ਹਲਕਾ ਕਪੂਰਥਲਾ ਦੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਕੀਤੀ ਹੰਗਾਮੀ ਮੀਟਿੰਗ,ਕੀਤਾ ਹਲਕਾ ਇੰਚਾਰਜ ਦਾ ਵਿਰੋਧ

ਹਲਕਾ ਕਪੂਰਥਲਾ ਦੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਕੀਤੀ ਹੰਗਾਮੀ ਮੀਟਿੰਗ,ਕੀਤਾ ਹਲਕਾ ਇੰਚਾਰਜ ਦਾ ਵਿਰੋਧ

ਇਹ ਟਕਸਾਲੀ ਆਗੂ ਨਹੀਂ ਰਾਣਾ ਗੁਰਜੀਤ ਸਿੰਘ ਦੀ ਬੀ ਟੀਮ ਹੈ -ਐਚ ਐਸ ਵਾਲੀਆ  ਹਲਕਾ ਇੰਚਾਰਜ

ਕਪੂਰਥਲਾ, 11 ਅਕਤੂਬਰ ਗੌਰਵ ਮੜੀਆ 

ਕਪੂਰਥਲਾ ਦੇ ਲੰਡਨ ਹੋਟਲ ਵਿਖੇ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਕਪੂਰਥਲਾ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਅਕਾਲੀ ਆਗੂਆਂ ਨੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਵਿੱਚ ਪਹੁੰਚੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਟਕਸਾਲੀ ਆਗੂਆਂ---ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਜਦੋਂ ਤੋਂ ਸ੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦਾ ਨਵਾਂ ਹਲਕਾ ਇੰਚਾਰਜ ਥਾਪਿਆ ਗਿਆ ਹੈ, ਨੂੰ ਲੈ ਕੇ ਟਕਸਾਲੀ ਅਕਾਲੀ ਆਗੂਆਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਕਾਰਨ ਹਲਕਾ ਇੰਚਾਰਜ ਦੀਆਂ ਆਪ ਹੁਦਰੀਆਂ ਅਤੇ ਟਕਸਾਲੀ ਅਕਾਲੀ ਆਗੂਆਂ ਨੂੰ ਹਰ ਫਰੰਟ ਉੱਤੇ ਅੱਖੋਂ ਪਰੋਖੇ ਕਰਨਾ ਹੈ। ਗੱਲਬਾਤ ਦੌਰਾਨ ਉਹਨਾਂ ਆਖਿਆ ਕਿ ਜਦੋਂ ਤੋਂ ਨਵਾਂ ਅਕਾਲੀ ਦਲ ਦਾ ਹਲਕਾ ਇੰਚਾਰਜ ਲੱਗਿਆ ਹੈ ਉਦੋਂ ਤੋਂ ਅਨੇਕਾਂ ਹੀ ਵੱਡੇ ਕੱਦਵਾਰ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਕੇ ਚੁੱਕੇ ਹਨ।

 ਉਹਨਾਂ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਹ ਪਾਰਟੀ ਨਾਲ ਚਟਾਨ ਵਾਂਗੂ ਖੜੇ ਹਨ ਪਰ ਮੌਜੂਦਾ ਹਲਕਾ ਇੰਚਾਰਜ ਵੱਲੋਂ ਟਕਸਾਲੀ ਅਕਾਲੀ ਆਗੂ ਨਾਲ ਕਦੇ ਵੀ ਮਿਲਾਪਤਾ ਵਰਤਾਓ ਨਹੀਂ ਕੀਤਾ ਗਿਆ, ਸਗੋਂ ਮਿਹਨਤੀ ਅਤੇ ਪਾਰਟੀ ਪ੍ਰਤੀ ਵਫਾਦਾਰ ਟਕਸਾਲੀ ਤੀਆਂ ਨੂੰ ਮੌਜੂਦਾ ਹਲਕਾ ਇੰਚਾਰਜ ਵੱਲੋਂ ਹਮੇਸ਼ਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਉਕਤ ਟਕਸਾਲੀ ਅਕਾਲੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆਂ ਆਖਿਆ ਕਿ ਮੌਜੂਦਾ ਹਾਲਕਾ ਇਨਚਾਰਜ ਦੀ ਹੰਕਾਰੀ ਅਤੇ ਆਪ ਹੁਦਰੀ ਕਾਰਜ ਸ਼ੈਲੀ ਕਾਰਨ ਹਲਕੇ ਅੰਦਰ ਪਾਰਟੀ ਦਾ ਗਰਾਫ ਨਿਘਾਰ ਵੱਲ ਗਿਆ ਹੈ।

ਪਾਰਟੀ ਦੇ ਟਕਸਾਲੀ ਅਕਾਲੀ ਆਗੂ ਅਤੇ ਮਿਹਨਤੀ ਵਰਕਰ ਨਿਰਾਸ਼ ਅਤੇ ਪਰੇਸ਼ਾਨ ਹਨ, ਇਸ ਲਈ ਹਲਕੇ ਦੇ ਵੱਡੀ ਗਿਣਤੀ ਵਿੱਚ ਟਕਸਾਲੀ ਵਾਰ ਆਗੂਆਂ ਦੀ ਮੰਗ ਹੈ ਕਿ ਪਾਰਟੀ ਹਾਈ ਕਮਾਂਡ ਮੌਕੇ ਦੀ ਨਜਾਕਤ ਨੂੰ ਵੇਖਦੇ ਹੋਏ ਅਤੇ ਆਗਾਮੀ ਵਿਧਾਨ ਸਭਾ ਚੋਣਾਂ 2027 ਵਿੱਚ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਲਈ ਜਿੱਥੇ ਹਲਕਾ ਕਪੂਰਥਲਾ ਦਾ ਮੌਜੂਦਾ ਇੰਚਾਰਜ ਬਦਲਿਆ ਜਾਵੇ ਉਹਨਾਂ ਦੀ ਥਾਂ ਉੱਤੇ ਪਾਰਟੀ ਹਾਈ ਕਮਾਂਡ ਆਪਣੇ ਸਰਵੇਖਣ ਅਨੁਸਾਰ ਜਿਸ ਵੀ ਟਕਸਾਲੀ ਅਕਾਲੀ ਆਗੂ ਨੂੰ ਯੋਗ ਸਮਝੇ ਉਸ ਨੂੰ ਹਲਕਾ ਇੰਚਾਰਜ ਥਾਪਿਆ ਜਾਵੇ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਲਕਾ ਕਪੂਰਥਲਾ ਤੋਂ ਇੱਕ ਮੰਚ ਉੱਤੇ ਇਕੱਠਾ ਕੀਤਾ ਜਾ ਸਕੇ।

