ਕਪੂਰਥਲਾ ਵਿੱਚ ਸਨੈਚਰਾਂ ਅਤੇ ਗੁੰਡਾ ਅਨਸਰਾਂ ਦਾ ਖੌਫ,ਲੋਕਾਂ ਚ ਦਹਿਸ਼ਤ
- ਰਾਸ਼ਟਰੀ
- (Asia/Kolkata)
ਹੁਣ ਸੱਤਾਧਾਰੀ ਆਪ ਪਾਰਟੀ ਦੇ ਟਰੇਡਜ਼ ਵਿੰਗ ਦੇ ਚੇਅਰਮੈਨ ਰਮਨ ਮਲਹੋਤਰਾ ਹੀ ਖੁਦ ਲੁੱਟ ਖੋਹ ਦਾ ਸ਼ਿਕਾਰ ਹੋ ਗਏ
ਕਪੂਰਥਲਾ 18 ਅਗਸਤ ਗੌਰਵ ਮੜੀਆ
ਰਿਆਸਤੀ ਸ਼ਹਿਰ ਅੰਦਰ ਦਿਨੋ ਦਿਨ ਵੱਧ ਰਹੀ ਲੁੱਟ ਖੋਹ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਆਮ ਵਰਗ ਤਾ ਦੁਖੀ ਹੈ ਹੀ ਹੈ ਹੁਣ ਸੱਤਾਧਾਰੀ ਆਪ ਪਾਰਟੀ ਦੇ ਟਰੇਡਜ਼ ਵਿੰਗ ਦੇ ਚੇਅਰਮੈਨ ਰਮਨ ਮਲਹੋਤਰਾ ਹੀ ਖੁਦ ਲੁੱਟ ਖੋਹ ਦਾ ਸ਼ਿਕਾਰ ਹੋ ਗਏ ਜੇਕਰ ਸਰਕਾਰ ਦੇ ਬੰਦੇ ਹੀ ਸੁਰੱਖਿਅਤ ਨਹੀਂ ਤੇ ਆਮ ਜਨਤਾ ਦਾ ਕਿ ਬਣੂ ਇਹ ਰੱਬ ਹੀ ਜਾਣਦਾ ਹੈ ਪੀੜਿਤ ਚੇਅਰਮੈਨ ਰਮਨ ਮਲਹੋਤਰਾ ਨੇ ਪ੍ਰੈਸ ਨੂੰ ਦਸਿਆ ਕਿ 12 ਅਗਸਤ 2026 ਨੂੰ ਰਾਤ ਦੇ ਕਰੀਬ ਵਜੇ ਚਲਦੀ ਰੋਡ ਤੇ ਤਿੰਨ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਤੋਂ ਕਰੀਬ 16 ਤੋਲੇ ਗਹਿਣਾਂ ਖੋਹ ਲਿਆ ਅਤੇ ਫਰਾਰ ਹੋ ਗਏ ਇਸ ਦੌਰਾਨ ਲੁਟੇਰੇ ਪੀੜਿਤ ਨੂੰ ਕਾਫੀ ਸੱਟਾਂ ਵੀ ਮਾਰ ਕੇ ਚਲ ਗਏ ਪੀੜਿਤ ਨੇ ਕਿਹਾ ਕਿ ਲੁਟੇਰਿਆਂ ਵਲੋ ਲਲਕਾਰੇ ਮਾਰਨ ਦੌਰਾਨ ਇਕ ਲੁਟੇਰੇ ਨੂੰ ਓਹਨਾ ਨੇ ਪਹਿਚਾਣ ਲਿਆ ਸੀ ਫਿਰ ਆਪਣੇ ਸਾਥੀ ਦੋਸਤ ਦੀ ਮਦਦ ਨਾਲ ਅਤੇ ਸੀ ਸੀ ਟੀਵੀ ਫੋਟੋਜ਼ ਦੀ ਮਦਦ ਨਾਲ ਲੁਟੇਰਿਆਂ ਦੀ ਲੋਕੇਸਨ ਪਤਾ ਕਰਕੇ ਪੁਲਿਸ ਨੇ ਇੱਕ ਸ਼ਕਕੀ ਗਿਰਫ਼ਤਾਰ ਕਰ ਲਿਆ ਪੀੜਿਤ ਰਮਨ ਨੇ ਕਿਹਾ ਹੁਣ ਤੱਕ ਮੇਰੇ ਲੁੱਟੇ ਗਏ ਸੋਨੇ ਦੇ ਗਹਿਣਿਆਂ ਦਾ ਕੋਈ ਅਤਾ ਪਤਾ ਪੁਲਿਸ ਨਹੀਂ ਲਗਾ ਸਕੀ ਅੰਤ ਪੀੜਤ ਰਮਨ ਮਲਹੋਤਰਾ ਅਤੇ ਪਰਿਵਾਰਿ ਮੈਂਬਰਾਂ,ਦੋਸਤਾਂ ਨੇ ਐਸ ਐਸ ਪੀ ਗੌਰਵ ਤੂਰਾ ਤੋਂ ਮੰਗ ਕੀਤੀ ਹੈ ਘਟਨਾ ਵਾਲੇ ਦਿਨਾਂ ਦੀ ਟਾਵਰ ਲੋਕੇਸ਼ਨ ਦੇਖਕੇ ਉਸ ਉਪਰ ਕੰਮ ਕੀਤਾ ਜਾਵੇ ਜਿਸ ਨਾਲ ਇਨਾਂ ਹ ਮੁਜ਼ਰਿਮਾ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਪੀੜਿਤ ਰਮਨ ਮਲਹੋਤਰਾ ਨੇ ਐਲਾਨ ਕੀਤਾ ਜੇਕਰ ਚੋਰਾਂ ਤੋਂ ਉਨ੍ਹਾਂ ਦੇ ਲੁੱਟ ਖੋਹ ਹੋਏ ਸਮਾਨ ਨੂੰ ਬਰਾਮਦ ਨਾ ਕਰਵਾਇਆ ਗਿਆ ਤੇ ਸ਼ਨੀ ਦੇਵ ਮੰਦਿਰ ਵਿਖੇ ਸ਼ਹਿਰ ਦੀ ਧਾਰਮਿਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਕੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਅਗਲੀ ਰਣ ਨੀਤੀ ਉਲੀਕੀ ਜਾਵੇਗੀ
Leave a Reply