ਜਥੇਬੰਦੀਆਂ ਨੇ ਵਿਧਾਇਕ ਲਾਲਪੁਰਾ ਦੇ ਨਾਂਅ ਭੇਜਿਆ ਲਾਹਨਤ ਪੱਤਰ
- ਰਾਸ਼ਟਰੀ
- (Asia/Kolkata)
ਵਿਧਾਇਕ ਦੇ ਸਲਾਹਕਾਰ ਹੈਰੀ ਗਿੱਲ ਨੂੰ ਸੌਂਪਿਆ ਲਾਹਨਤ ਪੱਤਰ
ਰਵੀ ਖਹਿਰਾ, ਖਡੂਰ ਸਾਹਿਬ
ਮਜਹੂਰੀ ਕਿਸਾਨ ਸਭਾ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੱਜ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਇਨਸਾਫ ਲੈਣ ਲਈ ਜਾਰੀ ਕੀਤਾ ਗਿਆ ਲਾਹਨਤ ਪੱਤਰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਂਅ ਹੇਠ ਭੇਜਿਆ ਗਿਆ। ਲਾਹਨਤ ਪੱਤਰ ਲੈਕੇ ਪਿੰਡ ਲਾਲਪੁਰਾ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਧਾਇਕ ਲਾਲਪੁਰਾ ਦੀ ਗੈਰਹਾਜ਼ਰੀ ਵਿੱਚ ਇਹ ਲਾਹਨਤ ਪੱਤਰ ਵਿਧਾਇਕ ਦੇ ਸਲਾਹਕਾਰ ਹੈਰੀ ਗਿੱਲ ਨੂੰ ਸੌਂਪਿਆ ਗਿਆ। ਇਸ ਮੌਕੇ ਜਨਤਕ ਜਥੇਬੰਦੀਆਂ ਦੇ ਆਗੂ ਰੇਸ਼ਮ ਸਿੰਘ ਫੇਲੋਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਸ਼ਹੀਦ ਭਗਤ ਸਿੰਘ ਨੂੰ ਸਭਾ ਦੇ ਜ਼ਿਲ੍ਹਾ ਆਗੂ ਖੁਸ਼ਦੀਪ ਸਿੰਘ ਤੁੜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਆਗੂ ਸਲੱਖਣ ਸਿੰਘ ਤੁੜ ਨੇ ਆਖਿਆ ਕਿ ਅੱਜ ਸਮੂਹ ਜਥੇਬੰਦੀਆਂ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਰਾਹੀ ਸਰਕਾਰ ਨੂੰ ਲਾਹਨਤ ਪੱਤਰ ਭੇਜਿਆ ਗਿਆ ਹੈ। ਜਿਸ ਵਿੱਚ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ਜਿੰਨ੍ਹਾ ਚ ਮੁੱਖ ਮੰਤਰੀ ਅਤੇ ਸੂਬੇ ਦਾ ਡੀਜੀਪੀ ਅਸਤੀਫ਼ਾ ਦੇਵੇ,ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਾਇਆ ਜਾਵੇ, ਨਸ਼ਾ ਤਸਕਰਾਂ ਦੇ ਪਿੱਛੇ ਕੰਮ ਕਰਦਾ ਗੱਠਜੋੜ ਅਤੇ ਕਥਿਤ ਪੁਲੀਸ ਸਿਆਸੀ ਸਹਿ ਜੋ ਇਹ ਕਤਲ ਹੋਇਆ ਹੈ ਇਸ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ। ਪਰਵਿੰਦਰ ਸਿੰਘ ਝੋਟੇ ਦੀ ਕਤਲ ਹੋਣ ਵਾਲੀ ਜਗ੍ਹਾ ਤੇ ਉਸ ਦਾ ਬੁੱਤ ਲਗਾਇਆ ਜਾਵੇ ਅਤੇ ਮਾਨਸਾ ਦੇ ਸੰਬੰਧਤ ਪੁਲੀਸ ਅਧਿਕਾਰੀਆਂ ਦੇ ਸਖ਼ਤ ਕਾਰਵਾਈ ਕਰਵਾਈ ਜਾਵੇ। ਇਸ ਸਮੇਂ ਹਾਜ਼ਰ ਦਾਰਾ ਸਿੰਘ ਮੁੰਡਾ ਪਿੰਡ,ਜੋਗਿੰਦਰ ਸਿੰਘ ਖਡੂਰ ਸਾਹਿਬ,ਮਾਸਟਰ ਸਰਬਜੀਤ ਸਿੰਘ ਭਰੋਵਾਲ,ਸੁਖਵੰਤ ਸਿੰਘ ਛਾਪੜੀ ਸਾਹਿਬ,ਨਰਿੰਦਰ ਸਿੰਘ ਜੰਗ ਬਹਾਦਰ ਸਿੰਘ ਤੁੜ ਆਦਿ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆ ਖਿਲਾਫ਼ ਲੜਾਈ ਲੜਦਾ ਹੋਇਆ ਸ਼ਹੀਦ ਹੋਇਆ ਹੈ। ਜਿਸ ਦੀ ਮੌਤ ਲਈ ਸਿੱਧੇ ਤੌਰ ਤੇ ਸਰਕਾਰ ਅਤੇ ਸਰਕਾਰੀ ਤੰਤਰ ਜ਼ਿੰਮੇਵਾਰ ਹੈ।
Leave a Reply