ਖ਼ਾਲਸਾ ਜੀ! ਸਾਨੂੰ ਸਭ ਨੂੰ ‘ਭਿੰਡਰਾਂਵਾਲੇ’ ਬਣਨਾ ਪੈਣੈ

ਖ਼ਾਲਸਾ ਜੀ! ਸਾਨੂੰ ਸਭ ਨੂੰ ‘ਭਿੰਡਰਾਂਵਾਲੇ’ ਬਣਨਾ ਪੈਣੈ

ਖ਼ਾਲਸਾ ਜੀ! ਸਾਨੂੰ ਸਭ ਨੂੰ ‘ਭਿੰਡਰਾਂਵਾਲੇ’ ਬਣਨਾ ਪੈਣੈ

160 ਦੇਸ਼ਾਂ ਵਿੱਚ ਵੱਸਦੇ ਖ਼ਾਲਸਾ ਜੀਓ! ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ ਜੀ॥

ਆਖ਼ਰਕਾਰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵਿੱਚ ਕੋਈ ਤਾਂ ਖ਼ਾਸੀਅਤ ਸੀ, ਜਿਨ੍ਹਾਂ ਦਾ ਅੱਜ ਚਾਲ਼ੀ ਸਾਲ ਬਾਅਦ ਵੀ ਭਾਰਤ ਦੇਸ਼ ਦੀ ਲੋਕ ਸਭਾ ਵਿੱਚ ਨਾਮ ਜਪਿਆ ਜਾ ਰਿਹਾ ਹੈ। ਉਹ ਅੰਮ੍ਰਿਤਧਾਰੀ, ਗੁਰਸਿੱਖ, ਨਿੱਤਨੇਮੀ, ਰਹਿਤ ਮਰਿਆਦਾ ਵਿੱਚ ਪ੍ਰਪੱਕ, ਬਾਣੀ-ਬਾਣੇ ਦੇ ਧਾਰਨੀ, ਰੋਜ਼ਾਨਾ ਨਿੱਤਨੇਮ ਤੋਂ ਇਲਾਵਾ 101 ਜਪੁਜੀ ਸਾਹਿਬ ਜੀ ਦਾ ਪਾਠ ਕਰਨ ਵਾਲੇ, ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ, ਜੋ ਕਹਿਣੀ ਅਤੇ ਕਰਨੀ ਦੇ ਸੂਰੇ ਅਤੇ ਜੰਗਜੂ ਯੋਧੇ ਸਨ।

ਉਹਨਾਂ ਦੇ ਇੱਕ ਬੋਲ ਉੱਤੇ ਹਜ਼ਾਰਾਂ ਸੂਰਮੇ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ। ਉਹਨਾਂ ਨੇ ਗੁਰੂ ਸਾਹਿਬਾਨ ਜੀਆਂ ਦੇ ਮਾਰਗ ਉੱਤੇ ਚੱਲਦਿਆਂ ਹਿੰਦੂਆਂ ਦੀਆਂ ਬਹੂ-ਬੇਟੀਆਂ ਗੁੰਡਿਆਂ-ਬਦਮਾਸ਼ਾਂ ਤੋਂ ਛੁਡਵਾਈਆਂ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਹਿੰਦੂ ਭਰਾਵਾਂ ਦੇ ਪੂਜਾ-ਪਾਠ ਲਈ ਮੰਦਿਰ ਵੀ ਬਣਵਾਇਆ। ਉਹਨਾਂ ਨੇ ਆਪਣੇ ਦੋ-ਢਾਈ ਕੁ ਸੌ ਸਾਥੀਆਂ ਦੇ ਨਾਲ ਹੀ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਰੱਚਦਿਆਂ, ਭਾਰਤ-ਰੂਸ-ਇੰਗਲੈਂਡ-ਇਜ਼ਰਾਈਲ ਦੀਆਂ ਜੰਗੀ ਤਕਨੀਕਾਂ ਦਾ ਬੁਥਾੜਾ ਭੰਨਿਆ ਅਤੇ ਨਿਵੇਕਲਾ ਇਤਿਹਾਸ ਰੱਚਦਿਆਂ ਜਾਮ-ਏ-ਸ਼ਹਾਦਤ ਪੀਤਾ।

