ਕਿਸੇ ਨੇ ਮੇਰੀ ਗੱਲ ਨਾ ਸੁਣੀ....

ਕਿਸੇ ਨੇ ਮੇਰੀ ਗੱਲ ਨਾ ਸੁਣੀ....

ਕਿਸੇ ਨੇ ਮੇਰੀ ਗੱਲ ਨਾ ਸੁਣੀ.…

ਉਦਾਸੀ,ਨਿਰਮਲੇ ਤੇ ਹੋਰ ਬਹੁਤ ਸੰਪਰਦਾਵਾਂ ਦਾ ਸਿਖ ਇਤਿਹਾਸ ਵਿਚ ਬੜਾ ਯੋਗਦਾਨ ਰਿਹਾ ਹੈ ।ਇਨਾ ਨੇ ਦੂਜਿਆਂ ਮਤਾ ਮਤਾਤਰਾਂ ਦੇ ਲੋਕਾਂ ਨੂੰ ਸਿਖੀ ਵਲ ਲਿਆਉਣ ਵਿਚ ਇਤਿਹਾਸਕ ਕਾਰਜ ਕੀਤਾ।ਇਕ ਤਰਾਂ ਇਹ ਸਿਖੀ ਦੀ ਨਰਸਰੀ ਸੀ ਜਿਥੇ ਪਨੀਰੀ ਤਿਆਰ ਹੁੰਦੀ ਸੀ ।ਇਨਾ ਸੰਪਰਦਾਵਾਂ ਦੇ ਸੰਪਰਕ ਵਿਚ ਆਏ ਗੈਰ ਸਿਖ ਹੌਲੀ ਹੌਲੀ ਸਿਖ ਸਜਦੇ ਫੇਰ ਸਿੰਘ ਤੇ ਅਕਾਲੀ।
ਪਰ ਇਹ ਸਭ ਕੁਛ ਬੀਤੇ ਦੌਰ ਦੀ ਗਲ ਹੈ।
ਉਦੋ ਸਿਖ ਸ਼ਕਤੀ ਜੋਬਨ ਉਤੇ ਸੀ।ਜਾਂ ਸਿਖ ਰਾਜ ਹਾਸਿਲ ਕਰ ਚੁਕੇ ਸੀ ਜਾਂ ਪਰਾਪਤ ਕਰਨ ਲੲਈ ਜੂਝ ਰਹੇ ਸੀ।ਸਿਖ ਬਾਗੀ ਸੀ ਜਾਂ ਬਾਦਸ਼ਾਹ।ਸਿਖਾਂ ਦੀ ਚੜਤ ਸਿਖਰ ਉਤੇ ਸੀ।ਗੁਰੂ ਸਾਹਿਬਾਨ ਦੀ ਬਖਸ਼ੀ ਪਹਿਲ ਤਾਜਗੀ ਦੀ ਖੁਮਾਰੀ ਸਿਖ ਜਗਤ ਨੂੰ ਬੁਲੰਦੀਆਂ ਬਖਸ਼ ਰਹੀ ਸੀ।
ਸਿਖ ਸ਼ਕਤੀ ਦੂਜਿਆਂ ਨੂੰ ਖਿਚਦੀ ਸੀ।ਉਦਾਸੀਆਂ,ਨਿਰਮਲਿਆਂ ਆਦਿਕ ਸੰਪਰਦਾਵਾਂ ਵਿਚੋ ਮ੍ਲੋਮਲੀ ਸਿਖ ਸਜਣ ਦਾ ਦਿਲ ਕਰਦਾ ਸੀ।ਸਿਖ ਸ਼ਕਤੀ ਹਰੇਕ ਨੂੰ ਆਨ,ਬਾਨ,ਸਾਨ ਨਾਲ ਨਿਵਾਜਦੀ ਸੀ।ਨਿਮਾਣੇ,ਨਿਤਾਣੇ,ਨਿਆਸਰੇ ਇਨਾ ਸੰਪਰਦਾਵਾਂ ਰਾਹੀ ਸਿਖ ਸਜਦੇ ਤੇ ਖਾਲਸਾ ਪੰਥ ਦਾ ਨਰੋਆ ਅੰਗ ਬਣ ਜਾਂਦੇ।
ਪਰ ਸੌ ਸਾਲ ਮਗਰੋ ਸਿਖ ਸ਼ਕਤੀ ਦਾ ਤਪ ਤੇਜ ਮਾਂਦ ਪੈ ਗਿਆ। ਹੌਲੀ ਹੌਲੀ ਬਹੁਤ ਕੁਛ ਬਦਲ ਗਿਆ।
ਹੁਣ ਉਦਾਸੀ,ਨਿਰਮਲੇ ਤਾ ਹੋਰ ਸੰਪਰਦਾਵਾਂ ਸਿਖੀ ਨੂੰ ਮਜਬੂਤ ਕਰਨ ਵਾਲੇ ਖਾਲਸੇ ਪੰਥ ਦੇਸ਼ ਹਿਤਾਂ ਦੇ ਉਲਟ ਪਰਵਾਹ ਵਲ ਚਲ ਪਈਆਂ।ਵਿਰਲੇ ਈ ਬਚੇ ਨਹੀ ਇਹ ਸੰਪਰਦਾਵਾ ਸਿਖਾਂ ਦਾ ਹਿੰਦੂਕਰਨ ਕਰਨ ਵਾਲੀਆਂ ਬਣ ਗਈਆਂ।ਉਥੇ ਓਹ ਕੁਛ ਬੰਦ ਹੁੰਦਾ ਗਿਆ ਜੋ ਮਨੁਖ ਨੇੰ ਖਾਲਸਾ ਪੰਥ ਦਾ ਹਿਸਾ ਬਣਾਉਣ ਲੲਈ ਪਰੇਰਨਾ ਦਿੰਦਾ ਸੀ।ਇਸਦੇ ਉਲਟ ਮਨੁਖ ਨੇੰ ਕਰਮਕਾਂਡੀ ਬਣਾਉਣ ਵਾਲਾ ਮਹੌਲ ਜੋਰ ਫੜ ਗਿਆ।ਫੇਰ ਓਥੇ ਹਿੰਦੂ ਸੰਪਰਦਾਵਾਂ ਦਾ ਦਖਲ ਤੇ ਪਰਵਾਨਗੀ ਹੋਣੀ ਈ ਸੀ।
ਜਦ ਸਿਰਦਾਰ ਕਪੂਰ ਸਿੰਘ ਨੇ ਨਿਸ਼ਾਨਦੇਹੀ ਕੀਤੀ ਸੀ ਕਿ "ਇਤਿਹਾਸ ਵਿਚ ਸਿਖ ਬਾਗੀ ਰਹੇ ਜਾਂ ਬਾਦਸ਼ਾਹ ਪਰ1947 ਮਗਰੋ ਅਸੀ ਇਨਾ ਦੋਹਾਂ ਵਿਚੋ ਕੁਛ ਵੀ ਨਾ ਰਹੇ" ਤਾਂ ਸਾਡੀ ਕੌਮ ਨੂੰ ਸਮਝ ਨਹੀ ਸੀ ਆਈ ਕਿ ਇਸਦੇ ਕੀ ਕੀ ਨੁਕਸਾਨ ਹੋਣਗੇ।
ਬਾਗੀ ਜਾਂ ਬਾਦਸ਼ਾਹ ਹੁੰਦਿਆਂ ਸਿਖ ਦੀ ਖਾਸ ਠੁਕ ਤੇ ਖਾਸ ਰੁਤਬਾ ਹੁੰਦਾ ਹੈ।ਜਿਵੇ ਸੰਤ ਭਿੰਡਰਾਵਾਲਿਆ ਤੇ ਜੁਝਾਰੂ ਸਿੰਘਾਂ ਦਾ ਜਲਵਾ ਬਾਕੀਆਂ ਨਾਲੋ ਵਖਰਾ ਹੈ।ਜਦ ਇਹੋ ਜਿਹੀ ਚੜਤ,ਟੌਹਰ ਨਾ ਰਹੇ ਫੇਰ ਫੋਕੜ,ਰਸਹੀਣ ਤੇ ਪੋਲੜ ਜਿਹੇ ਸਿਖ ਨੂੰ ਗਲੀਆਂ ਦੇ ਕਖ ਵੀ ਮਖੌਲਾਂ ਕਰਦੇ ਹਨ।
