ਨਿਜੀਕਰਨ ਦਾ ਵਿਰੋਧ ਕਰਦਿਅ ਕਿਸਾਨ ਜਥੇਬੰਦੀਆਂ ਵਲੋਂ ਸਮਾਰਟ ਮੀਟਰ ੳਤਾਰ ਕੇ ਦਫਤਰਾਂ ਵਿਚ ਜਮਾਂ ਕਰਵਾਉਣ ਦੀ ਮੁਹਿੰਮ ਤੇਜ ਹੋਈ

ਨਿਜੀਕਰਨ ਦਾ ਵਿਰੋਧ ਕਰਦਿਅ ਕਿਸਾਨ ਜਥੇਬੰਦੀਆਂ ਵਲੋਂ ਸਮਾਰਟ ਮੀਟਰ  ੳਤਾਰ ਕੇ ਦਫਤਰਾਂ ਵਿਚ ਜਮਾਂ  ਕਰਵਾਉਣ ਦੀ ਮੁਹਿੰਮ ਤੇਜ ਹੋਈ

ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ 21, 22 ਜਨਵਰੀ 2026 ਨੂੰ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਹੋਇਆਂ ਪੰਜਾਬ ਅੰਦਰ ਸਮਾਰਟ ਮੀਟਰ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਵਿੱਚ ਜਮਾ ਕਰਾਉਣ ਦਾ ਸੱਦਾ ਹੇਠ ਲਿਖੇ ਜਿਲਿਆਂ ਵਿੱਚ ਲਾਗੂ ਕੀਤਾ ਗਿਆ ਖਬਰ ਲਿਖਣ ਤੱਕ  (1) ਅੰਮ੍ਰਿਤਸਰ (2) ਗੁਰਦਾਸਪੁਰ (3) ਹੁਸ਼ਿਆਰਪੁਰ (4) ਜਲੰਧਰ (5) ਕਪੂਰਥਲਾ (6) ਤਰਨ ਤਾਰਨ (7) ਫਿਰੋਜ਼ਪੁਰ (8) ਮੋਗਾ (9) ਲੁਧਿਆਣਾ (10) ਸ਼੍ਰੀ ਮੁਕਤਸਰ ਸਾਹਿਬ (11) ਫਾਜ਼ਿਲਕਾ (12) ਬਠਿੰਡਾ (13) ਸੰਗਰੂਰ (15) ਮਾਨਸਾ (16) ਪਟਿਆਲਾ (17) ਮੋਹਾਲੀ ਜ਼ਿਲ੍ਹਿਆਂ ਵਿੱਚ ਸਮਾਰਟ ਮੀਟਰ ਉਤਾਰਨ ਦਾ ਕੰਮ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ।
ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ, ਮੁਦਰਾ ਕੋਸ ਫੰਡ ਕੌਮਾਂਤਰੀ ਅਦਾਰਿਆਂ ਦੀਆਂ ਦਿਸ਼ਾ ਨਿਰਦੇਸ਼ਿਤ ਕਾਰਪੋਰੇਟ ਹਾਊਸਸ ਪੱਖੀ ਨੀਤੀਆਂ ਤਹਿਤ ਲਿਆਂਦੇ ਜਾ ਰਹੇ ਭਾਰਤੀ ਲੋਕਾਂ ਵਿਰੁੱਧ ਕਾਨੂੰਨਾਂ ਖਿਲਾਫ ਪੰਜਾਬ ਦੀ ਜਨਤਾ ਨੇ ਅੱਜ ਵੱਡੇ ਪੱਧਰ ਤੇ ਲੋਕਾਂ ਦੀ ਸ਼ਮੂਲੀਅਤ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੋਧ ਲੋਕਾਂ ਦਾ ਗੁੱਸਾ ਸਾਫ ਦਿਖਾਈ ਦਿੱਤਾ ਮੋਦੀ ਸਰਕਾਰ ਜਿੱਥੇ ਲੋਕ ਵਿਰੋਧੀ ਕਾਲੇ ਕਾਨੂੰਨ ਲਿਆ ਰਹੀ ਹੈ। ਉੱਥੇ ਦੇਸ਼ ਦੇ ਫੈਡਰਲ ਟਾਂਚੇ ਨੂੰ ਸਟ ਮਾਰ ਰਹੀ ਹੈ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿਸ਼ਿਆਂ ਵਿੱਚ ਜ਼ਬਰਦਸਤੀ ਕਾਨੂੰਨ ਬਣਾ ਰਹੀ ਹੈ ਜਿਵੇਂ ਕਿ, ਬਿਜਲੀ, ਬੀਜ ਮਾਰਕੀਟ ਤੇ ਖੋਜ ਖੇਤਰ, ਪਾਣੀ, ਸਿੱਖਿਆ, ਖੇਤੀ ਖੇਤਰ ਸੰਵਿਧਾਨ ਦੇ ਉਲਟ ਜਾ ਕੇ ਗੈਰ ਕਾਨੂੰਨੀ ਢੰਗ ਨਾਲ ਕਾਨੂੰਨ ਬਣਾਏ ਸੂਬਿਆਂ ਦੀਆਂ ਸਰਕਾਰਾਂ ਜਿਵੇਂ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਦਾ ਵਿਰੋਧ ਕਰਨ ਦੀ ਬਜਾਏ ਕੇਂਦਰ ਨਾਲ ਮਿਲ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਭਾਵੇਂ ਕਿ ਸਾਂਝੀ ਸੂਚੀ ਵਿੱਚ ਕੇਂਦਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਪਰ ਇਹ ਭਾਰਤ ਦੇ ਫੈਡਰਲ ਢਾਂਚੇ ਤੇ ਸੰਵਿਧਾਨ ਦੀ ਆਤਮਾ ਦੇ ਉਲਟ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਅੰਦਰ ਉੱਠ ਰਹੇ ਅੰਦੋਲਨਾਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਹੋਰ ਢੰਗਾਂ ਨਾਲ ਬਦਨਾਮ ਕਰਕੇ ਅੰਦੋਲਨਾਂ ਨੂੰ ਦੱਬਣ ਤੇ ਉਹਨਾਂ ਤੇ ਜਬਰ ਕਰਨ ਤੇ ਲੱਗੀ ਹੋਈ ਹੈ ਮੋਰਚੇ ਨੇ ਸਾਰੇ ਪੰਜਾਬੀਆਂ ਨੂੰ ਇਹ ਹੋਕਾ ਦਿੱਤਾ ਗੱਲ ਇਕੱਲੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਦੀ ਨਹੀਂ ਉਹ ਸ਼ਹਿਰਾਂ ਦਾ ਕਾਰੋਬਾਰ ਵੀ ਖਤਮ ਕਰਨ ਲਈ ਆਨਲਾਈਨ ਵਪਾਰ ਵੱਡੇ ਸ਼ੋਪਿੰਗ ਮਾਲ ਦੀ ਨੀਤੀ ਤਹਿਤ ਹੌਲੀ ਹੌਲੀ ਛੋਟੇ ਕਾਰੋਬਾਰੀਆਂ ਦੁਕਾਨਾਂ ਤੇ ਰੇੜੀ ਫੜੀ ਵਾਲੀਆਂ ਦੇ ਕਾਰੋਬਾਰ ਨੂੰ ਖਤਮ ਕਰ ਰਹੇ ਹਨ ਮੋਰਚੇ ਨੇ ਅੱਜ ਦੇ ਪ੍ਰੋਗਰਾਮਾਂ ਵਿੱਚ ਮਤੇ ਪਾਸ ਕੀਤੇ ਪੰਜਾਬ ਅੰਦਰ ਸਟੇਟ ਸਪੋਂਸਰ ਨਸ਼ਾ ਆਪਣੀਆਂ ਸਿੱਖਰਾਂ ਤੇ ਹੈ ਜਿਸ ਨੂੰ ਕੇਂਦਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਰੋਕਣ ਵਿੱਚ ਪੂਰੀ ਤਰਹਾਂ ਨਾ ਕਾਮਯਾਬ ਰਹੀ ਹੈ ਪੰਜਾਬ ਦੀ ਬੇਰੋਜ਼ਗਾਰ ਜਵਾਨੀ ਦਾ ਫਾਇਦਾ ਉਠਾ ਕੇ ਉਸ ਨੂੰ ਕਰਾਈਮ ਦੀ ਦੁਨੀਆ ਵਿੱਚ ਧੱਕਿਆ ਜਾ ਰਿਹਾ ਹੈ 24 ਜਨਵਰੀ ਨੂੰ ਬਠਿੰਡਾ ਵਿਖੇ ਪ੍ਰੈੱਸ ਦੀ ਆਵਾਜ਼ ਨੂੰ ਦੱਬਣ ਵਿਰੁੱਧ ਹੋ ਰਹੇ ਅੰਦੋਲਨ ਦੀ ਹਮਾਇਤ ਕੀਤੀ!ਕਾਨੂੰਨ ਵਿਵਸਥਾ ਦੀ ਹਾਲਤ ਨਾਜੁਕ ਹੈ ਜਿਸ ਤੇ ਹਰ ਪੰਜਾਬੀ ਚਿੰਤਿਤ ਹੈ ਇਸ ਨੂੰ ਸੁਧਾਰਨ ਲਈ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਖਿਲਾਫ ਵੱਡੇ ਸੰਘਰਸ਼ਾਂ ਦੀ ਲੋੜ ਹੈ ਮੋਰਚਾ ਆਉਣ ਵਾਲੇ ਦਿਨਾਂ ਵਿੱਚ 5 ਫਰਵਰੀ ਨੂੰ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦਾ ਕਰਾਓ ਕਰਨਾ ਇਹਨਾਂ ਪ੍ਰੋਗਰਾਮਾਂ ਵਿੱਚ ਜਨਤਾ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਅੱਜ ਦੇ ਪ੍ਰੋਗਰਾਮਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਦੁਆਬਾ, ਬੀਕੇ ਯੂ ਆਜ਼ਾਦ, ਬੀਕੇਯੂ ਬਹਿਰਾਮ ਕੇ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਬੀਕੇਜੂ ਭਨੇੜੀ,ਬੀਕੇਐਮਯੂ ਆਦਿ ਸ਼ਾਮਿਲ ਸਨ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.