ਉਕਤ ਟਕਸਾਲੀ ਅਕਾਲੀ ਆਗੂਆਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਕਪੂਰਥਲਾ ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਦੀਆਂ ਸਾਰੀਆਂ ਪੰਜਾਬ ਸੀਟਾਂ ਉੱਤੇ ਵੀ ਮੌਜੂਦਾ ਹਲਕਾ ਇੰਚਾਰਜ ਅਕਾਲੀ ਦਲ ਦੇ ਉਮੀਦਵਾਰ ਖੜੇ ਨਹੀਂ ਕਰ ਸਕਿਆ ਅਤੇ ਮੌਜੂਦਾ ਹਲਕਾ ਇੰਚਾਰਜ ਵੱਲੋਂ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਆਪ ਹੁਦਰੇ ਮਨਮਾਨੇ ਢੰਗ ਨਾਲ ਅਕਾਲੀ ਦਲ ਵੱਲੋਂ ਖੜੇ ਕੀਤੇ 20 ਅਕਾਲੀ ਦੇ ਉਮੀਦਵਾਰਾਂ ਵਿੱਚੋਂ ਸਿਰਫ ਤਿੰਨ ਅਕਾਲੀ ਉਮੀਦਵਾਰ ਹੀ ਜਿੱਤ ਸਕੇ ਜੋ ਆਪਣੇ ਬਲਬੂਤੇ ਉੱਤੇ ਜਿੱਤੇ ਹਨ ਜਿਨਾਂ ਨੂੰ ਮੌਜੂਦਾ ਹਲਕਾ ਇੰਚਾਰਜ ਵੱਲੋਂ ਮੇਅਰ ਦੀ ਚੋਣ ਸਮੇਂ ਸ੍ਰੋਮਣੀ ਅਕਾਲੀ ਦਲ ਦੀ ਕੱਟੜ ਵਿਰੋਧੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਾ ਦਿੱਤਾ ਗਿਆ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਾਖ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਜਦੋਂ ਦੂਜੇ ਪਾਸੇ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਨਾਲ ਗੱਲ ਕੀਤੀ ਕਿ ਅੱਜ ਤੁਹਾਡੇ ਖਿਲਾਫ ਹਲਕਾ ਕਪੂਰਥਲਾ ਦੇ ਟਕਸਾਲੀ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡਾ ਵਿਰੋਧ ਕੀਤਾ ਅਤੇ ਕਈ ਗੰਭੀਰ ਆਰੋਪ ਵੀ ਲਗਾਏ ਤੇ ਓਹਨਾ ਕਿਹਾ ਕਿ ਪਹਿਲੀ ਗਲ ਤੇ ਇਹ ਹੈ ਕਿ ਇਹ ਟਕਸਾਲੀ ਆਗੂਆਂ ਦੀ ਪ੍ਰੈਸ ਕਾਨਫਰੰਸ ਨਹੀਂ ਇਹ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੀ ਟੀਮ ਦੀ ਪ੍ਰੈਸ ਕਾਨਫਰੰਸ ਸੀ ਜੋਕਿ ਰਾਣਾ ਗੁਰਜੀਤ ਸਿੰਘ ਦੇ ਇਸ਼ਾਰੇ ਤੇ ਹੀ ਹੋਈ ਹੈ ਜੇਕਰ ਇਹ ਇੰਨੇ ਹੀ ਪਾਰਟੀ ਦੇ ਵਫਾਦਾਰ ਟਕਸਾਲੀ ਆਗੁਭਨ ਤੇ ਪਿਛਲੇ 25 ਸਾਲ ਤੋਂ ਪਾਰਟੀ ਹਲਕਾ ਕਪੂਰਥਲਾ ਚ ਹਾਰ ਕਉ ਰਹੀ ਹੈ ਬਾਕੀ ਆਉਣ ਵਾਲੇ ਦਿਨਾਂ ਚ ਟਕਸਾਲੀ ਆਗੂਆਂ ਖਿਲਾਫ ਪੂਰੇ ਸਬੂਤ ਲੈਕੇ ਬਹੁਤ ਜਲਦ ਹੀ ਪ੍ਰੈਸ ਕਾਨਫਰੰਸ ਕਰੂੰਗਾ

ਇਸ ਮੌਕੇ ਜਰਨੈਲ ਸਿੰਘ ਡੋਗਰਾਂਵਾਲ,ਦਵਿੰਦਰਬਿਰ ਸਿੰਘ ਚਾਹਲ ,ਦਵਿੰਦਰ ਸਿੰਘ ਢੱਪਈ,ਅਮਰਬੀਰ ਸਿੰਘ ਲਾਲੀ, ਐਡਵੋਕੇਟ ਪਰਮਜੀਤ ਸਿੰਘ,ਹਰਜੀਤ ਸਿੰਘ ਵਾਲੀਆ, ਜਰਨੈਲ ਸਿੰਘ ਬਾਜਵਾ,ਸੁਖਦੇਵ ਸਿੰਘ ਕਾਦੂਪੁਰ,ਮਨਵੀਰ ਸਿੰਘ ਵਡਾਲਾ,ਕ੍ਰਿਸ਼ਨ ਕੁਮਾਰ ਟੰਡਨ,ਇੱਛਾ ਸਿੰਘ ਢੋਟ, ਉੜਾ ਸਿੰਘ,ਗੁਰਪ੍ਰੀਤ ਸਿੰਘ ਬੰਟੀ ਵਾਲੀਆ,ਪ੍ਰਭਜੋਤ ਸਿੰਘ ਵਾਲੀਆ,ਸੁਖਵਿੰਦਰ ਸਿੰਘ ਸੌਖਾ, ਕੁਲਵਿੰਦਰ ਸਿੰਘ ਠੇਕੇਦਾਰ,ਨਿਰੰਜਨ ਸਿੰਘ ,ਕਿਰਪਾਲ ਸਿੰਘ ਸਮੇਤ ਵੱਡੀ ਗਿਣਤੀ ਚ ਅਕਾਲੀ ਆਗੂ ਅਤੇ ਵਰਕਰ ਹਾਜ਼ਿਰ ਸਨ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.