ਵਿਦੇਸ਼ਾਂ ਵਿਚ ਰੋਜੀ ਰੋਟੀ ਕਮਾਉਣ ਗਏ ਰੁਲਦੇ ਫਿਰਦੇ ਸਿਖਾਂ ਵਿਚੋ ਇੰਗਲੈਂਡ ਦੇ ਕਿਸੇ ਪੁਲ ਹੇਠ ਬੇਹਦ ਤਰਸਯੋਗ ਹਾਲਾਤ ਵਿਚ ਦੇਖਕੇ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਸੀ ਕਿ ਇਓ ਲਗਦਾ ਜਿਵੇ ਕਲਗੀਆਂ ਵਾਲੇ ਦੇ ਗਲ ਦਾ ਹਾਰ ਟੁਟ ਗਿਆ ਹੋਵੇ ਤੇ ਮਾਲਾ ਦੇ ਮਣਕੇ ਸਾਰੀ ਦੁਨੀਆਂ ਵਿਚ ਖਿਲਰੇ ਫਿਰਦੇ ਹੋਣ।ਇਹੋ ਜਿਹੇ ਹਾਲ ਹਵਾਲ ਦਾ ਜਿਕਰ ਬਾਬਾ ਤੇਗਾ ਸਿੰਘ ਨਾਮੀ ਨਾਵਲ ਵਿਚ ਦਰਜ ਹੈ ।ਸਿਖ ਜਦ ਸ਼ਕਤੀ ਤੋ ਦੂਰ ਕਰ ਦਿਤੇ ਗੲਏ,ਸਿਖ ਜਦ ਸ਼ਕਤੀ ਲਈ ਲੜਨ ਤੋ ਰੋਕ ਦਿਤੇ ਗਏ,ਸਿਖ ਜਦ ਲੀਡਰਸ਼ਿਪ ਪਸ਼ੂਆਂ ਵਰਗੀ ਜੂਨ ਜਿਉਣ ਲੲਈ ਮਜਬੂਰ ਕਰ ਦਿਤੇ ਗਏ ਫੇਰ ਹੋਰ ਸੰਪਰਦਾਵਾਂ ਰਾਹੀ ਸਿਖ ਕੀਹਨੇ ਸਜਣਾ ਸੀ।
ਚੜਦੇ ਸੂਰਜ ਨੂੰ ਸਲਾਮ ਹੁੰਦੀ ਹੈ।1947 ਤੋ ਮਗਰੋ ਹਿੰਦੂ ਸ਼ਕਤੀ ਦਾ ਸੂਰਜ ਚੜਦਾ ਮਹਿਸੂਸ ਕਰਕੇ ਲੋਕ ਓਹਨੂੰ ਸਲਾਮ ਕਰਨ ਲਗਪੇ।
ਉਦਾਸੀ,ਨਿਰਮਲੇ ਤੇ ਹੋਰ ਸੰਪਰਦਾਵਾਂ ਤੇ ਕੀ ਗਿਲਾ ਕਰੀਏ ਜਦ ਟਕਸਾਲ ਤੇ ਅਕਾਲੀ ਵੀ ਪੁਠੇ ਵਹਿਣ ਵਹਿ ਗਏ।
ਟਕਸਾਲ ਦੇ ਮੁਖੀ ਦੇ ਨਾਮ ਅੱਗੇ ਗਿਆਨੀ ਤੇ ਪਿਛੇ ਖਾਲਸਾ ਅਗੇਤਰ ਪਿਛੇਤਰ ਐਵੇ ਈ ਨਹੀ ਲਗਦਾ ਰਿਹਾ।
ਪਰ ਜਦ ਕੋਈ ਅਗਿਆਨੀ ਬਣਕੇ ਗੁਰਮਿਤ ਦੀ ਥਾਂ ਮਨਮਤਿ ਕਰੇ,ਜਦ ਸਿਖੀ ਦਾ ਬਰਾਹਮਣੀਕਰਨ ਕਰੇ ਤਾਂ ਓਹ ਗਿਆਨੀ ਤੇ ਖਾਲਸਾ ਕਿਵੇ ਰਹਿ ਗਿਆ?
