ਨਾਨਕਸ਼ਾਹੀ ਕੈਲੰਡਰ ਬਾਬਤ ਸੁਖਦੇਵ ਸਿੰਘ ਭੌਰ ਦਾ ਵੱਡਾ ਖੁਲਾਸਾ : ਮੱਕੜ ਤੇ ਧੁੰਮੇ ਨੇ ਤਾਂ ਕੋਈ ਰਿਪੋਰਟ ਹੀ ਨਹੀਂ ਸੀ ਦਿੱਤੀ,
- ਰਾਜਨੀਤੀ
- 03 Feb, 2025 12:00 AM (Asia/Kolkata)
ਨਾਨਕਸ਼ਾਹੀ ਕੈਲੰਡਰ ਬਾਬਤ ਸੁਖਦੇਵ ਸਿੰਘ ਭੌਰ ਦਾ ਵੱਡਾ ਖੁਲਾਸਾ : ਮੱਕੜ ਤੇ ਧੁੰਮੇ ਨੇ ਤਾਂ ਕੋਈ ਰਿਪੋਰਟ ਹੀ ਨਹੀਂ ਸੀ ਦਿੱਤੀ.....
ਉੱਪਰੋਂ ਹੁਕਮ ਹੀ ਆਏ ਸੀ ਕੈਲੰਡਰ ਰੱਦ ਕਰਨ ਦੇ...
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖ ਵੱਖ ਵਕਾਰੀ ਅਹੁਦਿਆਂ ਉਤੇ ਰਹੇ ਸੀਨੀਅਰ ਪੰਥਕ ਆਗੂ ਸ. ਸੁਖਦੇਵ ਸਿੰਘ ਭੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਹ ਖੁਲਾਸਾ ਕੀਤਾ ਹੈ ਕਿ ਪੁਰੇਵਾਲ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਖ਼ਾਤਮਾ ਕਿਵੇਂ ਕੀਤਾ ਗਿਆ ਸੀ। ਉਨਾਂ ਦੀ ਬਿਆਨਨੁਮਾ ਪੋਸਟ ਪੜ੍ਹੋ : “ਪੰਥ ਦੀ ਅੱਡਰੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਹੁਤ ਸੋਚ ਵਿਚਾਰ ਤੋਂ ਬਾਅਦ ਸ੍ਰ.ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਸੀ ਜਿਸ ਨੂੰ 300 ਸਾਲਾ ਖਾਲਸਾ ਸਿਰਜਨਾਂ ਦਿਵਸ ਸਮੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਰੀ ਕੀਤਾ ਜਾਣਾਂ ਸੀ ਪਰ ਉਸ ਸਮੇ ਦੇ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਕੈਲੰਡਰ ਦੀਆਂ ਕੁੱਝ ਖਾਮੀਆਂ ਸਾਹਮਣੇ ਲਿਆਂਦੀਆਂ ਜਿਸ ਕਾਰਨ ਜਥੇਦਾਰ ਟੋਹੜਾ ਨੇ ਛਪੇ ਹੋਏ ਕੈਲੰਡਰ ਅਤੇ ਡਾਇਰੀਆਂ ਰੋਕ ਲਈਆਂ ਅਤੇ ਵਧੇਰੇ ਵਿਚਾਰ ਲਈ ਪੈਂਡਿੰਗ ਕਰ ਦਿੱਤਾ ਗਿਆ |
2003 ਵਿੱਚ ਸੋਧਾਂ ਸਮੇਤ ਨਵਾਂ ਕੈਲੰਡਰ ਜ਼ਾਰੀ ਕੀਤਾ ਗਿਆ ਜਿਸ ਨੂੰ ਸਮੁੱਚੇ ਖਾਲਸਾ ਪੰਥ ਨੇ ਪ੍ਰਵਾਨ ਵੀ ਕਰ ਲਿਆ | ਕੇਂਦਰੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਾਰੇ ਦਿਹਾੜੇ ਇਸੇ ਅਨੁਸਾਰ ਮਨਾਉਣੇ ਸ਼ੁਰੂ ਕਰ ਦਿੱਤੇ |ਪਰ ਕੁੱਝ ਡੇਰਾਵਾਦੀ ਸੋਚ ਰੱਖਣ ਵਾਲੇ ਸੰਤਾਂ ਅਤੇ ਆਰ ਐੱਸ ਐੱਸ ਨੂੰ ਇਹ ਪ੍ਰਵਾਨ ਨਹੀਂ ਸੀ , ਉਨ੍ਹਾਂ ਇਸ ਦਾ ਵਿਰੋਧ ਵੱਖ ਵੱਖ ਢੰਗਾਂ ਨਾਲ ਜ਼ਾਰੀ ਰੱਖਿਆ |ਆਰ ਐੱਸ ਐੱਸ ਅਤੇ ਡੇਰਾਵਾਦੀ ਸੋਚ ਦੇ ਲੋਕਾਂ ਨੇ ਸ਼ਰੇਆਮ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਵਿੱਚ ਬਿਆਨ ਵੀ ਜਾਰੀ ਕੀਤੇ |ਪਰ ਇਹ ਕੈਲੰਡਰ 2010 ਤੱਕ ਸਫਲਤਾ ਨਾਲ ਲਾਗੂ ਰਿਹਾ |
