ਪ੍ਰਚੂਨ ਮਹਿੰਗਾਈ ਵੱਧ ਰਹੀ ਹੈ ਰੁਪਏ ਦੀ ਕੀਮਤ ਘੱਟ ਰਹੀ ਹੈ ਸਰਕਾਰ ਖਾਮੋਸ਼ ਹੈ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
- ਰਾਜਨੀਤੀ
- 24 Mar, 2026 10:19 AM (Asia/Kolkata)
ਟਾਂਗਰਾ - ਸੁਰਜੀਤ ਸਿੰਘ
ਅਧਿਕਾਰ ਸੰਘਰਸ਼ ਪਾਰਟੀ ਦੀ ਮੀਟਿੰਗ ਮਾਝਾ ਜੋਨ ਦੇ ਇੰਚਾਰਜ ਤਰਸੇਮ ਸਿੰਘ ਸਾਬਕਾ ਸਰਪੰਚ ਘੋਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਅਤੇ ਪਾਰਟੀ ਜਰਨਲ ਸਕੱਤਰ ਸ੍ਰ ਦਰਬਾਰਾ ਸਿੰਘ ਬਟਾਲਾ, ਜ਼ਿਲਾ ਪ੍ਰਧਾਨ ਅੰਮ੍ਰਿਤਸਰ ਸੁਖਦੇਵ ਸਿੰਘ ਰਾਜਾ ਸਾਂਸੀ, ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਯੂਥ ਆਗੂ ਨਿਸ਼ਾਨ ਸਿੰਘ ਨਾਗਰਾ ਹਾਜ਼ਰ ਹੋਏ। ਪਾਰਟੀ ਅਹੁਦੇਦਾਰਾਂ ਨੂੰ 2027 ਦਾ ਪ੍ਰੋਗਰਾਮ ਸਮਝਾਉਂਦਿਆਂ ਇੰਜ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਦਾ 45 ਨੁਕਾਤੀ ਪ੍ਰੋਗਰਾਮ/ਇਕਰਾਰਨਾਮਾ ਹਰ ਘਰ ਤੱਕ ਪਹੁੰਚਾਉਣਾ ਹੈ, ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਦਿਨੋਂ ਦਿਨ ਪ੍ਰਚੂਨ ਮਹਿੰਗਾਈ ਵੱਧ ਰਹੀ ਹੈ, ਰੁਪਏ ਦੀ ਕੀਮਤ ਘੱਟ ਰਹੀ ਹੈ ਇਸ ਦਾ ਕਾਰਨ ਅਤੇ ਹੱਲ ਸਰਕਾਰਾਂ ਨੇ ਕਦੇ ਵੀ ਦੇਸ਼ ਵਾਸੀਆਂ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ, ਅਧਿਕਾਰ ਸੰਘਰਸ਼ ਪਾਰਟੀ ਇਸ ਤੇ ਨਜ਼ਰ ਰੱਖ ਰਹੀ ਹੈ ਅਤੇ ਸਰਕਾਰ ਦੇ ਸਰਮਾਏਦਾਰਾਂ ਨਾਲ ਰਲ਼ੇ ਹੋਣ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਜਰਨਲ ਸਕੱਤਰ ਸ੍ਰ ਦਰਬਾਰਾ ਸਿੰਘ ਬਟਾਲਾ ਨੇ ਕਿਹਾ ਪੰਜਾਬ ਦੀ ਮਾਲੀ ਹਾਲਤ ਇਸ ਵੇਲੇ ਬੜੀ ਤਰਸਯੋਗ ਬਣੀ ਹੋਈ ਹੈ ਕਰਜ਼ਾ ਲੈਕੇ, ਜ਼ਮੀਨਾਂ ਗਹਿਣੇ ਰੱਖ ਕੇ ਬੁਤਾ ਸਾਰਿਆਂ ਜਾ ਰਿਹਾ ਹੈ। ਸਾਡੀ ਸਰਕਾਰ ਖਜ਼ਾਨੇ ਨੂੰ ਮਾਲਾਮਾਲ ਕਰਨ ਲਈ ਰੇਤਾ ਬੱਜਰੀ ਨੂੰ ਕੰਟਰੋਲ ਕਰਨ ਲਈ ਮਾਈਨਿੰਗ ਕਾਰਪੋਰੇਸ਼ਨ ਬਣਾਵਾਂਗੇ ਅਤੇ ਸ਼ਰਾਬ ਮਾਫੀਆ ਨੂੰ ਨਕੇਲ ਪਾਉਣ ਲਈ ਐਕਸਾਈਜ਼ ਕਾਰਪੋਰੇਸ਼ਨਾਂ ਬਣਾਵਾਂਗੇ ਇਨ੍ਹਾਂ ਵਿਭਾਗਾਂ ਵਿਚ ਰੈਗੂਲਰ ਭਰਤੀ ਕਰਕੇ ਇਮਾਨਦਾਰ ਪ੍ਰਬੰਧਕ ਲਗਾਵਾਂਗੇ। ਸਾਡੀ ਸਰਕਾਰ ਆਉਣ ਤੇ ਬਜ਼ੁਰਗਾਂ, ਅੰਗਹੀਣ ਵਿਅਕਤੀਆਂ, ਬੇਸਹਾਰਾ ਔਰਤਾਂ ਅਤੇ ਪੇਂਡੂ ਚੌਕੀਦਾਰਾਂ ਨੂੰ 5100/ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਗਰੀਬ ਵਰਗਾਂ ਦੇ ਲੋਕਾਂ ਨੂੰ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 1.51/ ਲੱਖ ਰੁਪਏ ਦਿਆਂਗੇ ਅਤੇ ਇਸ ਤੇ 32000/ਰੁਪਏ ਸਲਾਨਾ ਆਮਦਨ ਵਾਲ਼ੀ ਸ਼ਰਤ ਖ਼ਤਮ ਕਰ ਦਿੱਤੀ ਜਾਵੇਗੀ। ਅਸੀਂ ਸਰਕਾਰ ਦੇ ਪਹਿਲੇ ਸਾਲ ਵਿੱਚ 8ਵੀਂ,10ਵੀਂ ਅਤੇ 12ਵੀਂ ਪਾਸ ਲੜਕੀਆਂ ਨੂੰ ਇੱਕ ਲੱਖ ਸਰਕਾਰੀ ਨੌਕਰੀਆਂ ਦਿਆਂਗੇ। ਸਰਕਾਰ ਦਾ ਮੁੱਢਲਾ ਢਾਂਚਾ ਪ੍ਰਾਇਮਰੀ ਹੈਲਥ ਸੈਂਟਰ, ਪ੍ਰਾਇਮਰੀ ਐਜੂਕੇਸ਼ਨ ਅਤੇ ਪੀ ਡਬਲਿਊ ਡੀ ਨੂੰ ਆਧੁਨਿਕ ਅਤੇ ਅੱਬਲ ਦਰਜੇ ਦਾ ਬਣਾਵਾਂਗੇ।
ਸ਼ਭ ਦਾ ਧੰਨਵਾਦ ਕਰਦਿਆਂ ਸਰਪੰਚ ਘੋਗਾ ਨੇ ਕਿਹਾ ਕਿ ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਸਾਡਾ ਪਹਿਲਾ ਫਰਜ਼ ਹੋਵੇਗਾ। ਪਾਰਟੀ ਪ੍ਰੋਗਰਾਮ ਨੂੰ ਘਰ ਘਰ ਪਹੁੰਚਾ ਕੇ ਅਸੀਂ 2027 ਵਿੱਚ ਪਾਰਟੀ ਦੀ ਸਰਕਾਰ ਬਣਾਵਾਂਗੇ।
ਮੀਟਿੰਗ ਵਿੱਚ ਦਲਬੀਰ ਸਿੰਘ ਬਿਜਲੀਵਾਲ ਬਲਾਕ ਪ੍ਰਧਾਨ ਫਤੇਗੜ ਚੂੜੀਆਂ, ਹਰਜੀਤ ਸਿੰਘ ਜੀਵਨ ਨੰਗਲ, ਬਾਬਾ ਧੰਨਾ ਸਿੰਘ, ਜਥੇਦਾਰ ਸਵਿੰਦਰ ਸਿੰਘ, ਮੁਖਤਾਰ ਸਿੰਘ ਗਿੱਲ, ਬਾਬਾ ਗੁਰਨਾਮ ਸਿੰਘ ਤਲਵੰਡੀ, ਨਰਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
Leave a Reply