ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਸੱਚਮੁੱਚ ਭਾਰਤ ਰਤਨ ਸਨ-ਅਸ਼ੋਕ ਗੁਪਤਾ
- ਰਾਜਨੀਤੀ
- (Asia/Kolkata)
1987 ਵਿੱਚ ਸ਼ਹੀਦ ਹੋਏ ਭਾਜਪਾ ਦੇ ਜਤਿੰਦਰ ਦੱਤ ਪਾਸੀ,ਸੰਦੀਪ ਆਨੰਦ ਅਤੇ ਮਿਸਤਰੀ ਜੋਗਿੰਦਰ ਸਿੰਘ ਨੂੰ ਵੀ ਭੇਟ ਕੀਤੀ ਸ਼ਰਧਾਂਜਲੀ
ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ,ਭਾਜਪਾ ਵਰਕਰਾਂ ਨੇ ਵਿਰਾਸਤੀ ਸ਼ਹਿਰ ਵਿੱਚ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਕੰਮ ਨੂੰ ਕੀਤਾ ਯਾਦ
ਕਪੂਰਥਲਾ 18 ਅਗਸਤ ਗੌਰਵ ਮੜੀਆ
ਵਿਰਾਸਤੀ ਸ਼ਹਿਰ ਵਿੱਚ ਭਾਜਪਾ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਅੱਠਵੀਂ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਮੰਦਰ ਵਿੱਚ ਇੱਕ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ,ਜਿੱਥੇ ਵਰਕਰਾਂ ਨੇ ਅਟਲ ਜੀ ਦੀ ਤਸਵੀਰ ਤੇ ਫੁੱਲ ਚੜ੍ਹਾਏ ਅਤੇ ਉਨ੍ਹਾਂ ਦੀ ਸ਼ਖਸੀਅਤ ਅਤੇ ਪ੍ਰਾਪਤੀਆਂ ਨੂੰ ਯਾਦ ਕੀਤਾ। ਇਸ ਮੌਕੇ 1987 ਵਿੱਚ ਅੱਤਵਾਦੀਆਂ ਦੁਆਰਾ ਸ਼ਹੀਦ ਹੋਏ ਭਾਜਪਾ ਆਗੂਆਂ ਜਤਿੰਦਰ ਦੱਤ ਪਾਸੀ,ਸੰਦੀਪ ਆਨੰਦ ਅਤੇ ਮਿਸਤਰੀ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਟੇਜ ਦਾ ਸੰਚਾਲਨ ਦੀ ਭੂਮਿਕਾ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਮਨੂੰ ਧੀਰ ਨੇ ਨਿਭਾਈ।ਇਸ ਮੌਕੇ ਮੁੱਖ ਬੁਲਾਰਿਆਂ ਤੋਂ ਇਲਾਵਾ ਨਿਰਮਲ ਨਾਹਰ,ਜਗਦੀਸ਼ ਸ਼ਰਮਾ,ਚੰਦਰ ਸ਼ੇਖਰ,ਪ੍ਰੋਫੈਸਰ ਅਨੁਰਾਗ ਸ਼ਰਮਾ,ਰੋਸ਼ਨ ਲਾਲ ਸੱਭਰਵਾਲ ਅਤੇ ਕਪੂਰ ਚੰਦ ਥਾਪਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