ਗ਼ੱਦਾਰ ਪਹਾੜੀ ਹਿੰਦੂ ਰਾਜਿਆਂ ਦੀ ਗੰਦੀ ਔਲਾਦ ਅਤੇ ਗੁਜਰਾਤ ਦਾ ਰਜਿਸਟਰਡ ਗੁੰਡਾ-ਤੜੀਪਾਰ, ਇੱਕ ਜੱਜ ਦਾ ਕਾਤਲ, ਮੁਸਲਮਾਨ ਭਰਾਵਾਂ-ਭੈਣਾਂ-ਬੱਚਿਆਂ ਦਾ ਕਾਤਲ, ਮੁਸਲਮਾਨ ਬੀਬੀਆਂ-ਭੈਣਾਂ-ਬੱਚੀਆਂ ਨਾਲ ਜਬਰ-ਜਿਨਾਹ ਕਰਵਾਉਣ ਦਾ ਜ਼ਿੰਮੇਵਾਰ, ਗਰਭਵਤੀ ਮੁਸਲਮਾਨ ਬੀਬੀਆਂ ਦੇ ਪੇਟ ਚੀਰ ਕੇ ਵਿੱਚੋਂ ਭਰੂਣ (ਬੱਚੇ) ਕਢਵਾ ਕੇ ਜਿੰਦਾ ਸੜਾਉਣ ਵਾਲਾ ਭਾਰਤ ਦੇਸ਼ ਦਾ ਗ੍ਰਹਿ-ਮੰਤਰੀ ਅਮਿਤ ਸ਼ਾਹ ਇਹ ਗੱਲ ਰਾਜ ਸਭਾ ਵਿੱਚ ਖਲੋ ਕੇ ਕਹਿੰਦਾ ਹੈ ਕਿ “ਕੁਝ ਲੋਕ ਪੰਜਾਬ ਵਿੱਚ ਭਿੰਡਰਾਂਵਾਲ਼ਾ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਜ ਕੱਲ੍ਹ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।”

ਹਿੰਦੂ ਮਾਨਸਿਕਤਾ ਵਿੱਚੋਂ ਹੀ ਅਜਿਹੇ ਬਿਆਨ ਨਿਕਲ਼ਦੇ ਹਨ। ਭਿੰਡਰਾਂਵਾਲੇ ਸੰਤਾਂ ਨਾਲ਼ ਗੱਲਬਾਤ-ਵਿਚਾਰ ਕਰਨ ਲਈ ਭਾਰਤ ਦੇ ਧਰਮ ਸ਼ਾਸ਼ਤਰੀ, ਰਾਜਨੀਤਿਕ, ਦੇਸ਼-ਵਿਦੇਸ਼ ਦੇ ਪੱਤਰਕਾਰ ਅਤੇ ਰਾਮ ਜੇਠਮਲਾਨੀ ਵਰਗੇ ਵਕੀਲ ਵੀ ਆਉਂਦੇ ਰਹੇ। ਉਹ ਸੰਤ ਸਿਪਾਹੀ ਅਤੇ ਸੱਚ ਦੇ ਪੁਜਾਰੀ ਸਨ।

ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੇ ਨਕਸ਼ੇ-ਕਦਮਾਂ ਉੱਪਰ ਚੱਲਦਿਆਂ ਸਿੱਖ ਨੌਜਵਾਨੀ ਨੂੰ ਅੰਮ੍ਰਿਤਧਾਰੀ ਹੋਣ ਅਤੇ ਨਸ਼ੇ ਛੱਡਣ ਲਈ ਪ੍ਰੇਰਿਆ।

ਗ੍ਰਹਿ ਮੰਤਰੀ ਸਾਬ! ਨਾ ਹੀ ਭਿੰਡਰਾਂਵਾਲੇ ਬਣਨਾ ਕੋਈ ਮਾੜੀ ਗੱਲ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਹੀ ਮਾੜੀ ਗੱਲ ਹੈ। ਮਾੜੀ ਗੱਲ ਇਹ ਹੈ ਕਿ ਰਾਜ ਦੇ ਨਸ਼ੇ ਵਿੱਚ ਤੁਹਾਡੀ ਅਤੇ ਅਮਨ ਸੂਦ ਵਰਗਿਆਂ ਦੀ ਮੱਤ ਮਾਰੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਿੰਦੂ-ਸਿੱਖ-ਮੁਸਲਮਾਨ-ਇਸਾਈ-ਜੈਨੀ-ਬੋਧੀ-ਪਾਰਸੀ-ਇਮਾਮ-ਸਾਫੀ ਸਾਰੇ ਹੀ ਕਰਦੇ ਹਨ। ਗੁਰਾਂ ਦੀ ਬਾਣੀ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਤੋਂ ਇਲਾਵਾ ਰੋਜ਼ਾਨਾਂ ਲੱਖਾਂ ਲੋਕ ਆਉਂਦੇ ਹਨ।

