ ਐਂਡ ਐਮ ਸਰਕਲ ਪ੍ਰਧਾਨ ਰਜਿੰਦਰ ਸਿੰਘ, ਸਕੱਤਰ ਗੁਲਵਿੰਦਰ ਸਿੰਘ, ਮੰਡਲ ਆਗੂ ਸ਼ੋਤਮ ਸਿੰਘ, ਪਰਮਿੰਦਰ, ਸਿੰਘ, ਸੋਰਵ ਘਈ, ਬਲਜਿੰਦਰ ਸਿੰਘ, ਜਸਕੰਵਲ ਸਿੰਘ ਜੇ.ਈ., ਰਾਜਿੰਦਰ ਕੁਮਾਰ ਜੇ. ਈ., ਇਕਬਾਲ ਸਿੰਘ ਰਿਟਾ. ਜੇ.ਈ., ਵਿਸ਼ਾਲ ਸ਼ਰਮਾ, ਸ/ਡ ਪ੍ਰਧਾਨ ਪ੍ਰਵੀਨ ਕੁਮਾਰ, ਸੋਰਵ ਸ਼ਰਮਾ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.