ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਦੇ ਲਈ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਜਿੰਮੇਵਾਰ- ਗਿਆਨੀ ਰਘਬੀਰ ਸਿੰਘ

ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਦੇ ਲਈ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਜਿੰਮੇਵਾਰ- ਗਿਆਨੀ ਰਘਬੀਰ ਸਿੰਘ

ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।
2015 ਦੇ 'ਚ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ 'ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਸੈਂਕੜੇ ਦੀ ਗਿਣਤੀ 'ਚ ਹੋਈ ਜਖਮੀ ਸੰਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਰਘਵੀਰ ਸਿੰਘ ਨੇ ਜਿੰਮੇਵਾਰ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਠਹਿਰਾਇਆ ਜਿੰਮੇਵਾਰ....
2015 ਦੇ ਵਿੱਚ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਹੋਇਆ ਸੀ। ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਸੀ। ਸ਼ਹੀਦ ਭਾਈ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਇਹ ਉਹ ਸਿੰਘ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਅੰਗ ਜੇਸੜਕਾਂ ਤੇ ਖਿਲਾਰੇ ਜਾਣ ਤੇ ਬਾਅਦ ਰੋਸ ਧਰਨੇ ਤੇ ਬੈਠੇ ਹੋਏ ਸੀ ਤੇ ਉੱਥੇ ਆ ਕੇ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਅੰਧਾ ਧੁੰਦ ਫਾਇਰਿੰਗ ਕੀਤੀ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਅਤੇ ਕਾਫੀ ਲੋਕ ਜ਼ਖਮੀ ਹੋਏ। ਉਸ ਮੌਕੇ ਪੰਜਾਬ ਦੇ ਹਾਲਾਤ ਬੇਕਾਬੂ ਹੋਏ। ਇਸ ਤੋਂ ਬਾਅਦ ਕੌਮੀ ਇਨਸਾਫ ਮੋਰਚਾ ਲੱਗਿਆ। ਕੇਸ ਦੀ ਤਹਿਕੀਕਾਤ ਕਰਨ ਲਈ ਵੱਖ-ਵੱਖ ਸਰਕਾਰਾਂ ਚ ਪ੍ਰੈਸ਼ਰ ਪਏ। ਬਹਿਬਲ ਕਲਾਂ ਗੋਲੀ ਕਾਂਢ ਲਈ ਜਿਹੜੀ ਐਸਆਈਟੀ ਬਣੀ ਉਸੇ ਮਾਮਲੇ ਵਿੱਚ ਜਾਣਨ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਅਰਗਧੀਰ ਸਿੰਘ ਨੂੰ ਸੱਦਿਆ ਕਿਉਂਕਿ ਗਿਆਨੀ ਰਘਵੀਰ ਸਿੰਘ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ 'ਤੇ ਖਲੋ ਕੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਨੇ ਗੁਨਾਹ ਨੂੰ ਕਬੂਲ ਕੀਤਾ ਸੀ। ਉਹਨਾਂ ਦੀ ਸਟੇਟਮੈਂਟ ਲੈ ਲਈ ਗਈ ਕਿ ਸੁਖਬੀਰ ਨੇ ਉੱਥੇ ਗੁਨਾਹ ਕਬੂਲ ਕੀਤਾ ਸੀ। ਕਿ ਬਹਿਬਲ ਕਲਾਂ ਗੋਲੀਕਾਂਡ ਵੇਲੇ ਦੁਖਦਾਈ ਘਟਨਾ ਹੋਈ ਆ ਉਸ ਦਾ ਹੱਥ ਹੈ ਸੁਖਬੀਰ ਨੇ ਕਿਹਾ ਜੀ ਹਾਂ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਸੀ। ਐਸਆਈਟੀ ਨੇ ਉਹ ਬਿਆਨ ਨੂੰ ਕਲਮਬਤ ਕੀਤਾ। ਉਹਦੀਆਂ ਕੁਝ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ 'ਤੇ ਆਈਆਂ ਉਹਨਾਂ ਨੂੰ ਇਹ ਕਲੈਕਟ ਕਰ ਰਹੇ ਹਾਂ। ਉਸ ਤੋਂ ਬਾਅਦ ਇੰਝ ਲੱਗਦਾ ਪੰਜਾਬ ਮ ਹੀ ਨਹੀਂ ਪੂਰੇ ਵਿਸ਼ਵ ਦੇ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਇਹ ਤਰਾਸਦੀ ਰਹੀ ਕਿ ਪੰਥਕ ਸੂਬੇ ਪੰਜਾਬ ਦੇ ਵਿੱਚ ਹੋਣ ਦੇ ਬਾਵਜੂਦ ਅਸੀਂ ਜਿਹੜੇ ਉਹ ਮਸਲੇ ਕੋਟਕਪੂਰਾ, ਬਹਿਬਲ ਕਲਾ ਗੋਲੀ ਕਾਂਡ ਜਾਂ ਹੋਰ ਜਵਾਹਰ ਸਿੰਘ ਵਾਲਾ ਜਾਂ ਬਰਗਾੜੀ ਕਾਂਡ ਜਾਂ ਹੋਰ ਸਾਕਾ ਨਕੋਦਰ ਜਾਂ ਜਥੇ. ਗੁਰਦੇਵ ਸਿੰਘ ਕਾਉਂਕੇ ਦਾ ਇਨਕਾਊਂਟ ਇਨ੍ਹਾਂ ਮਸਲਿਆਂ ਦੇ ਵਿੱਚ ਖਾਲਸਾ ਪੰਥ ਨੂੰ ਇਨਸਾਫ ਨਹੀਂ ਸਕਿਆ। ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚੱਲੀਆਂ ਗਈਆਂ ਜਦੋਂ ਪੁਲਿਸ ਅਫਸਰਾਂ ਨੂੰ ਲਿਆ ਕੇ ਉੱਥੇ ਗੋਲੀਬਾਰੀ ਕੀਤੀ ਅਤੇ ਦੋ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਕਿਉਂਕਿ ਉਸ ਵੇਲੇ ਮੌਜੂਦਾ ਦੌਰ ਅਕਾਲੀ ਦਲ ਬਾਦਲ ਦਾ ਸੀ। ਪੰਜਾਬ ਦਾ ਡੀਜੀਪੀ ਬਦਲ ਦਿੱਤਾ ਗਿਆ। ਮਾਮਲੇ 'ਉਲਝਾਉਣ ਲਈ ਬਾਦਲ ਪਰਿਵਾਰ ਵੱਲੋਂ ਲੀਪਾ-ਪੋਚੀ ਕੀਤੀ ਗਈ। ਐਸਐਸਪੀ ਚਰਨਜੀਤ ਸ਼ਰਮਾ ਜਿਹੜੇ ਉਸ ਵੇਲੇ ਦੇ ਮੋਗੇ ਦਾ ਐਸਐਸਪੀ ਸੀ। ਉਸ ਨੂੰ ਕੇਸ 'ਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਅੱਜ ਤੱਕ ਪੰਜ ਛੇ ਦੀਆਂ ਫਾਈਲ ਦਰਜ ਹੋ ਚੁੱਕੀਆਂ। ਇਸ ਤੋਂ ਬਾਅਦ 2021 ਦੇ ਵਿੱਚ ਆਈਜੀ ਤੇ ਰਿਡਾਇਰ ਡੀਜੀਪੀ ਰਿਟਾਇਰਡ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਰਿਟਾ. ਡੀਜੀਪੀ ਸੁਮੇਧ ਸੈਣੀ ਨੂੰ ਨਾਮਜਦ ਕੀਤਾ ਗਿਆ। ਉਸ ਤੋਂ ਬਾਅਦ ਇੰਸਪੈਕਟਰ ਪ੍ਰਦੀਪ ਕੁਮਾਰ ਇਸ ਮਾਮਲੇ ਚ ਸਰਕਾਰੀ ਗਵਾਹ ਬਣਿਆ। ਉਹਦੀਆਂ ਅਪਰੂਵਲ ਹੋਈ ਉਹਨੇ ਆਪਣੇ ਅਫਸਰਾਂ ਦੇ ਖਿਲਾਫ ਗਵਾਹੀ ਸਰਕਾਰੀ ਦੇਣੀ ਮਨਜ਼ੂਰ ਕਰਨ ਲਈ ਅਤੇ ਉਹ ਕੇਸ ਦੇ ਸਰਕਾਰੀ ਗਵਾਹ ਬਣੇ। ਉਹ ਕੋਰਟ ਦੇ ਵਿੱਚ ਚਾਰਜਸੀਟਾਂ ਫਾਈਲ ਹੋਈਆਂ। ਕੋਰਟ ਦੀ ਅਪਰੂਵਲ ਲਈ ਗਈ। ਲੇਕਿਨ ਇਹਦੇ ਪਿੱਛੇ ਸਾਰੇ ਹੁਕਮ ਕਿਹਦੇ ਸਨ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ।ਕਿਉਂਕਿ ਕੋਟਕਪੁਰਾ ਗੋਲੀਕਾਂਡ 'ਚ ਤਾਂ ਮੈਜਿਸਟਰੇਟ ਦੇ ਹੁਕਮ ਸਨ। ਬਹਿਬਲ ਕਲਾ ਗੋਲੀ ਕਾਂਡ ਦੇ ਵਿੱਚ ਹੁਕਮ ਕਿਹਨੇ ਦਿੱਤੇ ਸਨ। ਉਹ ਦੋਸ਼ੀ ਹੋਏਗਾ ਉਸ ਵੇਲੇ ਹੋਮ ਮਨਿਸਟਰ ਗ੍ਰਿਹਿ ਮੰਤਰੀ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਸਨ ਉਹਨਾਂ ਕੋਲ ਹੋਮ ਦਾ ਮਹਿਕਮਾ ਸੀ। ਉਹਨਾਂ ਹੇਠ ਡੀਜੀਪੀ, ਆਈਜੀ ਪਰਮਰਾਜ ਰੂਮ ਨਾਲ ਨੰਗਲ ਤੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀ। ਉਹਨਾਂ ਨੇ ਆਪਣਾ ਅਧਿਕਾਰ ਖੇਤਰ ਛੱਡਿਆ। ਫੋਰਸ ਲੈ ਕੇ ਦੂਜੀ ਫਰੀਦਕੋਟ ਰੇਂਜ ਦੇ ਵਿੱਚ ਜਾ ਕੇ ਉਹਨਾਂ ਨੇ ਸਿੱਖ ਸੰਗਤ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ। ਉਹਨਾਂ ਵੱਲੋਂ ਜਿਹੜੇ ਲੁਧਿਆਣੇ ਵੀ ਐਸਆਈਟੀ ਵੱਲੋਂ ਕਾਫੀ ਖੰਗਾਲੇ ਗਏ। ਉਹਨਾਂ ਵਰਾਈਆਂ ਗਈਆਂ ਗੋਲੀਆਂ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਹਜੇ ਤੱਕ ਕਿਸੇ ਵੱਲੋਂ ਸਾਫ ਨਹੀਂ ਹੋਈ। ਲੇਕਿਨ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਸਰਕਾਰੀ ਗਵਾਹ ਬਣਾ ਕੇ ਕਾਫੀ ਕੁਝ ਖੁਲਾਸਾ ਕੀਤਾ। ਐਸਆਈਟੀ ਦੇ ਮੁਖੀ ਏਡੀਜੀਪੀ ਨੋਨਹਾਲ ਸਿੰਘ ਨੇ ਇੱਕ ਸਟੇਟਸਮੈਂਟ‌ ਸਪੋਰਟ ਸੀਲਬੰਦ ਵੀ ਦਿੱਤੀ। ਯੂਨੀਵੈਸਿਟੀਗੇਸ਼ਨ ਦੀ ਰਿਪੋਰਟ ਉਥੇ ਕੋਰਟ ਚ ਫਾਈਲ ਕੀਤੀ ਹੈ। ਉਹ ਵੀ ਸੀਲ ਬੰਦ ਪਈ ਹੈ। ਸਤਿੰਦਰ ਸਿੰਘ ਜਿਹੜੇ ਵੀ ਹੁਣ ਜਲੰਧਰ ਦੇ ਪੁਲਿਸ ਕਮਿਸ਼ਨਰ ਲਗੇ ਹੋਏ ਹਨ। ਉਹ ਤੇ ਸਵਰਨਦੀਪ ਸਿੰਘ ਦੋ ਇਸ ਐਸਆਈਟੀ ਦਾ ਹਿੱਸਾ ਹਨ ਅਤੇ ਇਸ ਐਸਆਈਟੀ ਨੇ ਹੁਣ ਅੱਗੋਂ ਤਹਿਕੀਕਾਤ ਕਰਦੇ ਹੋਏ ਗਿਆਨੀ ਰਘਬੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਉਹਨਾਂ ਦੇ ਬਿਆਨ ਕਲਮਬੱਧ ਕੀਤੇ ਅਤੇ ਉਹਨਾਂ ਨੇ ਬਿਆਨ ਦਿੱਤੇ ਕਿ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲੇ ਸਨ। ਬਹਿਬਲ ਕਲਾ ਗੋਲੀਕਾਂਡ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਬਿਆਨ ਲੈਣ ਤੋਂ ਬਾਅਦ ਐਸਆਈਟੀ ਇਹਦੇ ਵਿੱਚ ਅੱਗੋਂ ਕੀ ਕਾਰਵਾਈ ਕਰਦੀ ਹੈ। ਸੌਦਾ ਸਾਧ ਰਹੀਮ ਦੇ ਚੇਲੇ ਸੁਖਬੀਰ ਬਾਦਲ ਨੇ ਤਾਂ ਸ਼ਰੇਆਮ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਬੂਲਿਆ ਅਤੇ ਹੁਣ ਉਹ ਜਨਤਕ ਤੌਰ 'ਤੇ ਐਸਆਈਟੀ ਕਾਰਵਾਈ ਕਰ ਸਕਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਕੋਈ ਗੁਨਾਹ ਕਬੂਲੇ ਜਾਣ ਕਿ ਉਹਨਾਂ ਨੂੰ ਕਾਨੂੰਨੀ ਮਾਮਲਾ ਜਾਮਾ ਪਹਿਨਾਇਆ ਜਾ ਸਕਦਾ। ਇਹ ਬਾਦਲ ਸਰਕਾਰ ਵੇਲੇ ਹੋਈਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਇਨਸਾਫ ਲੈਣ ਵਾਲੇ ਸੰਗਤ ਦੀਆਂ ਸ਼ਹੀਦੀਆਂ ਦਾ ਇਨਸਾਫ ਆਉਣ ਵਾਲੇ ਸਮੇਂ ਚ ਮਿਲੇਗਾ ਜਾਂ ਨਹੀਂ ਫਿਲਹਾਲ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਸਿਖਰੈਤ ਮਰਿਆਦਾ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਮਿਲਣ ਦੀ ਸੰਭਾਵਨਾ ਜਾਪਦੀ ਹੈ ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਿਰਫਰੇ ਵਿਅਕਤੀਆਂ ਵਿਰੁੱਧ ਉਮਰ ਕੈਦ ਜਾਂ ਸਜਾਏ ਮੌਤ ਦ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਨੇ ਬਹੁਤ ਵੱਡੇ ਰਾਹਤ ਦਿੱਤੀ ਹੈ ਤੇ ਅੱਗੋਂ ਬਣੇ ਹੋਏ ਕਾਨੂੰਨ ਤਹਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਲਈ ਕੋਈ ਜੁਰਤ ਨਹੀਂ ਕਰੇਗਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.