ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦਾ ਡੈਪੂਟੇਸ਼ਨ ਬੀਡੀਪੀਓ ਵਲਟੋਹਾ ਨੂੰ ਮਿਲਿਆ
- ਰਾਜਨੀਤੀ
- 25 Mar, 2025 05:45 PM (Asia/Kolkata)
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਡੈਪੂਟੇਸ਼ਨ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਲਟੋਹਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਲਾਜ਼ਰ ਲਾਖਣਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਗੁਰਬੀਰ ਭੱਟੀ ਰਾਜੋਕੇ, ਲੱਖਾ ਸਿੰਘ ਲਾਖਣਾ ਨੇ ਬੀਡੀਪੀਓ ਵਲਟੋਹਾ ਅਤੇ ਨਰੇਗਾ ਸੈਕਟਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਮਨਰੇਗਾ ਸਕੀਮ ਤਹਿਤ ਪਿੰਡਾਂ ਦੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਵਾਸ ਯੋਜਨਾ ਸਕੀਮ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਹੈ ਪਰ ਪਿੰਡਾਂ ਵਿਚ ਮਜ਼ਦੂਰਾਂ ਨਾਲ ਪੰਚਾਇਤਾਂ ਵੱਲੋਂ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਬਾਲਿਆਂ ਵਾਲੀਆਂ ਛੱਤਾਂ ਅਤੇ ਕੱਚੇ ਮਕਾਨਾਂ ਦੇ ਫਾਰਮ ਨਹੀਂ ਭਰੇ ਜਾ ਰਹੇ ਜੋ ਕਿ ਮਜ਼ਦੂਰਾਂ ਨਾਲ ਬੇਇਨਸਾਫ਼ੀ ਹੈ। ਮਜਦੂਰਾਂ ਨੂੰ ਇਸ ਸਕੀਮ ਤੋਂ ਪਾਰਟੀਬਾਜੀ ਕਰਕੇ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡਾਂ ਵਿਚ ਕੀਤਾ ਜਾ ਰਿਹਾ ਵਤੀਰਾ ਬੰਦ ਕਰਕੇ ਸਾਰੇ ਮਜ਼ਦੂਰਾਂ ਨੂੰ ਆਵਾਸ ਯੋਜਨਾ ਸਕੀਮ ਦਾ ਲਾਭ ਦਿੱਤਾ ਜਾਵੇ ਅਤੇ ਪੰਚਾਇਤਾਂ ਦੀ ਦਖਲ-ਅੰਦਾਜ਼ੀ ਬੰਦ ਕਰਕੇ ਲੋੜਵੰਦ ਮਜ਼ਦੂਰਾਂ ਨੂੰ ਅਵਾਸ ਯੋਜਨਾ ਤਹਿਤ ਫਾਰਮ ਭਰ ਕੇ ਉਹਨਾਂ ਨੂੰ ਸਕੀਮ ਦਾ ਲਾਹਾ ਦਿੱਤਾ ਜਾਵੇ। ਮੀਟਿੰਗ ਵਿਚ ਬਲਵਿੰਦਰ ਸਿੰਘ ਚੀਮਾਂ, ਪਾਲ ਸਿੰਘ ਚੀਮਾਂ, ਗੁਰਲਾਲ ਸਿੰਘ ਅਮਰਕੋਟ, ਸਾਰਜ ਸਿੰਘ ਕੋਟਲੀ, ਮਨਜੀਤ ਸਿੰਘ ਲਾਖਣਾ ਆਦਿ ਹਾਜ਼ਰ ਸਨ।
ਕੈਪਸ਼ਨ- ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ।
Leave a Reply