ਮੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਵਾਲੇ ਪ੍ਰਭਜੋਤ ਸਿੰਘ ਮਾਤਾ ਕਲਸਾਂ ਐਵਾਰਡ ਨਾਲ਼ ਸਨਮਾਨਿਤ

ਮੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਵਾਲੇ ਪ੍ਰਭਜੋਤ ਸਿੰਘ ਮਾਤਾ ਕਲਸਾਂ ਐਵਾਰਡ ਨਾਲ਼ ਸਨਮਾਨਿਤ

ਚੇਅਰਪਰਸਨ ਮੈਡਮ ਸੰਦੀਪ ਕੌਰ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਿਰ

ਅੱਪਰਾ, 17 ਮਈ (ਤੀਰਥ ਸਿੰਘ ਮੈਂਗੜ੍ਹਾ):-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਥਲਾ ਵਿਖੇ ਪੰਜਾਬ ਸਿਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਮੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ਸਕੂਲ ਥਲਾ ਬਲਾਕ ਫਿਲੌਰ ਦੇ ਹੋਣਹਾਰ ਵਿਦਿਆਰਥੀ ਪ੍ਰਭਜੋਤ ਸਿੰਘ ਰਿਆਤ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਸਾਹਬੂ ਵਲੋਂ ਮਾਤਾ ਕਲਸਾਂ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ ਪਿੰਡ ਚੱਕ ਸਾਹਬੂ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤਾ ਗਿਆ ਇਹ ਮਾਤਾ ਕਲਸਾਂ ਅਵਾਰਡ ਸਿਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਇਸ ਐਵਾਰਡ ਵਿੱਚ ਯਾਦਗਾਰੀ ਚਿੰਨ੍ਹ ਅਤੇ ਨਕਦ ਰਾਸ਼ੀ ਦਿੱਤੀ ਜਾਂਦੀ ਹੈ । 

ਇਸ ਮੌਕੇ ਬਲਾਕ ਸੰਮਤੀ ਫਿਲੌਰ ਚੇਅਰਪਰਸਨ ਮੈਡਮ ਸੰਦੀਪ ਕੌਰ ਨੇ ਵੀ ਪ੍ਰਭਜੋਤ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਸਾਰੇ ਸਟਾਫ ਨੂੰ ਸਿਰਪਾਓ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਮੋਹਨ ਲਾਲ, ਚੇਅਰਪਰਸਨ ਸੰਦੀਪ ਕੌਰ ਲਾਂਦੜਾ, ਸਰਪੰਚ ਰਾਜ ਕੁਮਾਰ , ਵੇਦ ਪ੍ਰਕਾਸ਼ ਸਿੰਘ ਖਾਲਸਾ, ਰਜਿੰਦਰ ਕੌਰ, ਕਮਲੇਸ਼ ਰਾਣੀ, ਸ੍ਰੀ ਬ੍ਰਿਜ ਲਾਲ, ਸ੍ਰੀ ਰੇਸ਼ਮ ਸਿੰਘ, ਮੈਡਮ ਮਨਿਸ਼ਾ ਰਾਣੀ, ਗੁਰਪ੍ਰੀਤ ਕੌਰ, ਬਲਵੀਰ ਗੁਰੂ, ਕਮਲ ਕੁਮਾਰ ਚੱਕ ਸਾਹਬੂ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਸਾਹਬੂ ਦੇ ਪ੍ਰਧਾਨ, ਵਿੱਕੀ, ਤੀਰਥ ਸਿੰਘ ਮੈਗੜ੍ਹਾ, ਤਲਵਿੰਦਰ ਸਿੰਘ ਬਾਹੜਾ ਚੱਕ ਸਾਹਬੂ ਅਤੇ ਸਕੂਲ ਦਾ ਸਾਰਾ ਸਟਾਫ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.