ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ

ਸਾਲ ਭਰ ਪੂਰੇ ਅਸੀਂ ਡੇਰੇਦਾਰ ਪੂਜਦੇ

ਪਾਖੰਡੀਆਂ ਦੀਆਂ ਦਰਾਂ ਤੇ ਰਹਿੰਦੇ ਸ਼ੂਕਦੇ

ਸਿਰਫ ਇੱਕ ਦਿਨ ਲਈ ਹੀ ਤੁਹਾਨੂੰ ਇਹ ਅਹਿਸਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ


 ਵਹਿਮ ਅਸੀਂ ਜ਼ਿੰਦਗੀ ਚੋਂ ਛੱਡੇ ਕੋਈ ਨਹੀਂ

ਨਾਮ ਦਾਨ ਲੈਣ ਵਿਚ ਸਾਡੇ ਤੋਂ ਅੱਗੇ ਕੋਈ ਨਹੀਂ

ਬੂਬਨਿਆ ਦੇ ਦਰਾਂ ਤੇ ਸਾਨੂੰ ਪੱਕਾ ਵਿਸ਼ਵਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ


ਕਦੇ ਮਸਤਾਂ ਬਿਆਸ ਸਰਸੇ ਵਾਲੇ ਹੋ ਗਏ

ਕਰੋਸ ਵਿੱਚ ਵੀ ਅਸੀਂ ਹੁਣ ਬਾਲੇ ਹੋ ਗਏ

ਉਹਨਾਂ ਦੀਆਂ ਦਰਾਂ ਦਾ ਅੱਜ ਮੈਂ ਦਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ


ਬਾਬਾ ਸਾਹਿਬ ਜੀ ਦੇ ਵੀ ਅਸੀਂ ਪੂਰੇ ਫੈਨ ਆ

ਮਨੂੰਵਾਦ ਦੇ ਅਨੁਸਾਰੀ ਸਾਡੇ ਰਹਿਣ-ਸਹਿਣ ਆ

ਨਗ ਖਮਣੀ ਤੇ ਕਾਲੇ ਧਾਗਿਆਂ ਚੋਂ ਮੈਂ ਪਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ


ਬਾਬੇ ਨਾਨਕ ਨੇ ਸਾਨੂੰ ਸਤਿਕਾਰ ਦਿੱਤਾ ਸੀ

ਬਾਜਾਂ ਵਾਲਿਆਂ ਨੇ ਸਾਡੇ ਲਈ ਪਰਿਵਾਰ ਦਿੱਤਾ ਸੀ

ਗੁਰਜੰਟ ਲਾਲੜੂ ਵੱਖ ਹੋਣਾ ਤੁਹਾਨੂੰ ਕਾਹਤੋਂ ਅੱਜ ਰਾਸ ਹੋ ਗਿਆ

ਸਿਰਫ ਅੱਜ ਲਈ ਹੀ ਸਾਡਾ ਰਵਿਦਾਸ ਹੋ ਗਿਆ


✍️✍️✍️ ਗੁਰਜੰਟ ਸਿੰਘ ਲਾਲੜੂ

+919023070045