ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਏਕਤਾ, ਅਖੰਡਤਾ,ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ-ਚੇਤਨ ਸੂਰੀ

ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਏਕਤਾ, ਅਖੰਡਤਾ,ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ-ਚੇਤਨ ਸੂਰੀ

ਸਮਰਸਤਾ ਸੰਕਲਪ ਯਾਤਰਾ ਵਿਚ ਹਿੱਸਾ ਲੈਣ ਲਈ ਕਪੂਰਥਲਾ ਤੋਂ ਭਾਜਪਾ ਆਗੂਆਂ ਦਾ ਜੱਥਾ ਬੱਸਾਂ ਰਾਹੀਂ ਹੋਇਆ ਰਵਾਨਾ 

ਕਪੂਰਥਲਾ 18 ਨਵੰਬਰ ਗੌਰਵ ਮੜੀਆ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵਲੋਂ ਜਲੰਧਰ ਤੋਂ ਪਾਰਟੀ ਦੀ 16 ਦਿਨਾਂ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸਮਰਸਤਾ ਸੰਕਲਪ ਯਾਤਰਾ ਵਿਚ ਹਿੱਸਾ ਲੈਣ ਲਈ ਕਪੂਰਥਲਾ ਤੋਂ ਭਾਜਪਾ ਆਗੂਆਂ ਦਾ ਜੱਥਾ ਬੱਸਾਂ ਰਾਹੀਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਜਲੰਧਰ ਲਈ ਰਵਾਨਾ ਹੋਇਆ।ਇਸ ਮੌਕੇ ਚੇਤਨ ਸੂਰੀ ਨੇ ਦੱਸਿਆ ਕਿ ਇਹ ਯਾਤਰਾ ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਲੰਘੇਗੀ ਅਤੇ 3 ਦਸੰਬਰ ਨੂੰ ਕਾਸ਼ੀ ਵਿਚ ਸਮਾਪਤ ਹੋਵੇਗੀ।ਚੇਤਨ ਸੂਰੀ ਨੇ ਕਿਹਾ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਭਗਤ ਸਿਰਫ਼ ਪੰਜਾਬ ਜਾਂ ਕਾਸ਼ੀ ਤੱਕ ਸੀਮਤ ਨਹੀਂ ਹਨ।ਭਾਰਤ ਦੇ ਕੋਨੇ-ਕੋਨੇ ਤੋਂ ਲੈ ਕੇ ਬ੍ਰਿਟੇਨ,ਕੈਨੇਡਾ,ਅਮਰੀਕਾ,ਇਟਲੀ, ਆਸਟ੍ਰੇਲੀਆ ਅਤੇ ਦੁਨੀਆ ਦੇ ਕਈ ਦੇਸ਼ਾਂ ਤੱਕ ਲੱਖਾਂ ਸ਼ਰਧਾਲੂ ਉਨ੍ਹਾਂ ਦੀ ਬਾਣੀ ਤੋਂ ਪ੍ਰੇਰਣਾ ਲੈਂਦੇ ਹਨ।ਉਨ੍ਹਾਂ ਦੀ ਬਾਣੀ ਨੇ ਸਰਹੱਦਾਂ ਨੂੰ ਨਹੀਂ,ਦਿਲਾਂ ਨੂੰ ਜੋੜਿਆ ਹੈ,ਸਮਾਜ ਨੂੰ ਨਹੀਂ,ਪੂਰੀ ਮਾਨਵਤਾ ਨੂੰ ਦਿਸ਼ਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਾਨੂੰ ਇੱਕ ਅਮਰ ਸੰਦੇਸ਼ ਦਿੱਤਾ ਸੀ,ਮਨ ਚੰਗਾ ਤੌ ਕਠੌਤੀ ਮੈਂ ਗੰਗਾ।ਇਹ ਸੰਦੇਸ਼ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਨੀਅਤ ਸਾਫ਼ ਹੈ,ਭਾਵ ਪਵਿੱਤਰ ਹੈ ਅਤੇ ਕਰਮ ਲੋਕ ਭਲੇ ਲਈ ਹੈ,ਤਾਂ ਸਾਧਾਰਨ ਤੋਂ ਸਾਧਾਰਨ ਸਥਾਨ ਵੀ ਤੀਰਥ ਬਣ ਜਾਂਦਾ ਹੈ।ਚੇਤਨ ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ 650 ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਭਵਿੱਵ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ।ਚੇਤਨ ਸੂਰੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਮਾਜ ਨੂੰ ਏਕਤਾ,ਅਖੰਡਤਾ,ਸਮਾਨਤਾ ਅਤੇ ਸਮਾਜਿਕ ਸਮਰਸਤਾ ਦਾ ਅਨਮੋਲ ਸੰਦੇਸ਼ ਦਿੱਤਾ।ਇਸ ਮੌਕੇ ਤੇ ਨਿਰਮਲ ਸਿੰਘ ਨਾਹਰ,ਗੋਪਾਲ ਕ੍ਰਿਸ਼ਨ ਅਰੋੜਾ,ਵਿਸ਼ਾਲ ਸੋਂਧੀ,ਪ੍ਰਦੀਪ ਠਾਕੁਰ,ਰਵੀ, ਯਾਦਵਿੰਦਰ ਪਾਸੀ,ਕੁਸ਼ਲਦੀਪ ਸਿੰਘ,ਪੰਕਜ,ਮਿੰਟਾ, ਮਿਸ਼ਰਾ,ਸਰਵਣ ਸਿੰਘ,ਰਾਜੇਸ਼ ਭਾਰਗਵ,ਅਨੀਸ਼ ਅਗਰਵਾਲ,ਹਮਿੰਦਰ ਬਾਵਾ,ਕਰਨ ਰਾਜਪੂਤ, ਸੁਨੀਲ ਅਰੋੜਾ,ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.