ਬਾਬਾ ਗੁਰਬਖਸ਼ ਸਿੰਘ ਦੇ ਅਸਥਾਨ ਗੁਰਦੁਆਰਾ ਸੰਤਸਰ , ਜੱਬੋਵਾਲ ਵਿਖੇ ਧਾਰਮਿਕ ਸਾਲਾਨਾ ਜੋੜ ਮੇਲਾ 14,15 ਮਾਰਚ ਨੂੰ
- ਧਾਰਮਿਕ/ਰਾਜਨੀਤੀ
- 12 Mar, 2026 01:50 PM (Asia/Kolkata)
ਟਾਂਗਰਾਂ : ਸੁਰਜੀਤ ਸਿੰਘ ਖਾਲਸਾ - ਪਿੰਡ ਜਬੋਵਾਲ ਵਿਖੇ ਗੁਰਦੁਆਰਾ ਸੰਤ ਬਾਬਾ ਗੁਰਬਖਸ ਸਿੰਘ ਜੀ ਦੇ ਸਥਾਨ ਵਿਖੇ ਹਰ ਸਾਲ ਦੀ ਤਰਾਂ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ 14,15 ਮਾਰਚ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਅਤੇ ਪ੍ਰਬੰਧਕਾਂ ਵੱਲੋ ਸਾਂਝੀ ਕਰਦਿਆਂ ਦੱਸਿਆ ਕਿ ਪਹੰਚ ਰਹੀਆਂ ਨਾਮਵਰ ਟੀਮਾਂ ਨੂੰ ਦੋਵੇਂ ਦਿਨ ਕਬੱਡੀ ਮੈਚਾਂ ਵਿੱਚ ਜੇਤੂ ਖਿਡਾਰੀਆਂ ਨੂੰ ਪਿੰਡ ਦੇ ਐਨ ਆਰ ਆਈ ਅਤੇ ਹੋਰ ਮੋਹਤਬਰਾਂ ਵੱਲੋ ਨਗਦ ਇਨਾਮ ਤਕਸੀਮ ਕੀਤੇ ਜਾਣਗੇ ।ਜਥੇ: ਅਕਾਲ ਤਖਤ ਕੁਲਦੀਪ ਸਿੰਘ ਗੱੜਗੱਜ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਜੀਵਨ ਸਿੰਘ ਕਨੇਡਾ ਵੱਲੋ ਆਪਣੇ ਸਵ: ਪਿਤਾ ਜਗਤਾਰ ਸਿੰਘ ਲਾਲੀ ਸਰਪੰਚ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਕੈਂਪ ਵਿੱਚ ਲੋੜਵੰਦਾਂ ਨੂੰ ਐਨਕਾਂ ਬਣਾ ਕੇ ਦਿੱਤੀਆਂ ਜਾਣਗੀਆਂ ਅਤੇ ਪਿੰਡ ਦੀਆਂ ਖੇਡ ਟੀਮਾਂ ਅਤੇ ਗ੍ਰੰਥੀ ਸਿੰਘਾਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬਾਬਾ ਸੁੱਖਾ ਸਿੰਘ ਮਹਾਕਾਲ, ਬਾਬਾ ਜੋਧਾ ਸਿੰਘ, ਗੋਪਾਲ ਸਿੰਘ, ਜਥੇਦਾਰ ਪ੍ਰੀਤਮ ਸਿੰਘ ਭਿੰਡਰ ਗੁਰਿੰਦਰ ਸਿੰਘ ਖਾਸਾ ਗੁਰਮੇਜ ਸਿੰਘ, ਗੁਰਭੇਜ ਸਿੰਘ, ਜੀਵਨ ਕਨੇਡਾ, ਜਸਪਾਲ ਸਿੰਘ, ਸੁਖਚੈਨ ਸਿੰਘ, ਨਵਰਾਜ ਸਿੰਘ ਰਾਜਾ, ਰਛਪਾਲ ਸਿੰਘ ਬੰਬੇ ਵਾਲੇ, ਸ਼ਮਸ਼ੇਰ ਸਿੰਘ, ਮੁਖਤਾਰ ਸਿੰਘ , ਸੁਖਵਿੰਦਰ ਸਿੰਘ ਗਿਆਨੀ, ਮਿੰਟੂ ਚੱਕੀ ਵਾਲੇ, ਸੰਦੀਪ ਸਿੰਘ ਸਪੇਨ , ਵਿੱਕੀ ਯੁਕੇ ਅਤੇ ਸਾਰੇ ਨਗਰ ਜਬੋਵਾਲ ਵੱਲੋ ਸੇਵਾ ਨਿਭਾਈ ਜਾ ਰਹੀ ਹੈ ।
Leave a Reply