ਇਸ ਮੌਕੇ ਮੁੱਖ ਬੁਲਾਰੇ ਅਸ਼ੋਕ ਗੁਪਤਾ ਨੇ ਅਟਲ ਬਿਹਾਰੀ ਵਾਜਪਾਈ ਦੇ ਯੋਗਦਾਨ ਨੂੰ ਯਾਦ ਕੀਤਾ।ਉਨ੍ਹਾਂ ਕਿਹਾ ਕਿ ਅਟਲ ਜੀ ਦੀ ਅਗਵਾਈ ਹੇਠ ਭਾਰਤ ਨੇ ਇੱਕ ਪ੍ਰਮਾਣੂ ਸ਼ਕਤੀ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਪੋਖਰਣ ਪ੍ਰਮਾਣੂ ਪ੍ਰੀਖਣਾਂ ਤੋਂ ਬਾਅਦ ਅਮਰੀਕੀ ਪਾਬੰਦੀਆਂ ਦੇ ਖਤਰੇ ਦੇ ਬਾਵਜੂਦ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਮੁੱਦਿਆਂ ਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।ਅਸ਼ੋਕ ਗੁਪਤਾ ਨੇ ਅੱਗੇ ਕਿਹਾ ਕਿ ਅਟਲ ਜੀ ਦੇ ਵਿਕਾਸ ਪ੍ਰਤੀ ਦ੍ਰਿਸ਼ਟੀਕੋਣ ਅਤੇ ਦੂਰਦਰਸ਼ੀ ਸੋਚ ਨੇ ਦੇਸ਼ ਵਿੱਚ ਸੜਕਾਂ, ਰਾਜਮਾਰਗਾਂ ਅਤੇ ਸਿੰਚਾਈ ਪ੍ਰਣਾਲੀਆਂ ਦੇ ਵਿਸਥਾਰ ਨੂੰ ਤੇਜ਼ ਕੀਤਾ।ਇਸ ਮੌਕੇ ਤੇ ਭਾਜਪਾ ਲੋਕਲ ਬਾਡੀ ਸੈੱਲ ਦੇ ਸੂਬਾ ਕਨਵੀਨਰ ਪਰਸ਼ੋਤਮ ਪਾਸੀ ਨੇ ਅਟਲ ਬਿਹਾਰੀ ਵਾਜਪਾਈ ਦੇ ਦ੍ਰਿਸ਼ਟੀਕੋਣ, ਅਗਵਾਈ ਅਤੇ ਦੇਸ਼ ਪ੍ਰਤੀ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਨੂੰ ਭਾਜਪਾ ਵਰਕਰਾਂ ਲਈ ਪ੍ਰੇਰਨਾ ਸਰੋਤ ਦੱਸਿਆ।ਉਨ੍ਹਾਂ ਕਿਹਾ ਕਿ ਅਟਲ ਜੀ ਨੇ ਮੁਸ਼ਕਲ ਹਾਲਾਤਾਂ ਵਿੱਚ ਵੀ ਸਬਰ ਅਤੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣ ਦੀ ਮਹੱਤਤਾ ਸਿਖਾਈ।ਉਨ੍ਹਾਂ ਦੀ ਅਗਵਾਈ ਅਤੇ ਨਿਰਣਾਇਕਤਾ ਨੇ ਕਾਰਗਿਲ ਯੁੱਧ ਦੌਰਾਨ ਦੇਸ਼ ਨੂੰ ਮਜ਼ਬੂਤ ਬਣਾਇਆ।ਪਾਸੀ ਨੇ ਕਿਹਾ ਕਿ ਅਟਲ ਜੀ ਦਾ ਦ੍ਰਿਸ਼ਟੀਕੋਣ,ਅਗਵਾਈ ਅਤੇ ਚੰਗੇ ਸ਼ਾਸਨ ਅਤੇ ਜਨ ਭਲਾਈ ਪ੍ਰਤੀ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸ਼ਬਦ ਅਤੇ ਕਾਰਜ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਨੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਇਆ।ਚੰਗੇ ਸ਼ਾਸਨ ਅਤੇ ਜਨ ਭਲਾਈ ਤੇ ਉਨ੍ਹਾਂ ਦਾ ਜ਼ੋਰ ਹਮੇਸ਼ਾ ਸਾਡਾ ਮਾਰਗਦਰਸ਼ਨ ਕਰੇਗਾ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ ਅਤੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤ ਰਤਨ ਪੰਡਿਤ ਅਟਲ ਬਿਹਾਰੀ ਵਾਜਪਾਈ, ਜਿਨ੍ਹਾਂ ਨੂੰ ਭਾਰਤ ਮਾਤਾ ਦੇ ਸੱਚੇ ਪੁੱਤਰ,ਇੱਕ ਰਾਸ਼ਟਰੀ ਨੇਤਾ,ਇੱਕ ਰਾਸ਼ਟਰੀ ਮਾਰਗਦਰਸ਼ਕ, ਇੱਕ ਸੱਚੇ ਦੇਸ਼ ਭਗਤ ਵਜੋਂ ਕਈ ਉਪਾਧੀਆਂ ਨਾਲ ਜਾਣਿਆ ਜਾਂਦਾ ਹੈ,ਸੱਚਮੁੱਚ ਭਾਰਤ ਰਤਨ ਸਨ। ਸਭ ਤੋਂ ਵੱਧ ਪੰਡਿਤ ਅਟਲ ਬਿਹਾਰੀ ਵਾਜਪਾਈ ਇੱਕ ਚੰਗੇ ਇਨਸਾਨ ਸਨ ਜਿਨ੍ਹਾਂ ਨੇ ਜ਼ਮੀਨ ਤੇ ਟਿਕੇ ਰਹਿੰਦੇ ਹੋਏ ਰਾਜਨੀਤੀ ਕੀਤੀ ਅਤੇ ਲੋਕਾਂ ਦੇ ਪ੍ਰਧਾਨ ਮੰਤਰੀ ਵਜੋਂ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ।ਉਹ ਬੱਚਿਆਂ, ਨੌਜਵਾਨਾਂ,ਔਰਤਾਂ ਅਤੇ ਬਜ਼ੁਰਗਾਂ ਵਿੱਚ ਪ੍ਰਸਿੱਧ ਸਨ।ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦਾ ਹੈ।ਅਟਲ ਬਿਹਾਰੀ ਵਾਜਪਾਈ ਨੇ ਆਪਣੀ ਸਾਰੀ ਜ਼ਿੰਦਗੀ ਅਣਵਿਆਹੇ ਰਹਿਣ ਦਾ ਫੈਸਲਾ ਲਿਆ,ਇਸ ਵਚਨਬੱਧਤਾ ਨੂੰ ਉਨ੍ਹਾਂ ਨੇ ਆਪਣੀ ਮੌਤ ਤੱਕ ਕਾਇਮ ਰੱਖਿਆ।ਉਨ੍ਹਾਂ ਕਿਹਾ ਕਿ ਪੰਡਿਤ ਅਟਲ ਬਿਹਾਰੀ ਵਾਜਪਾਈ ਦਾ ਇੱਕ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਵਜੋਂ ਕੰਮ ਜਿਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਸਥਾਪਿਤ ਕੀਤਾ ਬਹੁਤ ਹੀ ਸ਼ਾਨਦਾਰ ਸੀ।ਉਨ੍ਹਾਂ ਦੇ ਕੰਮਾਂ ਕਾਰਨ ਹੀ ਉਨ੍ਹਾਂ ਨੂੰ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਦੂਰਦਰਸ਼ੀ ਕਿਹਾ ਜਾਂਦਾ ਹੈ।

ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਨੇ ਵਿਚਾਰਧਾਰਾ,ਸਿਧਾਂਤਾਂ ਅਤੇ ਆਦਰਸ਼ਾਂ ਅਤੇ ਰਾਸ਼ਟਰ ਨੂੰ ਸਮਰਪਿਤ ਜੀਵਨ ਤੇ ਅਧਾਰਤ ਆਪਣੀ ਰਾਜਨੀਤੀ ਰਾਹੀਂ ਭਾਰਤ ਵਿੱਚ ਵਿਕਾਸ, ਗਰੀਬਾਂ ਦੀ ਭਲਾਈ ਅਤੇ ਚੰਗੇ ਸ਼ਾਸਨ ਦੇ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਨੂੰ ਰਣਨੀਤਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਕੀਤਾ।ਇਸ ਮੌਕੇ ਤੇ ਅਸ਼ਵਨੀ ਤੁਲੀ,ਵਿਸ਼ਾਲ ਸੋਂਧੀ,ਅਸ਼ੋਕ ਮਹਾਲਾ, ਧਰਮਪਾਲ ਮਹਾਜਨ,ਐਡਵੋਕੇਟ ਪਿਊਸ਼ ਮਨਚੰਦਾ, ਸਰਬਜੀਤ ਸਿੰਘ ਦਿਓਲ,ਮੱਸਾ ਸਿੰਘ,ਰਾਧੇ ਸ਼ਾਮ, ਗਗਨ ਪਾਸੀ, ਪੁਸ਼ਪ ਪਾਸੀ,ਚੰਦਨ ਪਾਸੀ,ਕਰਨੈਲ ਸਿੰਘ,ਬਾਊ ਰਾਮ,ਸੁਸ਼ੀਲ ਭੱਲਾ,ਮਧੂ ਸੂਦ,ਰਿਤੂ ਕੁਮਾਰਾ,ਆਭਾ ਆਨੰਦ,ਕੁਸੁਮ ਪਸਰੀਚਾ ਆਦਿ ਮੌਜੂਦ ਸਨ।
Leave a Reply