ਪਿੰਡ ਘੁੱਗ ਬੇਟ ਤੋਂ ਸੁਖਵੰਤ ਸਿੰਘ ਪੱਡਾ ਨੂੰ ਆਪ ਹਲਕਾ ਇੰਚਾਰਜ ਨਿਯੁਕਤ ਕਰਨ ਦੀ ਉੱਠੀ ਮੰਗ
- ਰਾਜਨੀਤੀ
- (Asia/Kolkata)
ਕਪੂਰਥਲਾ ਹਲਕੇ ਦੇ ਲੋਕਾਂ ਦੀ ਇੱਕ ਹੀ ਆਵਾਜ਼ ਹੈ ਸੁਖਵੰਤ ਸਿੰਘ ਪੱਡਾ
ਕਪੂਰਥਲਾ 31 ਅਗਸਤ ਗੌਰਵ ਮੜੀਆ
ਇਨ੍ਹੀਂ ਦਿਨੀਂ ਕਪੂਰਥਲਾ ਹਲਕੇ ਦੀ ਰਾਜਨੀਤੀ ਵਿੱਚ ਸੁਖਵੰਤ ਸਿੰਘ ਪੱਡਾ ਦਾ ਨਾਮ ਲਗਾਤਾਰ ਚਰਚਾ ਵਿੱਚ ਹੈ।ਨੌਜਵਾਨਾਂ ਅਤੇ ਆਮ ਲੋਕਾਂ ਨਾਲ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ,ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਇੱਕ ਸਕਾਰਾਤਮਕ ਮਾਹੌਲ ਬਣਾਇਆ ਹੈ।ਸੁਖਵੰਤ ਸਿੰਘ ਪੱਡਾ ਲਗਾਤਾਰ ਜਨਤਾ ਨਾਲ ਜੁੜ ਰਹੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ।ਇਸੇ ਕਰਕੇ ਕਪੂਰਥਲਾ ਹਲਕੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਉਨ੍ਹਾਂ ਪ੍ਰਤੀ ਉਤਸ਼ਾਹ ਅਤੇ ਸਮਰਥਨ ਵਧ ਰਿਹਾ ਹੈ।ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਪਿੰਡ ਘੁੱਗ ਬੇਟ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦਾ ਪਿੰਡ ਦੇ ਵਸਨੀਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦਿਆਂ ਉਨ੍ਹਾਂ ਦੀ ਬੇਦਾਗ਼ ਛਵੀ ਤੇ ਮਿਲਣਸਾਰ ਤੇ ਲਗਨ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਸੁਖਵੰਤ ਸਿੰਘ ਪੱਡਾ ਨੂੰ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦੀ ਅਪੀਲ ਕੀਤੀ।ਪਿੰਡ ਦੇ ਵਸਨੀਕਾਂ ਨੇ ਸੁਖਵੰਤ ਸਿੰਘ ਪੱਡਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇੱਕ ਇਮਾਨਦਾਰ ਅਤੇ ਦੋਸਤਾਨਾ ਮਾਹੌਲ ਵਾਲੇ ਆਗੂ ਹਨ ਜੋ ਹਮੇਸ਼ਾ ਲੋਕਾਂ ਦੇ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਨਜਰ ਆਉਂਦੇ ਹਨ।ਇੱਥੇ ਇਹ ਗੱਲ ਦੱਸਣਯੋਗ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਚੋਣ ਕਮਿਸ਼ਨ ਨੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਹੈ,ਪਰ ਇਸ ਵੇਲੇ ਰਾਜਨੀਤਿਕ ਗਤੀਵਿਧੀਆਂ ਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਬਾਰੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਇਸ ਦੌਰਾਨ, ਆਪ ਆਗੂ ਸੁਖਵੰਤ ਸਿੰਘ ਪੱਡਾ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਲਈ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।ਸੁਖਵੰਤ ਸਿੰਘ ਪੱਡਾ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਆਪ ਦੀ ਮਜ਼ਬੂਤੀ ਲਈ ਲੰਬੇ ਸਮੇਂ ਤੋਂ ਅਣਥੱਕ ਮਿਹਨਤ ਕਰ ਰਹੇ ਹਨ।ਉਨ੍ਹਾਂ ਨੇ ਹਮੇਸ਼ਾ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਸਰਗਰਮੀ ਬਣਾਈ ਰੱਖੀ ਹੈ।ਉਹ ਪਾਰਟੀ ਪ੍ਰੋਗਰਾਮਾਂ,ਜਨ ਸੰਪਰਕ ਮੁਹਿੰਮਾਂ ਅਤੇ ਜਨਤਕ ਮੁੱਦਿਆਂ ਨੂੰ ਉਠਾਉਣ ਵਿੱਚ ਲਗਾਤਾਰ ਸਰਗਰਮ ਰਹੇ ਹਨ।ਆਪ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਸੁਖਵੰਤ ਸਿੰਘ ਪੱਡਾ ਨੂੰ ਆਮ ਆਦਮੀ ਪਾਰਟੀ ਦਾ ਇੱਕ ਇਮਾਨਦਾਰ ਸਿਪਾਹੀ ਮੰਨਿਆ ਜਾਂਦਾ ਹੈ।ਔਖੇ ਅਤੇ ਸੌਖੇ ਦੋਵਾਂ ਸਮਿਆਂ ਵਿੱਚ ਪਾਰਟੀ ਲਈ ਮਜ਼ਬੂਤੀ ਨਾਲ ਖੜ੍ਹੇ ਰਹਿਣ ਵਾਲੇ ਪੱਡਾ ਨੇ ਹਮੇਸ਼ਾ ਇਮਾਨਦਾਰੀ ਦਾ ਝੰਡਾ ਬੁਲੰਦ ਕੀਤਾ ਹੈ।ਆਪ ਹਾਈ ਕਮਾਂਡ ਦੇ ਨੇੜੇ ਮੰਨੇ ਜਾਣ ਵਾਲੇ ਪੱਡਾ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਹਨ।ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਰਟੀ ਦਾ ਹਲਕਾ ਇੰਚਾਰਜ ਬਣਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਸਮਰਥਕਾਂ ਦਾ ਇਹ ਵੀ ਮੰਨਣਾ ਹੈ ਕਿ ਸੁਖਵੰਤ ਸਿੰਘ ਪੱਡਾ ਦੀ ਨਿਰੰਤਰ ਸਰਗਰਮੀ,ਲੋਕ ਸੰਪਰਕ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਉਨ੍ਹਾਂ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਆਪ ਹਲਕਾ ਇੰਚਾਰਜ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।ਇਸ ਦੌਰਾਨ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਨੂੰ ਪਹਿਲ ਦਿੱਤੀ ਹੈ।
Leave a Reply