ਉਦਾਸੀਆ,ਨਿਰਮਲਿਆਂ ਤੇ ਹੋਰ ਸੰਪਰਦਾਵਾਂ ਦਾ ਸਿਖੀ ਵਲੋ ਮੂੰਹ ਮੁੜਦਾ ਤੇ ਹਿੰਦੂਮਤ ਵਲ ਹੁੰਦਾ ਅਸੀ ਦੇਖਿਆ ਨਹੀ ਸੀ ਪਰ ਭਾਣਾ ਵਾਪਰ ਗਿਆ।ਹੁਣ ਦਮਦਮੀ ਟਕਸਾਲ ਓਸੇ ਰਾਹ ਪੈ ਚੁਕੀ ਹੈ।ਇਹ ਭਾਣਾ ਸਾਡੇ ਹੁੰਦਿਆਂ ਵਾਪਰ ਰਿਹਾ ਹੈ।ਇਹ ਕਹਿਰ ਸਾਡੇ ਸੀ ਸਮਿਆਂ ਵਿਚ ਵਾਪਰਨਾ ਸੀ।
ਜਿਹੜੇ ਸੋਚਦੇ ਨੇ ਕਿ ਜੇ ਸਿਖ ਚਾਹੁੰਦੇ ਤਾਂ ਉਦਾਸੀਆ ਆਦਿਕ ਨੂੰ ਹਿੰਦੂਪਖ ਵਲ ਝੁਕਣ ਤੋ ਰੋਕਦੇ,ਟੋਕਦੇ ਓਹ ਹੁਣ ਦਮਦਮੀ ਟਕਸਾਲ ਨੂੰ ਰੋਕ ਟੋਕ ਲੈਣ!ਕੀ ਹਿੰਦੂ ਰਾਜ ਸ਼ਕਤੀ ਦੇ ਘਨੇੜੇ ਚੜਕੇ ਟਕਸਾਲ ਨੂੰ ਬਰਾਹਮਣਵਾਦੀ ਅੱਡਾ ਬਣਾਉਣ ਜਾ ਰਹੇ ਮੌਜੂਦਾ ਪਰਬੰਧਕਾਂ ਨੂੰ ਕੋਈ ਰੋਕ ਸਕਦਾ ਹੈ?ਓਨਾ ਨੇ ਮੰਨਣਾ ਈ ਨਹੀ।ਉਨਾ ਨੇ ਮੁੜਨਾ ਵੀ ਨਹੀ।ਉਲਟਾ ਰੋਕਣ ਟੋਕਣ ਵਾਲਿਆਂ ਨੂੰ ਗਲਤ ਸਾਬਿਤ ਕਰਕੇ ਜਲੀਲ ਕਰਨਗੇ।
ਅਗਲੇ ਦਿਨਾ ਵਿਚ ਦੇਖਿਓ ਕਿਵੇ ਪੰਥਕ ਸੋਚ ਦਾ ਹੋਕਾ ਦੇਣ ਵਾਲਿਆਂ ਨੂੰ ਗੰਦ ਬਕਦੇ।ਆਖਿਰ ਹਰੇਕ ਨੇ ਚੁਪ ਕਰ ਜਾਣਾ ਹੈ।ਚਾਲੀ ਪੰਜਾਹ ਸਾਲ ਮਗਰੋ ਸਿਖ ਸੋਚਿਆ ਕਰਨਗੇ ਕਿ ਕੀ ਵਾਕਿਆ ਈ ਸੰਤ ਭਿੰਡਰਾਂਵਾਲੇ ਇਸ ਬਰਾਹਮਣਵਾਦੀ ਅੱਡੇ ਵਿਚੋ ਨਿਕਲੇ ਹੋਣਗੇ?ਜਿਵੇ ਅਜ ਕੌਣ ਯਕੀਨ ਕਰੇਗਾ ਕਿ ਨਾਮਧਾਰੀ ਕੂਕਿਆਂ ਵਿਚੋ ਬਾਬਾ ਰਾਮ ਸਿੰਘ ਵਰਗਾ ਬਲਕਾਰੀ ਸਿਖ ਹੋਇਆ ਹੈ ਜੋ ਆਜਾਦੀ,ਇਨਸਾਫ ਤੇ ਸਿਖੀ ਦੀ ਚੜਦੀ ਕਲਾ ਨੂੰ ਸਮਰਪਿਤ ਰਿਹਾ।ਜੋ ਹਸ਼ਰ ਅੰਗਰੇਜ ਕੁਟਲਨੀਤੀ ਨੇ ਬਾਬਾ ਰਾਮ ਸਿੰਘ ਤੇ ਨਾਮਧਾਰੀ ਕੂਕਿਆ ਦਾ ਕੀਤਾ,ਬਾਬਾ ਜੀ ਨੂੰ ਗੁਰਸਿਖ ਦੀ ਥਾਂ ਦੇਹਧਾਰੀ ਗੁਰੂ ਐਲਾਨ ਧਰਿਆ ਤੇ ਨਾਮਧਾਰੀ ਕੂਕੇ ਖਾਲਸਾਈ ਰਹਿਤ ਦੇ ਉਲਟ ਕਰਮਕਾਂਡ ਵਿਚ ਉਲਝਾ ਦਿਤੇ,ਉਹੀ ਕੁਛ ਟਕਸਾਲ ਦਾ ਹੋਣ ਜਾ ਰਿਹਾ।
