ਚੰਡੀਗੜ ਵਿੱਚ ਅਧਿਆਪਕਾਂ ਤੇ ਕੀਤੇ ਤਸ਼ੱਦਦ ਦੀ ਅਧਿਆਪਕ ਦਲ ਵੱਲੋਂ ਨਿਖ਼ੇਧੀ

ਚੰਡੀਗੜ ਵਿੱਚ ਅਧਿਆਪਕਾਂ  ਤੇ ਕੀਤੇ ਤਸ਼ੱਦਦ ਦੀ ਅਧਿਆਪਕ ਦਲ ਵੱਲੋਂ  ਨਿਖ਼ੇਧੀ

ਟਾਂਗਰਾਂ - ਸੁਰਜੀਤ ਸਿੰਘ ਖਾਲਸਾ

ਅਧਿਆਪਕ ਦਲ ਪੰਜਾਬ ਦੀ ਜ਼ਿਲਾ ਅੰਮ੍ਰਿਤਸਰ ਇਕਾਈ ਦੀ ਇਕ ਮੀਟਿੰਗ ਕਮੇਟੀ ਦੇ ਜ਼ਿਲਾ ਪ੍ਰਧਾਨ ਬਲਬੀਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ।ਗੱਲਬਾਤ ਮੌਕੇ ਉੱਨਾਂ ਦੱਸਿਆ ਕਿ ਪਿਛਲੇ ਦਿਨੀਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਸ਼ਾਂਤੀ ਪੂਰਵਕ ਪ੍ਰਦਰਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੀਤੇ ਗਏ ਸਰਕਾਰੀ ਜਬਰ ਦੀ ਨਿੰਦਾ ਕੀਤੀ ਗਈ । ਜਿਸ ਵਿਚ ਅਧਿਆਪਕ ਦਲ ਦੇ ਕਨਵੀਨਰ ਬਾਜ਼ ਸਿੰਘ ਖਹਿਰਾ ਸਮੇਤ ਬਹੁਤ ਸਾਰੇ ਆਗੂ ਜ਼ਖ਼ਮੀ ਹੋ ਗਏ ਸਨ । ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਟੈਂਟ ਖ਼ਿਲਾਫ਼ ਵਿਧਾਨ ਸਭਾ ਵਿਚ ਮਤਾ ਪਾਸ ਕੀਤੇ ਜਾਣ ਨਹੀਂ ਤਾ ਆਉਣ ਵਾਲੇ ਸਮੇ ਵਿਚ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ । ਇਸ ਮੌਕੇ ਤੇ ਅਧਿਆਪਕ ਆਗੂ ਆਤਮਜੀਤ ਸਿੰਘ, ਭੁਪਿੰਦਰ ਸਿੰਘ, ਪ੍ਰਤਾਪ ਸਿੰਘ, ਨਵਦੀਪ ਸਿੰਘ ਖੇਲਾ, ਉਮੇਸ਼ ਕੁਮਾਰ, ਹਰਜੀਤ ਸਿੰਘ, ਪ੍ਰਸ਼ਾਂਤ ਸ਼ਰਮਾ, ਸੁਰਿੰਦਰ ਸਿੰਘ ਆਦਿ ਹਾਜ਼ਿਰ ਸਨ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.