ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਮਨਾਇਆ ਕੌਮਾਂਤਰੀ ਯੋਗਾ ਦਿਵਸ

ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਮਨਾਇਆ ਕੌਮਾਂਤਰੀ ਯੋਗਾ ਦਿਵਸ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,21 ਜੂਨ

ਇੱਕ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਚਾਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਤੰਬਰ 2014 ਵਿੱਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਸਤਾਵਿਤ ਕੀਤਾ ਸੀ,ਯੋਗਾ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਦੇ ਇੱਕ ਅਨਮੋਲ ਤੋਹਫੇ ਵਜੋਂ ਮਾਨਤਾ ਦਿੰਦੇ ਹੋਏ ਸਰੀਰਿਕ ਅਤੇ ਮਾਨਸਿਕ ਅਵਸਥਾ ਨੂੰ ਮਜਬੂਤ ਕਰਨ ਦੇ ਮਹਾਨ ਮੰਤਵ ਤਹਿਤ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ,ਜਿਸ ਵਿੱਚ 177 ਮੈਂਬਰ ਦੇਸ਼ਾਂ ਨੇ ਯੋਗਾ ਦੀ ਸਰਵ ਵਿਆਪਰਕ ਅਪੀਲ ਨੂੰ ਦਰਸਾਉਂਦੇ ਹੋਏ ਪ੍ਰਸਤਾਵ ਨੂੰ ਸਹਿ-ਪ੍ਰਾਯੋਜਿਤ ਕੀਤਾ।ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਸਥਿਤ ਗਾਂਧੀ ਪਾਰਕ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਮੌਕੇ ਪ੍ਰੈੱਸ ਨਾਲ ਰੂਬਰੂ ਹੁੰਦਿਆਂ ਸਾਂਝੀ ਕੀਤੀ।ਇਸ ਮੌਕੇ 'ਤੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਮੁੱਖ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਯੋਗਾ ਕਰਕੇ ਸਮਾਜ ਨੂੰ ਨਰੋਈ ਸਿਹਤ ਅਤੇ ਨਰੋਏ ਸਮਾਜ ਸਿਰਜਨ ਦਾ ਸੰਦੇਸ਼ ਵੀ ਦਿੱਤਾ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ 21 ਜੂਨ ਨੂੰ ਪੂਰੇ ਵਿਸ਼ਵ ਦੇ ਲੋਕ ਯੋਗਾ ਅਭਿਆਸ ਕਰਨ, ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਅਤੇ ਯੋਗਾ ਸਟੂਡੀਓ,ਸਕੂਲਾਂ ਅਤੇ ਕਮਿਊਨਿਟੀ ਸਮੂੰਹਾਂ ਵੱਲੋਂ ਆਯੋਜਿਤ ਸਮਾਗਮਾਂ ਵਿੱਚ ਹਿੱਸਾ ਲੈਣ ਤਾਂ ਜੋ ਸਰੀਰਿਕ ਅਤੇ ਮਾਨਸਿਕ ਸਿਹਤ ਦਾ ਲਾਭ ਮਿਲਣ ਅਤੇ ਇਨਸਾਨ ਆਪਣੀ ਭੱਜ ਦੌੜ ਦੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਇਸ ਮਹਾਨ ਕਾਰਜ ਨੂੰ ਕਰੇ ਤਾਂ ਕਿ ਤਣਾਅ,ਚਿੰਤਾ,

ਉਦਾਸੀ ਘੱਟ ਹੋ ਕੇ ਸਾਨੂੰ ਬੀਮਾਰੀਆਂ ਤੋਂ ਵੀ ਰਾਹਤ ਮਿਲ ਸਕੇ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਯੋਗਾ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਦਿਵਾ ਕੇ ਪੂਰੀ ਦੁਨੀਆ ਦੇ ਲੋਕਾਂ ਦੇ ਜੀਵਨ ਵਿੱਚ ਸ਼ਾਂਤੀ ਅਤੇ ਸੁੱਖ ਲਿਆਉਣ ਦਾ ਜੋ ਸੁਪਨਾ ਸਿਰਜਿਆ ਸੀ ਅੱਜ ਕਰੋੜਾਂ ਲੋਕ ਯੋਗ ਰਾਹੀਂ ਆਪਣੀ ਜਿੰਦਗੀ ਨੂੰ ਸਵਰਗ ਵਾਂਗ ਬਣਾ ਚੁੱਕੇ ਹਨ,ਸਾਨੂੰ ਵੀ ਸਾਰਿਆਂ ਨੂੰ ਇਕ ਦਿਨ ਵਿੱਚ ਘੱਟ ਤੋਂ ਘੱਟ 45 ਮਿੰਟ ਦਾ ਸਵੇਰੇ ਵੇਲੇ ਸਮਾਂ ਕੱਢ ਕੇ ਯੋਗ ਅਭਿਆਸ ਕਰਨਾ ਚਾਹੀਦਾ ਹੈ।ਯੋਗਾ ਦਿਵਸ ਮੌਕੇ ਸਾਰੇ ਹੀ ਇਕੱਤਰ ਭਾਜਪਾ ਆਗੂਆਂ ਨੇ ਵੱਖ-ਵੱਖ ਯੋਗ ਮੁੰਦਰਾ ਕਰਕੇ ਜਾਣਕਾਰੀ ਲਈ ਅਤੇ ਭਵਿੱਖ ਵਿੱਚ ਯੋਗਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਨਾਉਣ ਦਾ ਵੀ ਅਹਿਦ ਲਿਆ। ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸੀਨੀਅਰ ਆਗੂ ਪਵਨ ਕੁੰਦਰਾ,ਸੀਨੀਅਰ ਆਗੂ ਪਵਨ ਦੇਵਗਨ, ਜ਼ਿਲ੍ਹਾ ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ ਜ਼ਿਲ੍ਹੇ ਦੇ ਸਾਰੇ ਹੀ ਸਰਕਲ ਪ੍ਰਧਾਨ, ਮੋਰਚਿਆਂ ਦੇ ਅਹੁਦੇਦਾਰ,ਸੈੱਲਾਂ ਦੇ ਕਨਵੀਨਰ ਅਤੇ ਹੋਰ ਵੀ ਪ੍ਰਮੁੱਖ ਆਗੂ ਅਤੇ ਤਰਨਤਾਰਨ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਨੇ ਯੋਗਾ ਦਿਵਸ ਮੌਕੇ ਹਾਜਰੀ ਭਰ ਕੇ ਇਸ ਮੌਕੇ ਦਾ ਆਨੰਦ ਮਾਣਿਆ।