ਹੁਣ ਦਰਸਾਇਆ ਜਾ ਰਿਹਾ ਹੈ ਕਿ ਟਕਸਾਲ ਤੇ ਆਰ ਐਸ ਐਸ ਦੀ ਧਾਰਮਿਕ ਸੋਚ ਇਕੋ ਜਹੀ ਹੈ,ਦੋਵਾ ਵਿਚ ਬਹੁਤਾ ਫਰਕ ਨਹੀ।
ਪਰ ਸੰਤ ਭਿੰਡਰਾਵਾਲਿਆਂ ਦਾ ਦੌਰ ਤਾਂ ਕੁਛ ਹੋਰ ਦਸਦਾ ਹੈ।

ਕੀ ਸੰਤਾਂ ਵਾਲਾ ਇਤਿਹਾਸ ਗਾਇਬ ਕਰਨਾ ਪਵੇਗਾ
ਅਸਲ ਵਿਚ ਟਕਸਾਲ ਨੂੰ ਆਰ ਐਸ ਐਸ ਦੇ ਲੜ ਲਾਇਆ ਬਾਦਲ ਦਲ ਨੇ।ਜਦ ਅਕਾਲੀ ਧਾਰਾ ਉਤੇ ਕਬਜਾ ਕਰਕੇ ਨਕਲੀ ਅਕਾਲੀ ਬਣਾਕੇ ਸਿਖ ਰਹਿਤ ਮਰਿਆਦਾ ਉਤੇ ਪਹਿਰਾ ਦੇਣ ਵਾਲਿਆਂ ਨੂੰ ਕਟੜਪੰਥੀ ਤੇ ਖਾਲਿਸਤਾਨੀ ਕਹਿਕੇ ਨਵਾ ਬਿਰਤਾਂਤ ਘੜਿਆ ਤਾਂ ਸ਼ਿਵਲਿੰਗ,ਹਵਨ,ਮੂਰਤੀ ਪੂਜਾ,ਜਗਰਾਤੇ ਸਭ ਜਾਇਜ ਹੋ ਗੲਏ।
ਅਕਾਲੀ ਦਲ ਜਦ ਖਾਲਾਸਾਈ ਸ਼ਾਨ ਲਈ ਜੂਝਦਾ ਸੀ ਤਾ ਸਿਖ ਕੌਮ ਦਾ ਮਾਣ ਸੀ ਪਰ ਜਦ ਓਹ ਸਰਬਸਾਂਝੇ ਅਸਲ ਵਿਚ ਹਿੰਦੂਤਵੀ ਏਜੰਡਾ ਲੈ ਤੁਰਿਆ ਤਾਂ ਪਿਛੇ ਛੁਣਛੁਣਾ ਹੀ ਬਚਿਆ।ਅਕਾਲੀ ਦਲ ਨੂੰ ਬਾਦਲ ਦਲ ਨੇ ਕੇਸਾਧਾਰੀ ਹਿੰਦੂ ਬਣਾਇਆ।
ਹੁਣ ਬਾਬਾ ਧੁੰਮਾ ਟਕਸਾਲ ਰਾਹੀ ਸਨਾਤਨੀ ਸਿਖ ਪੈਦਾ ਕਰਨਗੇ।
ਸਿਖਾਂ ਨੇ ਉਦਾਸੀਆਂ,ਨਿਰਮਲਿਆਂ ਤੇ ਹੋਰ ਸੰਪਰਦਾਵਾਂ ਦਾ ਹਿੰਦੂਕਰਨ ਰੋਕ ਲਿਆ ਸੀ?ਸਿਖਾਂ ਨੇ ਅਕਾਲੀ ਦਲ ਦਾ ਪੰਥਕ ਏਜੰਡੇ ਤੋ ਭਗੌੜਾ ਹੋਕੇ ਹਿੰਦੂਤਵੀ ਏਜੰਡਾ ਧਾਰਨ ਕਰਨਾ ਰੋਕ ਲਿਆ ਸੀ?ਫੇਰ ਸਿਖ ਟਕਸਾਲ ਦਾ ਸਨਾਤਨੀਕਰਨ ਕਿਵੇ ਰੋਕ ਸਕਦੇ ਨੇ?
