ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ

ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ  ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ

ਜਲੰਧਰ 27 ਮਾਰਚ 2025, ਮਨਜਿੰਦਰ ਸਿੰਘ

ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ । ਹਸਪਤਾਲ ਕਾਲਾ ਬੱਕਰਾ ਦੇ ਮਰੀਜ਼ਾਂ ਦੀ ਸਹੂਲਤ ਦਾ ਬੋਝ ਚੁੱਕਣ ਲਈ ਜੁੰਮੇਵਾਰੀ ਸੰਭਾਲ ਰਹੇ ਹਨ ਸ੍ ਨਿਰਮਲ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਸਵੈ ਸੇਵੀ ਸੰਸਥਾ ਦੇ ਮੈਂਬਰ। ਹਸਪਤਾਲ ਦੇ ਪਾਣੀ ਦੀ ਸਪਲਾਈ ਰੁਕ ਜਾਵੇ ਅੱਧੇ ਘੰਟੇ ਵਿੱਚ ਹਸਪਤਾਲ ਨੂੰ ਪਾਣੀ ਦੇ ਟੈਂਕਰ ਮੁਹੱਈਆ ਕਰਾਉਂਦੇ ਹਨ ਸ੍ਰ ਨਿਰਮਲ ਸਿੰਘ ਤਾਂ ਕਿ ਕਿਸੇ ਮਰੀਜ਼ ਨੂੰ ਪਖਾਨਾ ਜਾਣ ਜਾਂ ਪੀਣ ਲਈ ਪਾਣੀ ਦੀ ਦਿੱਕਤ ਪੇਸ਼ ਨਾ ਆਵੇ। ਬਿਜਲੀ ਸਪਲਾਈ ਵਿੱਚ ਵਿਘਨ ਪੈ ਜਾਣ ਤੇ ਮਕੈਨਿਕਾਂ ਨੂੰ ਜ਼ੋਰ ਪਾਉਂਦੇ ਹਨ ਸ੍ਰ ਨਿਰਮਲ ਸਿੰਘ ਕਿ ਪਹਿਲ ਦੇ ਆਧਾਰ ਹਸਪਤਾਲ ਦੀ ਬਿਜਲੀ ਸਪਲਾਈ ਚਾਲੂ ਹੋ ਸਕੇ। ਵਢੇਰੀ ਉਮਰ ਹੋਣ ਦੇ ਬਾਵਜ਼ੂਦ ਵੀ ਮਰੀਜ਼ਾਂ ਦੀਆਂ ਕਈ ਸਹੂਲਤਾਂ ਦਾ ਬੋਝ ਚੁੱਕੀ ਬੈਠੇ ਹਨ ਸ੍ਰ ਨਿਰਮਲ ਸਿੰਘ। ਮੌਸਮ ਦੀ ਪਹਿਲੀ ਬਰਸਾਤ ਦੇ ਹੋਣ ਦੇ ਨਾਲ ਹੀ ਹਸਪਤਾਲ ਏਰੀਏ ਵਿੱਚ ਘਾਹ ਫੂਸ ਨੇ ਜਿਉਂ ਹੀ ਸਿਰ ਚੱਕਿਆ ਹੈ ।ਮੱਖੀ ਮੱਛਰ ਤੇ ਕੀੜੇ ਮਕੌੜਿਆਂ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਸ੍ਰ ਨਿਰਮਲ ਸਿੰਘ ਜੀ ਨੇ ਹਸਪਤਾਲ ਏਰੀਏ ਵਿੱਚ ਹਰਬੀਸਾਈਡਜ ਤੇ ਇੰਨਸੈਕਟੀਸਾਈਡਜ ਸਪਰੇਅ ਕਰਾਉਣ ਦੀ ਜ਼ੁਮੇਵਾਰੀ ਨਿਭਾਈ। ਸ੍ਰ ਨਿਰਮਲ ਸਿੰਘ ਨੇ ਆਪਣੀ ਉਮਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਬਿਲਕੁਲ ਤੰਦਰੁਸਤ ਹਾਂ ਅਤੇ ਬਗੈਰ ਐਨਕਾਂ ਤੋਂ ਪੜ੍ਹ ਲਿਖ ਸਕਦਾ ਹਾਂ। ਸਿਹਤ ਸੰਸਥਾ ਪ੍ਰਮੁੱਖ ਡਾ ਰਿਚਰਡ ਓਹਰੀ ਜੀ ਨੇ ਸ੍ਰ ਨਿਰਮਲ ਸਿੰਘ ਜੀ ਦੀਆਂ ਮਰੀਜ਼ਾਂ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ।