ਲੇਖਕ ਸੁਖਵਿੰਦਰ ਸਿੰਘ ਖਾਰਾ ਦੀ ਕਿਤਾਬ 'ਪਿੰਡ ਖਾਰੇ ਦਾ ਇਤਿਹਾਸ' ਲੋਕ ਅਰਪਣ

ਲੇਖਕ ਸੁਖਵਿੰਦਰ ਸਿੰਘ ਖਾਰਾ ਦੀ ਕਿਤਾਬ 'ਪਿੰਡ ਖਾਰੇ ਦਾ ਇਤਿਹਾਸ' ਲੋਕ ਅਰਪਣ

ਪਿੰਡ ਦੇ ਪਿਛੋਕੜ ਤੇ ਮਹਾਨ ਸਖਸ਼ੀਅਤਾਂ ਬਾਰੇ ਜਾਣਕਾਰੀ ਕੀਤੀ ਸਾਂਝੀ


ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਫਰਵਰੀ
 

ਲੇਖਕ ਅਤੇ ਕਵੀ ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਿਤਾਬ 'ਪਿੰਡ ਖਾਰੇ ਦਾ ਇਤਿਹਾਸ' ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰੀ ਹਾਲ ਚੋਹਲਾ ਸਾਹਿਬ ਵਿੱਚ ਭਰਵੀਂ ਹਾਜ਼ਰੀ ਦੌਰਾਨ ਲੋਕ ਅਰਪਣ ਕੀਤੀ ਗਈ ਹੈ।ਲੇਖਕ ਵਲੋਂ ਇਸ ਕਿਤਾਬ ਵਿੱਚ ਪਿੰਡ ਦਾ ਪਿਛੋਕੜ,ਝੰਡੂ ਕੀ ਪੱਤੀ ਦਾ ਪਿਛੋਕੜ,ਪਿੰਡ ਦੀ ਪੰਦਰਾਂ ਮਹਾਨ ਸਖਸ਼ੀਅਤਾਂ ਬਾਰੇ ਪੁਖਤਾ ਜਾਣਕਾਰੀਆਂ ਹਾਸਲ ਕਰਕੇ ਇਸ ਕਾਰਜ ਨੂੰ ਅੱਠ ਮਹੀਨਿਆਂ ਵਿੱਚ ਦਿਨ-ਰਾਤ ਇਕ ਕਰਕੇ ਨੇਪਰੇ ਚਾੜਿਆ ਗਿਆ ਹੈ।ਇਹ ਕਿਤਾਬ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਸ਼ਾਨਦਾਰ ਕਵੀ ਦਰਬਾਰ ਕਰਕੇ ਰਲੀਜ਼ ਕੀਤੀ ਗਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਾਜਵਿੰਦਰ ਸਿੰਘ ਰਾਜ ਗੱਡੂ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸੱਥ ਮੁੱਖ ਮਹਿਮਾਨ ਦੇ ਤੌਰ 'ਤੇ ਆਪਣੀ ਸਾਰੀ ਟੀਮ ਲੈ ਕੇ ਹਾਜਰ ਹੋਏ।ਪ੍ਰੋਗਰਾਮ ਦੀ ਖਿੱਚ ਦਾ ਕਾਰਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੰਚਾਲਕ ਬਹਾਦਰ ਸਿੰਘ ਗੌਸਲ ਬਣੇ ਰਹੇ।ਕਿਤਾਬ ਲੋਕ ਅਰਪਣ ਕਰਨ ਤੋ ਬਾਅਦ ਤਰਨਤਾਰਨ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਦੇ ਆਗੂ ਬਲਬੀਰ ਸਿੰਘ ਬੇਲੀ ਨੇ ਬਹੁਤ ਢੁੱਕਵੀਂ ਪਿੰਡ ਖਾਰਾ ਦੇ ਇਤਿਹਾਸ ਤੇ ਲਿਖੀ ਕਿਤਾਬ ਦੀ ਸਮੀਖਿਆ ਕੀਤੀ।ਇਸ ਤੋਂ ਇਲਾਵਾ ਜਗਤਾਰ ਸਿੰਘ ਯੋਗ,ਭੁਪਿੰਦਰ ਸਿੰਘ ਭਾਗੋ ਮਾਜਰੀ,ਰਜਿੰਦਰ ਧਮਾਨ,ਸੋਨੂ ਅਤੇ ਹੋਰ ਵੀ ਉੱਘੀਆਂ ਸਖਸ਼ੀਅਤਾਂ ਪੁੱਜੀਆਂ।ਹਰਜਿੰਦਰ ਸਿੰਘ ਜਿੰਦੀ ਵਲੋਂ ਪੰਜਾਬ ਦੇ ਲਿਖਾਰੀ ਚੈਨਲ ਦੇ ਮਾਧਿਅਮ ਦੁਆਰਾ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦੇਸ਼ਾ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੱਕ ਪੁੱਜਦਾ ਕੀਤਾ।

ਇਸ ਮੌਕੇ ਲੇਖਕ ਬੂਟਾ ਗੁਲਾਮੀ ਵਾਲਾ,ਗੀਤਕਾਰ ਤੇ ਗਾਇਕ ਪਿੰਦਾ ਖਾਰੇ ਵਾਲਾ,ਦਲੇਰ ਸਿੰਘ ਖਿਆਲਾ,ਅਵਤਾਰ ਗੋਇੰਦਵਾਲ ਸਾਹਿਬ ,ਮੱਖਣ ਭੈਣੀਵਾਲਾ,ਭੁਪਿੰਦਰ ਸਿੰਘ ਭਾਗੋ ਮਾਜਰੀ,ਬਲਬੀਰ ਲਹਿਰੀ ਸਮੇਤ ਬਾਕੀ ਕਲਾਕਾਰਾਂ ਦੇ ਗੀਤਾਂ ਦੀ ਮਿੱਠੀ ਅਵਾਜ਼ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।ਲੇਖਕ ਸੁਖਵਿੰਦਰ ਖਾਰਾ ਦੀਆਂ ਪੋਤਰੀਆਂ ਪ੍ਰਨੀਤ ਕੌਰ,ਗੁਰਲੀਨ ਕੌਰ ਦੀ ਤੋਤਲੀ ਅਵਾਜ਼ ਵਿੱਚ ਗਾਈਆਂ ਗਈਆਂ ਕਵਿਤਾਵਾਂ ਨੇ ਖੂਬ ਵਾਹ-ਵਾਹ ਖੱਟੀ।ਹਰੇਕ ਕਲਾਕਾਰ ਦੀ ਸਰੋਤਿਆਂ ਨੇ ਤਾੜੀ ਮਾਰ ਕੇ ਖੂਬ ਹੌਸਲਾ ਅਫਜਾਈ ਕੀਤੀ।ਪਿੰਡ ਖਾਰੇ ਦੇ ਨੰਬਰਦਾਰ ਵੱਸਣ ਸਿੰਘ ਨੇ ਵੀ ਕਵਿਤਾ ਨਾਲ ਰੰਗ ਬੰਨ੍ਹਿਆਂ।ਤਰਕਸ਼ੀਲ ਮਾਝਾ ਜੋਨ ਦੇ ਆਗੂ ਰਜਵੰਤ ਬਾਗੜੀਆ ਤੇ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਤਰਕਵਾਦੀ ਸੋਚ ਨਾਲ ਮਕਬੂਲ ਤਕਰੀਰਾਂ ਕੀਤੀਆ।ਲੇਖਕਾਂ ਨੂੰ ਜਬਰ-ਜੁਲਮ ਦੇ ਖਿਲਾਫ ਲਿਖ ਕੇ ਲੋਕਾਂ ਦੀ ਵਿਗਿਆਨਕ ਸੋਚ ਬਣਾਉਣ ਲਈ ਪ੍ਰੇਰਿਆ।ਇਸ ਪ੍ਰੋਗਰਾਮ ਦੌਰਾਨ ਉਘੇ ਲੇਖਕਾਂ, ਗੀਤਕਾਰਾ, ਸਾਹਿਤਕਾਰਾਂ , ਸਰਪੰਚਾਂ,ਪੰਚਾਂ ਅਤੇ ਹੋਰ ਪਤਵੰਤੇ ਵਿਕਤੀਆ ਨੂੰ ਵਿਸ਼ਵ ਸਾਹਿਤਕ ਸਿਤਾਰੇ ਮੰਚ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।ਹਰਭਜਨ ਸਿੰਘ ਭੱਗਰੱਥ ਵਲੋਂ ਸਟੇਜ ਸੈਕਟਰੀ ਦੀ ਜਿੰਮੇਵਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ।ਇਸ ਮੌਕੇ ਪਿੰਡ ਖਾਰੇ ਦੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਨਰੰਜਣ ਸਿੰਘ,ਸਾਬਕਾ ਸਰਪੰਚ ਹਰਦਿਆਲ ਸਿੰਘ,ਪੰਚਾਇਤ ਮੈਬਰ ਜਰਮਨ ਰਾਣਾ, ਅਮਰੀਕ ਸਿੰਘ,ਠੇਕੇਦਾਰ ਨਿਰਵੈਲ ਸਿੰਘ,ਨੰਬਰਦਾਰ ਨਿਰਵੈਲ ਸਿੰਘ,ਨਛੱਤਰ ਸਿੰਘ ਗਵਾਲੀਅਰ,ਬਾਬਾ ਅਜੀਤ ਸਿੰਘ, ਕਲਵਿੰਦਰ ਘੁੱਲਾ ਨੰਬਰਦਾਰ ਹਰਭਜਨ ਠੱਠੀਆਂ, ਸੰਤੋਖ ਸਿੰਘ,ਤਰਕਸ਼ੀਲ ਸੁਸਾਇਟੀ ਇਕਾਈ ਚੋਹਲਾ ਸਹਿਬ ਦੇ ਮੁੱਖੀ ਅਵਤਾਰ ਸਿੰਘ ਗਿੱਲ,ਦਲਬੀਰ ਸਿੰਘ ਚੰਬਾ,ਗੁਰਨਾਮ ਸਿੰਘ ਧੁੰਨ,ਹਰਭਜਨ ਸਿੰਘ ਧੁੰਨ,ਬਲਬੀਰ ਸਿੰਘ ਬੱਲੀ,ਕਾਰਜ ਸਿੰਘ ਬ੍ਰਹਮਪੁਰਾ,ਲਾਇਬ੍ਰੇਰੀ ਸੰਚਾਲਕ ਅਮਰੀਕ ਸਿੰਘ ,ਪਰਮਿੰਦਰ ਸਿੰਘ ਚੋਹਲਾ ਆਦਿ ਵੀ ਹਾਜਰ ਰਹੇ।ਇਸ ਪ੍ਰੋਗਰਾਮ ਦੌਰਾਨ ਸਾਰੇ ਪ੍ਰਬੰਧ ਦੀ ਰੂਪ-ਰੇਖਾ ਅਤੇ ਜਿੰਮੇਵਾਰੀ ਲੇਖਕ ਦੇ ਭਤੀਜਿਆਂ ਗੁਰਭੇਜ ਸਿੰਘ ਅਤੇ ਗੁਰਤੇਜ ਸਿੰਘ ਨੇ ਬਾਖੂਬੀ ਨਿਭਾਈ।ਅਖੀਰ ਵਿੱਚ ਲੇਖਕ ਸੁਖਵਿੰਦਰ ਸਿੰਘ ਖਾਰਾ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਇਹ ਪਰੋਗਰਾਮ ਆਪਣੀਆ ਅਮਿੱਟ ਯਾਦਾਂ ਛੱਡਦਾ ਹੋਇਆ ਰੰਗਾਰੰਗ ਪਰੋਗਰਾਮ ਵਿੱਚ ਤਬਦੀਲ ਹੋ ਕੇ ਲੇਖਕਾਂ ਲਈ ਪ੍ਰੇਰਨਾ ਸਰੋਤ ਹੋ ਨਿਬੜਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.