'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ: ਹੜ੍ਹ ਪੀੜਤਾਂ ਤੇ ਕਿਸਾਨਾਂ ਨੂੰ ਰੋਲ ਕੇ ਦਿੱਲੀ ਦਰਬਾਰ 'ਚ ਹਾਜ਼ਰੀਆਂ ਭਰ ਰਹੇ ਨੇ ਮੁੱਖ ਮੰਤਰੀ- ਬ੍ਰਹਮਪੁਰਾ
- ਰਾਜਨੀਤੀ
- 28 Oct, 2025 08:39 PM (Asia/Kolkata)
ਗੋਹਲਵੜ 'ਚ ਅਕਾਲੀ ਉਮੀਦਵਾਰ ਦੇ ਹੱਕ 'ਚ ਬ੍ਰਹਮਪੁਰਾ ਦੀ ਅਗਵਾਈ 'ਚ ਵਰਕਰਾਂ ਦਾ ਭਾਰੀ ਇਕੱਠ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,28 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਬਣੀ ਹੈ,ਇਸਨੇ ਸਿਵਾਏ ਦਿੱਲੀ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ,ਪੰਜਾਬ ਅਤੇ ਪੰਜਾਬੀਆਂ ਲਈ ਕੱਖ ਨਹੀਂ ਕੀਤਾ।ਉਹ ਅੱਜ ਪਿੰਡ ਗੋਹਲਵੜ ਵਿਖੇ,ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਮਿਲਕ ਪਲਾਂਟ ਵੇਰਕਾ ਅੰਮ੍ਰਿਤਸਰ,ਸਵਰਗੀ ਸ੍ਰ.ਬਲਬੀਰ ਸਿੰਘ ਦੇ ਗ੍ਰਹਿ ਵਿਖੇ ਤਰਨ ਤਾਰਨ ਜ਼ਿਮਨੀ ਚੋਣ ਸਬੰਧੀ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹੋਈ ਇੱਕ ਭਰਵੀਂ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਸ੍ਰ.ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵਰਕਰਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ,ਜੋ ਸਾਬਤ ਕਰਦਾ ਹੈ ਕਿ ਤਰਨ ਤਾਰਨ ਦੇ ਲੋਕ ਬਦਲਾਅ ਲਈ ਤਿਆਰ ਹਨ।
ਇਸ ਮੌਕੇ ਬੋਲਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ 'ਆਪ' ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਇਹ ਰਹੀ ਹੈ ਕਿ ਇਹ ਪੰਜਾਬ ਦੇ ਲੋਕਾਂ,ਖਾਸ ਕਰਕੇ ਕਿਸਾਨਾਂ ਦੇ ਦੁੱਖ-ਦਰਦ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।ਉਨ੍ਹਾਂ ਕਿਹਾ, "ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ,ਪਰ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ।ਹੁਣ ਜਦੋਂ ਕਿਸਾਨ ਆਪਣੀ ਮਿਹਨਤ ਨਾਲ ਪਾਲੀ ਝੋਨੇ ਦੀ ਫਸਲ ਮੰਡੀਆਂ ਵਿੱਚ ਲੈ ਕੇ ਆ ਰਿਹਾ ਹੈ,ਤਾਂ ਉੱਥੇ ਨਾ ਲਿਫਟਿੰਗ ਦਾ ਪ੍ਰਬੰਧ ਹੈ,ਨਾ ਬਾਰਦਾਨਾ ਹੈ ਅਤੇ ਨਾ ਹੀ ਸਮੇਂ ਸਿਰ ਅਦਾਇਗੀ ਹੋ ਰਹੀ ਹੈ।ਪੰਜਾਬ ਦਾ ਅੰਨਦਾਤਾ ਮੰਡੀਆਂ 'ਚ ਰੁਲ ਰਿਹਾ ਹੈ ਅਤੇ ਸਾਡੇ ਮੁੱਖ ਮੰਤਰੀ ਦਿੱਲੀ ਦਰਬਾਰ 'ਚ ਹਾਜ਼ਰੀਆਂ ਭਰਨ 'ਚ ਰੁੱਝੇ ਹੋਏ ਹਨ।"ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਪੰਜਾਬ ਨੂੰ ਬਰਬਾਦ ਕੀਤਾ ਅਤੇ ਹੁਣ 'ਆਪ' ਸਰਕਾਰ ਉਸੇ ਕੰਮ ਨੂੰ ਅੱਗੇ ਵਧਾ ਰਹੀ ਹੈ।ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਲੋਕ ਹੁਣ ਇਨ੍ਹਾਂ ਝੂਠੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ ਜਦੋਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਂਦੀ ਸੀ।ਉਨ੍ਹਾਂ ਕਿਹਾ ਕਿ ਪਿੰਡ ਗੋਹਲਵੜ ਦੇ ਵਰਕਰਾਂ ਨੇ ਜਿਸ ਜੋਸ਼ ਨਾਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਹੈ,ਉਹ ਦਰਸਾਉਂਦਾ ਹੈ ਕਿ ਤਰਨ ਤਾਰਨ ਦੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਨੂੰ ਨਕਾਰ ਕੇ,ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ।ਇਸ ਮੌਕੇ ਹੋਰਨਾਂ ਬੁਲਾਰਿਆਂ ਵਿੱਚ ਐਸਜੀਪੀਸੀ ਮੈਂਬਰ ਸ੍ਰ.ਅਮਰਜੀਤ ਸਿੰਘ ਬੰਡਾਲਾ ਅਤੇ ਹਲਕਾ ਇੰਚਾਰਜ ਜੰਡਿਆਲਾ ਸ੍ਰ.ਸੰਦੀਪ ਸਿੰਘ ਏ.ਆਰ ਨੇ ਵੀ ਸੰਬੋਧਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਜੀਪੀਸੀ ਮੈਂਬਰ ਸ.ਅਮਰਜੀਤ ਸਿੰਘ ਬੰਡਾਲਾ,ਹਲਕਾ ਇੰਚਾਰਜ ਜੰਡਿਆਲਾ ਸ.ਸੰਦੀਪ ਸਿੰਘ ਏ.ਆਰ., ਪ੍ਰਿੰਸੀਪਲ ਰਾਜਵਿੰਦਰ ਸਿੰਘ ਖਹਿਰਾ,ਚੇਅਰਮੈਨ ਸ.ਮਨਜੀਤ ਸਿੰਘ ਤਰਸਿਕਾ,ਸਰਕਲ ਪ੍ਰਧਾਨ ਸ. ਸੁਰਿੰਦਰ ਪਾਲ ਸਿੰਘ ਜਸ ਵਰਪਾਲ, ਸ.ਸੁਖਜਿੰਦਰ ਸਿੰਘ ਵਰਪਾਲ,ਯੂਥ ਆਗੂ ਸ.ਕੰਵਰਦੀਪ ਸਿੰਘ ਬ੍ਰਹਮਪੁਰਾ, ਸ.ਜਗਧੀਰ ਸਿੰਘ ਰਾਣਾ,ਮੈਂਬਰ ਸ. ਗੁਰਪ੍ਰੀਤ ਸਿੰਘ ਗੋਪੀ,ਸ.ਬਲਜਿੰਦਰ ਸਿੰਘ ਖਹਿਰਾ,ਸਰਪੰਚ ਸ.ਹਰਵਿੰਦਰ ਸਿੰਘ ਖਹਿਰਾ,ਬਾਬਾ ਸੁਰਜੀਤ ਸਿੰਘ, ਮੈਂਬਰ ਸ.ਪਰਮਜੀਤ ਸਿੰਘ,ਸ. ਹਰਜਿੰਦਰ ਸਿੰਘ ਜਿੰਦ,ਸ.ਗੁਰਭੇਜ ਸਿੰਘ, ਸ.ਅੰਗਰੇਜ ਸਿੰਘ,ਸ.ਰਾਜਵੀਰ ਸਿੰਘ,ਮੈਂਬਰ ਸ.ਗੁਰਦੇਵ ਸਿੰਘ,ਸ.ਕਰਮਜੀਤ ਸਿੰਘ ਗੋਲਡੀ, ਨੰਬਰਦਾਰ ਸ.ਲਵਪਰੀਤ ਸਿੰਘ,ਸ.ਪਰਮਿੰਦਰ ਸਿੰਘ,ਸ.ਹਰਪਾਲ ਸਿੰਘ,ਸ.ਗੁਰਿੰਦਰ ਸਿੰਘ,ਸ.ਹਰਦੇਵ ਸਿੰਘ ਦੇਬਾ,ਸ.ਹੀਰਾ ਸਿੰਘ, ਸ.ਕੁਲਜੀਤ ਸਿੰਘ,ਸ.ਮਨਬੀਰ ਸਿੰਘ,ਮੈਂਬਰ ਸ. ਦਿਲਬਾਗ ਸਿੰਘ,ਸ.ਕਰਮਜੀਤ ਸਿੰਘ,ਸ.ਸ਼ਮਸ਼ੇਰ ਸਿੰਘ ਸੇਰਾ,ਸ.ਨਰਿੰਦਰ ਸਿੰਘ ਨਿੰਦੀ,ਸ.ਗੁਰਦੇਵ ਸਿੰਘ,ਨੰਬਰਦਾਰ ਸ.ਹਰਦੇਵ ਸਿੰਘ,ਸ. ਸਿਕੰਦਰ ਸਿੰਘ ਅਤੇ ਸ.ਮਨਪ੍ਰੀਤ ਸਿੰਘ ਖਹਿਰਾ ਆਦਿ ਵਰਕਰ ਹਾਜ਼ਰ ਸਨ।
Leave a Reply