ਚੇਅਰਮੈਨ ਇੰਡੀਅਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਲਾਭਪਾਤਰੀਆਂ ਨੂੰ ਵੰਡੇ

ਚੇਅਰਮੈਨ ਇੰਡੀਅਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਲਾਭਪਾਤਰੀਆਂ ਨੂੰ ਵੰਡੇ

ਕਪੂਰਥਲਾ 24 ਸਿਤੰਬਰ ਗੌਰਵ ਮੜੀਆ 

ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਦੇ ਕਾਰਡ ਵੰਡ ਸਮਾਰੋਹ ਦਾ ਆਯੋਜਨ ਪਿੰਡ ਮਨਸੂਰਵਾਲ ਵਿਖੇ ਵਾਰਡ 18 ਤੋਂ ਆਪ ਕੌਂਸਲਰ ਰਾਜਕੁਮਾਰੀ ਅਤੇ ਦਰਸ਼ਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਤੇ ਪਿੰਡ ਮਨਸੂਰਵਾਲ, ਨੂਰਪੁਰ ਦੋਨਾਂ,ਧਾਵਾਂਖੇ ਜਗੀਰ, ਧਾਵਾਂਖੇ ਨਿਸ਼ਾਨ,ਮੈਨਵਾਂ ਦੇ ਲੋਕਾਂ ਨੂੰ 451 ਕਾਰਡ ਵੰਡੇ ਗਏ।

ਇਸ ਮੌਕੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਠ ਜਨਵਰੀ ਨੂੰ ਸ਼ੁਰੂ ਕੀਤੀ ਗਈ ਦਸ ਲੱਖ ਰੁਪਏ ਦੀ ਮੁਫ਼ਤ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ ਹੁਣ ਤੱਕ 3,53,397 ਮਰੀਜ਼ਾਂ ਦਾ 1300 ਕਰੋੜ ਰੁਪਏ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।ਚੇਅਰਮੈਨ ਇੰਡੀਅਨ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 54 ਲੱਖ 6 ਹਜ਼ਾਰ ਪਰਿਵਾਰ ਕਵਰ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਯੋਜਨਾ ਤਹਿਤ 909 ਹਸਪਤਾਲ ਸੂਚੀਬੱਧ ਹਨ, ਜਿਨ੍ਹਾਂ ਵਿੱਚੋਂ 684 ਪ੍ਰਾਈਵੇਟ ਅਤੇ 225 ਸਰਕਾਰੀ ਹਸਪਤਾਲ ਹਨ।ਉਨ੍ਹਾਂ ਕਿਹਾ ਕਿ 13,182 ਮਰੀਜ਼ਾਂ ਦੇ ਦਿਲ ਦੇ ਸਟੰਟਾਂ ਉੱਤੇ 130 ਕਰੋੜ 21 ਲੱਖ,15,222 ਗੋਡੇ ਬਦਲਣ ਉੱਤੇ 122 ਕਰੋੜ 49 ਲੱਖ,20,561 ਹੋਰ ਅਪਰੇਸ਼ਨਾਂ ਉੱਤੇ 60 ਕਰੋੜ 49 ਲੱਖ ਅਤੇ 46,330 ਡਾਇਲਸਿਸ ਮਰੀਜ਼ਾਂ ਉੱਤੇ 54 ਕਰੋੜ 37 ਲੱਖ ਦੀ ਰਾਸ਼ੀ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਰਾਜ ਵਿਚਲੇ 1100 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ ਪੰਜ ਕਰੋੜ ਦੇ ਕਰੀਬ ਲੋਕ ਇਲਾਜ ਲਈ ਆ ਚੁੱਕੇ ਹਨ।ਚੇਅਰਮੈਨ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਦੇ ਟੈਕਸਾਂ ਦਾ ਪੈਸਾ ਲੋਕਾਂ ਦੀ ਭਲਾਈ ਤੇ ਖਰਚ ਕਰ ਰਹੀ ਹੈ।ਚੇਅਰਮੈਨ ਇੰਡੀਅਨ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਫ਼ਜ਼ੂਲਖਰਚੀ ਬੰਦ ਕਰ ਕੇ ਪੰਜਾਬ ਦਾ ਖ਼ਜ਼ਾਨਾ ਭਰਿਆ ਹੈ।ਉਨ੍ਹਾਂ ਕਿਹਾ ਕਿ 70,882 ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਤੋਂ ਨੌਕਰੀ ਦਿੱਤੀ ਗਈ ਹੈ।ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਹੈ,ਜਦੋਂ ਕਿ ਪਿਛਲੀਆਂ ਸਰਕਾਰ ਵਿੱਚ ਪੜ੍ਹਾਈ ਅਤੇ ਦਵਾਈ ਦੇ ਪੈਸੇ ਵੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦੇ ਸੀ।ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਪੰਜਾਬ 27ਵੇਂ ਨੰਬਰ ਤੇ ਸੀ ਤੇ ਹੁਣ ਕੇਰਲਮ ਨੂੰ ਪਿੱਛੇ ਛੱਡ ਕੇ ਦੇਸ਼ ਵਿੱਚ ਪਹਿਲੇ ਸਥਾਨ ਤੇ ਆ ਗਿਆ ਹੈ।ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦਸ ਲੱਖ ਖਿਡਾਰੀ ਭਾਗ ਲੈ ਰਹੇ ਹਨ ਅਤੇ ਤਿੰਨ-ਤਿੰਨ ਪੀੜ੍ਹੀਆਂ ਮੈਦਾਨਾਂ ਵਿੱਚ ਇਕੱਠੀਆਂ ਖੇਡ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਵਚਨਬੱਧ ਹੈ।ਚੇਅਰਮੈਨ ਇੰਡੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਵਧੀਆ ਅਤੇ ਸੁਚਾਰੂ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਹਰ ਯੋਗ ਪਰਿਵਾਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ।ਉਨ੍ਹਾਂ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਆਮ ਜਨਤਾ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। 

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਹਤ ਬੀਮਾ ਕਾਰਡ ਜਲਦ ਤੋਂ ਜਲਦ ਬਣਵਾਉਣ ਅਤੇ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਪੂਰਾ ਫ਼ਾਇਦਾ ਚੁੱਕਣ।ਇਸ ਮੌਕੇ ਬੀਡੀਪੀਓ ਕਪੂਰਥਲਾ ਸ਼ਮਸ਼ੇਰ ਸਿੰਘ,ਹਰਦੀਪ ਕੌਰ,ਸਿਹਤ ਵਿਭਾਗ ਕਾਲਾ ਸੰਘਿਆਂ ਤੋਂ ਐਐਮਓ ਡਾ ਭੁਪਿੰਦਰਜੀਤ ਕੌਰ ਡਾ.ਕਾਰਤਿਕ ਕਸ਼ਿਅਪ,ਸੁਖਬੀਰ ਸਿੰਘ,ਗੁਰਪ੍ਰੀਤ ਸਿੰਘ,ਅਮਨਦੀਪ ਸਿੰਘ,ਪੂਜਾ ਨੰਦਨ,ਸਲਵਿੰਦਰ ਕੌਰ,ਆਪ ਬਲਾਕ ਪ੍ਰਧਾਨ ਮੁੱਖ ਰਾਜ,ਅਮਰੀਕ ਸਿੰਘ ਢਿੱਲੋਂ,ਚੇਅਰਮੈਨ ਸੁਖਦੇਵ ਸਿੰਘ,ਐਡਵੋਕੇਟ ਮਨਦੀਪ ਸਿੰਘਯੂਥ ਆਗੂ ਸਾਰਾਂਸ਼ ਮਰਵਾਹਾ, ਸਰਪੰਚ ਤਰਲੋਚਨ ਸਿੰਘ,ਬਚਨ ਸਿੰਘ,ਹਰਪ੍ਰੀਤ ਵਾਲੀਆ,ਤਰਨਪ੍ਰੀਤ ਵਾਲੀਆ ਅਤੇ ਆਪ ਆਗੂ ਮੌਜੂਦ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.