ਦਮਦਮੀ ਟਕਸਾਲ ਸਾਧ ਸੰਗਤ ਦੇ ਨਾਮ ਹੇਠ ਵਾਇਰਲ ਪੱਤਰ ਨੇ ਛੇੜੀ ਚਰਚਾ, ਬਾਬਾ ਹਰਨਾਮ ਸਿੰਘ ਧੁੰਮਾ ਬਾਰੇ ਉਠਾਏ ਗਏ ਕਈ ਸਵਾਲ
Jun 18, 2026 01:04 AM
(Asia/Kolkata)
ਚੰਡੀਗੜ੍ਹ /ਨਜ਼ਰਾਨਾ ਟਾਈਮਜ਼ ਬਿਊਰੋਸੋਸ਼ਲ ਮੀਡੀਆ 'ਤੇ ਦਮਦਮੀ ਟਕਸਾਲ ਸਾਧ ਸੰਗਤ ਦੇ ਲੈਟਰਪੈਡ 'ਤੇ ਜਾਰੀ ਇੱਕ ਪੱਤਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕਾਰਗੁਜ਼ਾਰੀ ਅਤੇ ਟਕਸਾਲ ਦੀ ਮੌਜੂਦਾ ਦਿਸ਼ਾ ਨੂੰ ਲੈ ਕੇ ਕਈ ਗੰਭੀਰ ਸਵਾਲ ਉਠਾਏ ਗਏ ਹਨ। ਪੱਤਰ ਵਿੱਚ ਲਿਖੀਆਂ ਗੱਲਾਂ ਨੂੰ ਲੈ ਕੇ ਪੰਥਕ ਅਤੇ ਸਿੱਖ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ।ਵਾਇਰਲ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਮਦਮੀ ਟਕਸਾਲ ਦੀ ਪਰੰਪਰਾਗਤ ਮਰਿਆਦਾ...