ਹੜ੍ਹ ਸੁਰੱਖਿਆ ਪ੍ਰਬੰਧਾਂ ਲਈ ਮੋਹਰੀ ਬਣ ਕੇ ਵੱਡੇ ਸੇਵਾ ਕਾਰਜ ਵਿਚ ਜੁੱਟੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ
- ਧਾਰਮਿਕ
- 06 Jun, 2026 03:37 PM (Asia/Kolkata)
ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ 13 ਮਈ ਤੋਂ ਚੱਲ ਰਹੀ ਹੈ ਆਰਜੀ ਬੰਨ੍ਹ ਮਜ਼ਬੂਤੀ ਲਈ ਸੇਵਾ
ਰੋਜ਼ਾਨਾ 1000 ਲਿਟਰ ਡੀਜ਼ਲ ਦੀ ਹੋ ਰਹੀ ਹੈ ਖਪਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਸੁਲਤਾਨਪੁਰ ਲੋਧੀ,6 ਜੂਨ
ਜਿਵੇਂ ਬੀਤੇ ਸਮੇਂ ਦੌਰਾਨ ਪੰਜਾਬ ਵਾਸੀਆਂ ਨੂੰ ਹੜਾਂ ਦੀ ਬਹੁਤ ਭਿਆਨਕ ਮਾਰ ਪਈ ਸੀ ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਸ ਵਕਤ ਵੱਡੇ ਪੱਧਰ 'ਤੇ ਰਾਹਤ ਕਾਰਜ ਵੀ ਕੀਤੇ ਗਏ ਸਨ।ਬਿਪਤਾ ਆਉਣ ਤੇ ਸੇਵਾ ਕਰਨ ਨਾਲੋਂ ਵਧੀਕ ਚੰਗਾ ਹੈ ਅਗਰ ਬਿਪਤਾ ਨੂੰ ਕਿਸੇ ਹੱਦ ਤੱਕ ਟਾਲਿਆ ਜਾ ਸਕੇ ਤੇ ਵੱਖ-ਵੱਖ ਪੱਧਰ 'ਤੇ ਦਰਿਆਈ ਖੇਤਰਾਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਨਜ਼ਰ ਆਉਂਦੀਆਂ ਤਰੁੱਟੀਆਂ ਦੂਰ ਕੀਤੀਆਂ ਜਾ ਸਕਣ।
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਸੁਧਾਰਦਿਆਂ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਲਗਭਗ 15 ਕਿਲੋਮੀਟਰ ਲੰਬਾ ਆਰਜੀ ਬੰਨ ਮਜਬੂਤ ਕਰਨ ਲਈ 13 ਮਈ ਨੂੰ ਸੇਵਾ ਕਾਰਜ ਆਰੰਭ ਕੀਤਾ ਸੀ,ਜੋ ਦੋ ਹਫਤੇ ਤੋਂ ਇਹ ਸੇਵਾ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ।
ਅੱਜ ਇਥੇ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਅਡਵਾਂਸ ਬੰਨ੍ਹ ਪਹਿਲਾਂ ਦੋ ਵਾਰ (ਸਾਲ 2023 ਅਤੇ 2025 ਵਿਚ) ਟੁੱਟ ਗਿਆ ਸੀ,ਜਿਸ ਦੀ ਸੇਵਾ ਬਾਬਾ ਜੀ ਨੇ ਕਰਵਾਈ ਸੀ।ਇਹ ਅਡਵਾਂਸ ਬੰਨ੍ਹ ਲਗਭਗ 15 ਕਿ. ਮੀ. ਲੰਮਾ ਹੈ,ਜਿਸ ਦੇ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ,ਕਿਸ਼ਨਪੁਰ ਘੜਕਾ,ਮੰਡ ਕਰਮੂਵਾਲਾ,ਲੋਧੀਵਾਲ,ਸਰਦੁੱਲਾਪੁਰ, ਠੱਕਰਕੌੜਾ, ਹਜ਼ਾਰਾ ,ਕਬੀਰਪੁਰ, ਹਾਜੀਪੁਰ ਹੁਸੈਨਪੁਰ ਬੂਲੇ,ਕਬੀਰਪੁਰ, ਲੋਧੀਵਾਲ , ਮੰਡ ਹੁਸੈਨਪੁਰ ਬੂਲੇ ਆਦਿਕ ਪਿੰਡਾਂ ਦੀ ਜ਼ਮੀਨ ਨਾਲ ਲਗਦੀ ਹੈ।ਇਸ ਅਡਵਾਂਸ ਬੰਨ੍ਹ ਤੇ ਰਸਤਾ ਬਣਿਆ ਹੈ,ਜੋ ਕਈ ਥਾਂਵਾਂ ਤੋਂ ਕਮਜ਼ੋਰ ਹੈ। 13 ਮਈ ਨੂੰ ਇਥੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਭਾਰੀ ਮਸ਼ੀਨਰੀ ਭੇਜੀ ਗਈ ਸੀ , ਜਿਸ ਵਿਚ ਇਕ ਪੋਕਲੇਨ ਮਸ਼ੀਨ, ਇਕ ਜੇ.ਸੀ.ਬੀ. ਮਸ਼ੀਨ,ਟਿੱਪਰ ਅਤੇ ਟਰਾਲੀਆਂ ਹਨ।ਲਗਾਤਾਰ ਚੱਲ ਰਹੇ ਇਸ ਸੇਵਾ ਕਾਰਜ ਲਈ ਰੋਜ਼ਾਨਾ ਲਗਭਗ 1000 ਲੀਟਰ ਡੀਜ਼ਲ ਦੀ ਖਪਤ ਹੋ ਰਹੀ ਹੈ। ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਰੋਜ਼ਾਨਾ 15 ਤੋਂ 20 ਟਰੈਕਟਰ ਲਗਾਤਾਰ ਚੱਲ ਰਹੇ ਹਨ।ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਬਣਾਉਂਦਿਆਂ ਬਾਬਾ ਜੀ ਨੇ ਸਰਬੱਤ ਦੇ ਭਲੇ ਹਿੱਤ ਇਹ ਵੱਡਾ ਸੇਵਾ ਕਾਰਜ ਆਰੰਭਿਆ ਹੈ।ਅਸੀਂ ਸਮੂਹ ਇਲਾਕੇ ਦੀਆਂ ਪੰਚਾਇਤਾਂ ਅਤੇ ਮੁਹਤਬਰਾਂ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ।ਗੁਰੂ ਕਾ ਲੰਗਰ ਰੋਜ਼ਾਨਾ ਗੁਰਦੁਆਰਾ ਬਾਬਾ ਮਾਤਾ ਸੁਲੱਖਣੀ ਜੀ (ਸੁਲਤਾਨਪੁਰ ਲੋਧੀ) ਤੋਂ ਤਿਆਰ ਕਰਵਾ ਕੇ ਬੰਨ੍ਹ 'ਤੇ ਪਹੁੰਚਾਇਆ ਜਾਂਦਾ ਹੈ।ਇਸ ਮੌਕੇ ਸੰਗਤ ਵਿੱਚ ਜਥੇਦਾਰ ਹੀਰਾ ਸਿੰਘ,ਸਾਬਕਾ ਸਰਪੰਚ ਕੁੰਦਨ ਸਿੰਘ (ਚੱਕ),ਸਰਪੰਚ ਲਖਵਿੰਦਰ ਸਿੰਘ ( ਚੱਕ),ਬੋਹੜ ਸਿੰਘ ਹਜ਼ਾਰਾ, ਗੁਰਮੁਖ ਸਿੰਘ ਕਰਮੂਵਾਲਾ, ਸਾਹਿਬ ਸਿੰਘ ਕਰਮੂਵਾਲਾ,ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਡਾ.ਸਤਨਾਮ ਸਿੰਘ ਹਾਜੀਪੁਰ, ਚਮਕੌਰ ਸਿੰਘ ਹੁਸੈਨਪੁਰ ਬੂਲੇ, ਦਰਸ਼ਨ ਸਿੰਘ ਕਬੀਰਪੁਰ, ਅੰਗਰੇਜ਼ ਸਿੰਘ ਚੱਕ,ਕਰਨੈਲ ਸਿੰਘ ਸਰਦੁੱਲਾਪੁਰ,ਬਗੀਚਾ ਸਿੰਘ ਘੜਕਾ, ਅਰਸ਼ਦੀਪ ਸਿੰਘ ਘੜਕਾ ਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ।
Leave a Reply