ਚੇਤੇ ਕਰੋ ਢਡਰੀਆਂ ਵਾਲੇ ਉਤੇ ਹਮਲੇ ਮੌਕੇ ਤਾਂ ਟਕਸਾਲ ਨੂੰ ਭਾਜਪਾ ਕੋਲ ਜਾਣ ਲਈ ਬਾਦਲਕਿਆਂ ਰਾਹੀ ਜਾਣਾ ਪੈਂਦਾ ਸੀ ਪਰ ਹੁਣ ਤਾਂ ਦਿਲੀ ਤੇ ਨਾਗਪੁਰ ਨਾਲ ਸਿਧੀਆਂ ਤਾਰਾਂ ਜੁੜੀਆਂ ਹੋਈਆਂ ਨੇ।ਚਾਹੇ ਲੋਥਾਂ ਦੇ ਢੇਰ ਲਾ ਦੇਣ।ਐਵੇ ਨਹੀ ਮਾਨ ਸਾਹਿਬ ਕਹਿੰਦੇ ਕਿ ਬਾਬਾ ਧੁੰਮਾ ਮਰਵਾਉਣ ਨੂੰ ਫਿਰਦਾ।
ਧੰਨ ਨੇ ਓਹ ਸਿਖ ਜਿਨਾ ਨੇ ਟਕਸਾਲ ਤੇ ਬਾਦਲ ਦਲ ਦੇ ਹਿੰਦੂਕਰਨ ਹੋਣ ਬਾਰੇ ਗਲ ਕੀਤੀ।ਧਿਰਕਾਰ ਹੈ ੳਨਾ ਸਿਖਾਂ ਨੂੰ ਜਿਹੜੇ ਦੜ ਵਟਕੇ ਬੈਠੇ ਹਨ।
ਅਛਾ ਆਰ ਐਸ ਐਸ ਬਾਰੇ ਅਕਾਲ ਤਖਤ ਸਾਹਿਬ ਤੋ ਹੁਕਮਨਾਮਿ ਵੀ ਜਾਰੀ ਹੋਇਆ ਹੈ,ਪਰ ਟਕਸਾਲ ਤੇ ਬਾਦਲ ਦਲ ਤਾਂ ਸ਼ਾਇਦ ਸਾਰੇ ਪੰਥ ਤੋ ਉਚੇ ਹਨ,ਉਨਾ ਉਤੇ ਕਿਹੜਾ ਹੁਕਮਨਾਮਾ ਲਾਗੂ ਹੋ ਜਾਊ।
ਜੇ ਮਰਨ ਤੋਂ ਬਚਿਆ ਰਿਹਾ ਤਾਂ ਪੰਦਰਾ ਵੀਹ ਸਾਲ ਮਗਰੋ ਜਦ ਕੋਈ ਸਿਖ ਘੇਰਕੇ ਕਹੇਗਾ ਕਿ ਤੁਸੀ ਓਦੋ ਕੀ ਕੀਤਾ ਤਾਂ ਕਹਿ ਦਿਆਂਗਾ,
ਵਾਜਾਂ ਮਾਰੀਆਂ ਬੁਲਾਇਆ ਕਈ ਵੇਰ ਮੈਂ,ਕਿਸੇ ਨੇ ਮੇਰੀ ਗਲ ਨਾ ਸੁਣੀ।
 

ਸਰਬਜੀਤ ਸਿੰਘ ਘੁਮਾਣ 
ਮੋ: 9781991622.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.