ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਦਸ ਹਲਕਿਆਂ ਦੇ ਕੋਆਰਡੀਨੇਟਰਾਂ ਦਾ ਕੀਤਾ ਐਲਾਨ।
- ਰਾਜਨੀਤੀ
- (Asia/Kolkata)
ਚੰਡੀਗੜ੍ਹ-: 10 ਅਕਤੂਬਰ , ਮੰਗਤ ਸਿੰਘ ਸੈਦਪੁਰ - ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਪਾਰਟੀ ਦੀ ਮਜਬੂਤੀ ਲਈ ਦਸ ਹੋਰ ਹਲਕਿਆਂ ਦੇ ਕੋਆਰਡੀਨੇਟਰ ਐਲਾਨੇ ਗਏ। ਪਾਰਟੀ ਦੇ ਸਕੱਤਰ ਜਰਨਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਸ ਵੱਖ-ਵੱਖ ਹਲਕਿਆਂ ਦੇ ਕੋਆਰਡੀਨੇਟਰ ਵਜੋਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਜਿੰਨਾ ਵਿੱਚ ਭਾਈ ਮਨਜੀਤ ਸਿੰਘ ਹਲਕਾ ਖੇਮਕਰਨ, ਸ ਦਵਿੰਦਰ ਸਿੰਘ ਸੋਢੀ ਹਲਕਾ ਸ੍ਰੀ ਮੁਕਤਸਰ ਸਾਹਿਬ, ਸ ਭਗਵੰਤ ਸਿੰਘ ਫਤਿਹ ਜਲਾਲ ਹਲਕਾ ਕਰਤਾਰਪੁਰ, ਐਡਵੋਕੇਟ ਅਮਨਦੀਪ ਸਿੰਘ ਭਲਾਈ ਕੇ ਹਲਕਾ ਸਰਦੂਲਗੜ੍ਹ, ਸ ਪਰਮਿੰਦਰ ਸਿੰਘ ਲੁਧਿਆਣਾ ਹਲਕਾ ਆਤਮ ਨਗਰ ਲੁਧਿਆਣਾ, ਸ ਜਸਬੀਰ ਸਿੰਘ ਭੁੱਲਰ ਹਲਕਾ ਫਿਰੋਜ਼ਪੁਰ ਸ਼ਹਿਰੀ, ਸ ਦੀਵਾਨ ਸਿੰਘ ਡਿੱਖ ਹਲਕਾ ਭੁੱਚੋ ਮੰਡੀ, ਸ ਰਾਜਿੰਦਰ ਸਿੰਘ ਰਾਜਾ ਹਲਕਾ ਮਲੋਟ, ਸ ਹਰਪ੍ਰੀਤ ਸਿੰਘ ਰਾਜੀਆਂ ਹਲਕਾ ਭਦੌੜ ਅਤੇ ਮਹਿਲ ਕਲਾਂ ਤੋਂ ਸ ਮੁਹਿੰਦਰ ਸਿੰਘ ਚੌਹਾਨਕੇ ਕੋ ਆਰਡੀਨੇਟਰ ਹੋਣਗੇ। ਸ ਵਡਾਲਾ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਹਲਕਾ ਇੰਚਾਰਜ ਆਪਣੇ ਹਲਕਿਆਂ ਵਿੱਚ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ ਜਿਸ ਕਰਕੇ ਆਮ ਲੋਕਾਂ ਵਿੱਚ ਪਾਰਟੀ ਦੀ ਹਰਮਨ ਪਿਆਰਤਾ ਵਧੇਗੀ।
Leave a Reply