ਹੁਣ ਕਿੱਥੇ ਗਈਆਂ ਨਿਖੇਧੀਆਂ ?
ਜਦੋਂ ਸੁਖਬੀਰ ਬਾਦਲ ਉੱਤੇ ਹਮਲਾ ਹੋਇਆ ਤਾਂ ਨਿਖੇਧੀਆਂ ਦਾ ਬਜ਼ਾਰ ਸਰਗਰਮ ਹੋ ਗਿਆ ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਸਿੱਖਾਂ ਉੱਤੇ ਪੁਲਿਸ ਨੇ ਜ਼ੁਲਮ ਕੀਤਾ ਤਾਂ ਨਿਖੇਧੀਆਂ ਗਾਇਬ ਹੋ ਗਈਆਂ! ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਨਿਖੇਧੀਆਂ ਕਰਨ ਵਾਲ਼ਿਆਂ ਨੂੰ ਬੰਦੀ ਸਿੰਘ ਨਹੀਂ ਬਲਕਿ ਸੁਖਬੀਰ ਬਾਦਲ ਪਿਆਰਾ ਹੈ। ਸੁਖਬੀਰ ਉੱਤੇ ਹਮਲੇ ਦੀ ਖ਼ਬਰ ਸੁਣਦਿਆਂ ਸਾਰ ਜਥੇਦਾਰ, ਸਿੰਘ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ, ਅਕਾਲੀ ਦਲ ਦੇ ਆਗੂ, ਸੰਪਰਦਾਵਾਂ ਦੇ ਮੁਖੀਆਂ, ਜਥੇਬੰਦੀਆਂ ਦੇ ਪ੍ਰਧਾਨਾਂ...