ਸੋ ਸਾਡੀ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸੰਤ ਭਿੰਡਰਾਂਵਲਿਆਂ ਨੇ ਤਾਂ ਹੁਣ ਮੁੜ ਕੇ ਤਾਂ ਆਉਣਾ ਨਹੀਂ, ਆਪਾਂ ਸਾਰੇ ਸਿੱਖ ਅੰਮ੍ਰਿਤਧਾਰੀ, ਸ਼ਸਤਰਧਾਰੀ, ਰਹਿਤ ਮਰਯਾਦਾ ਵਿੱਚ ਪ੍ਰਪੱਕ ਹੋ ਕੇ ਭਿੰਡਰਾਂਵਾਲੇ ਬਣੀਏ ਅਤੇ ਅਮਿਤ ਸ਼ਾਹ ਅਤੇ ਅਮਨ ਸੂਦ ਵਰਗੇ ਗੁੰਡਿਆਂ ਨੂੰ ਮੂੰਹ ਤੋੜ ਜਵਾਬ ਦੇਈਏ, ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਪਰਮਜੀਤ ਸਿੰਘ ਮੰਡ, ਭਾਈ ਬਲਜੀਤ ਸਿੰਘ ਅਤੇ ਹੋਰ ਸਿੱਖ ਬੁਲਾਰਿਆਂ ਨੇ ਦਿੱਤਾ ਹੈ।

ਬਾਕੀ ਦੁਨੀਆਂ ਦੇ ਲੋਕਾਂ ਨੂੰ ਆਪਣੇ ਕੌਮੀ ਘਰ ਖ਼ਾਲਿਸਤਾਨ ਪ੍ਰਤੀ ਜਾਗਰੂਕ ਕਰੋ। ਗੁਰਦੁਆਰਾ ਸਾਹਿਬਾਨ ਵਿੱਚ ਧਰਮ ਪ੍ਰਚਾਰ ਦੀ ਲਹਿਰ ਦੇ ਨਾਲ਼-ਨਾਲ਼ ਵਿਚਾਰ ਗੋਸ਼ਟੀਆਂ, ਸੈਮੀਨਾਰ ਕਰਵਾਓ ਅਤੇ ਨਵੀਂ ਸਿੱਖ ਪਨੀਰੀ ਨੂੰ ਗੁਰਮੁਖੀ, ਗੁਰਬਾਣੀ, ਸਿੱਖ-ਇਤਿਹਾਸ ਨਾਲ ਜੋੜਨ ਦੇ ਕਾਰਜ ਆਰੰਭ ਕਰੋ। ਨੀਂਦਾਂ ਨੂੰ ਤਿਆਗ ਕੇ ਦਿਨ ਦੇ ਚੌਵੀ ਘੰਟਿਆਂ ਵਿੱਚੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੁਝ ਸਮਾਂ ਜ਼ਰੂਰ ਕੱਢੋ।

ਜੇ ਇਕੱਲੇ ਲੰਗਰ ਲਾਉਣ ਨਾਲ ਕੰਮ ਚੱਲਦਾ ਹੁੰਦਾ ਤਾਂ ਗੁਰੂ ਸਾਹਿਬਾਨ ਜੀ ਨੂੰ ਹਥਿਆਰ ਰੱਖਣ, ਫ਼ੌਜਾਂ ਤਿਆਰ ਕਰਨ ਅਤੇ ਜੰਗਾਂ ਲੜਨ ਦੀ ਲੋੜ ਨਹੀਂ ਸੀ ਪੈਣੀ । ਬਾਣੀ ਵੀ ਪੜ੍ਹਨੀ ਹੈ ਤੇ ਜਿੱਥੇ ਲੋੜ ਹੈ ਓਥੇ ਲੰਗਰ ਵੀ ਲਾਉਣੇ ਹਨ ਪਰ ਸ਼ਸ਼ਤਰਧਾਰੀ ਹੋ ਕੇ ਹੱਕ ਲੈਣ ਲਈ ਖ਼ਾਲਿਸਤਾਨ ਬਣਾਉਣ ਲਈ ਹਮੇਸ਼ਾ ਤਿਆਰ ਰਹਿਣਾ ਹੈ।

ਅਸੀਂ ਵੀ ਛੇਤੀ ਹੀ ਗ਼ਦਰੀ ਬਾਬਿਆਂ ਵਾਂਗ ਆਪਦਾ ਕਛਹਿਰਾ-ਪਰਨਾ ਚੁੱਕ ਕੇ ਪੰਜਾਬ ਆ ਸਕਦੇ ਹਾਂ ਜੀ। ਬਾਕੀ ਕਿਰਪਾ ਗੁਰੂ ਸਾਹਿਬ ਜੀ ਨੇ ਕਰਨੀ ਹੈ, ਉਹਨਾਂ ਨੇ ਸੇਵਾ ਲੈਣੀ ਹੈ। ਦਾਸਾਂ ਨੇ ਤਾਂ ਅਰਦਾਸੇ ਸੋਧੇ ਹੋਏ ਹਨ।

ਭੁੱਲਾਂ-ਚੁੱਕਾਂ ਦੀ ਖ਼ਿਮਾ ਬਖ਼ਸ਼ਣੀ ਜੀ।

image

- ਹਰਪ੍ਰੀਤ ਸਿੰਘ ਪੰਮਾ ਅਜ਼ਾਦ (ਆਸਟਰੀਆ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.