2010 ਵਿੱਚ ਅਕਾਲੀ ਲੀਡਰਸ਼ਿਪ ਨੇ ਇਸ ਦਾ ਭੋਗ ਪਾਉਣ ਦਾ ਮੰਨ ਬਣਾ ਲਿਆ , ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਰਾਹੀਂ ਸ੍ਰੀ ਅਕਾਲ ਤੱਖਤ ਸਾਹਿਬ ਦੀ ਦੁਰਵਰਤੋਂ ਕਰਦਿਆਂ ਇੱਕ ਦੋ ਮੈਂਬਰੀ ਕਮੇਟੀ ਜਿਸ ਵਿੱਚ ਭਾਈ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਅਤੇ ਉਸ ਵੇਲੇ ਦੇ ਪ੍ਰਧਾਨ ਸ਼ਿਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਤੇ ਅਧਾਰਿਤ ਇੱਕ ਕਮੇਟੀ ਬਣਾਈ ਗਈ ਜਿਸ ਦੀ ਰਿਪੋਰਟ ਤੇ ਵਿਚਾਰ ਕਰਨ ਲਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਰੇ ਮੈਂਬਰਾਂ ਨੂੰ ਖੁਦ ਫੋਨ ਕਰ ਕੇ ਕਿਹਾ ਕਿ ਇਹ ਕੈਲੰਡਰ ਖੱਤਮ ਕਰਨ ਵਿੱਚ ਆਪਣਾਂ ਯੋਗਦਾਨ ਪੌਣਾਂ ਹੈ , ਕੇਵਲ ਅਸੀਂ ਤਿੰਨ ਮੈਂਬਰ ਸਾਂ ਜਿਸ ਵਿੱਚ ਦਾਸ , ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਹਰਿਆਣਾਂ ਜਿਨ੍ਹਾਂ ਨੇ ਇਸ ਕੋਝੀ ਚਾਲ ਦਾ ਲਿਖਤੀ ਵਿਰੋਧ ਕੀਤਾ ਭਾਂਵੇ ਅੱਜ ਵੀ ਬੀਬੀ ਜੀ ਅਤੇ ਪੰਜੋਲੀ ਸਾਹਿਬ , ਬਾਦਲ ਸਾਹਿਬ ਦੇ ਖੇਮੇ ਵਿੱਚ ਹੀ ਹੱਨ |
ਦਰਅਸਲ ਕੋਈ ਰਿਪੋਰਟ ਪੇਸ਼ ਹੀ ਨਹੀਂ ਕੀਤੀ ਗਈ ਸੀ ਬਾਅਦ ਵਿੱਚ ਖਾਨਾਪੂਰਤੀ ਲਈ ਇੱਕ ਫਰਜ਼ੀ ਜਿਹੀ ਰੀਪੋਰਟ ਤਿਆਰ ਕਰ ਲਈ ਗਈ , ਤਕਰੀਬਨ ਦੋ ਘੰਟੇ ਦਾਸ ਨੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਤੇ ਬੋਲਿਆ ਅਤੇ ਪ੍ਰਧਾਨ ਨੂੰ ਕਿਹਾ ਕਿ ਦੋ ਮੈਂਬਰੀ ਕਮੇਟੀ ਸਾਡੇ ਨਾਲ ਚਰਚਾ ਕਰੇ |ਮੱਕੜ ਸਾਹਿਬ ਨੇ ਹਾਜ਼ਿਰ ਮੈਂਬਰਾਂ ਸਾਹਮਣੇ ਪ੍ਰਵਾਨ ਕੀਤਾ ਕਿ ਸਾਨੂੰ ਇਸ ਵਾਰੇ ਕੁੱਝ ਨਹੀਂ ਪਤਾ ਅਸੀਂ ਤਾਂ ਉੱਪਰੋਂ ਆਇਆ ਹੁੱਕਮ ਵਜਾਉਣਾਂ ਹੈ ਜਿਸ ਦਾ ਅਸੀਂ ਲਿਖਤੀ ਵਿਰੋਧ ਦਰਜ ਕਰਵਾਇਆ ਅਤੇ ਮੀਟਿੰਗ ਵਿਚੋਂ ਬਾਹਰ ਆ ਗਏ | ਮੁਕਦੀ ਗੱਲ ਅਕਾਲੀ ਲੀਡਰਸ਼ਿਪ ਦੇ ਕਹਿਣ ਤੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਗਿਆ , ਮੈਂ ਤਾਂ ਇਹ ਵੀ ਕਿਹਾ ਕਿ ਖੱਤਮ ਨਾਂ ਕਰੋ ਸਗੋਂ ਕੈਲੰਡਰ ਦੇ ਹੱਕ ਅਤੇ ਵਿਰੋਧ ਵਿੱਚ ਜੋ ਲੋਕ ਹਨ ਉਨ੍ਹਾਂ ਨੂੰ ਇੱਕਠਿਆਂ ਬਿਠਾਉ ਅਤੇ ਜੇ ਕੋਈ ਊਣਤਾਈ ਹੈ ਉਸ ਨੂੰ ਦੂਰ ਕਰ ਲਿਆ ਜਾਵੇ ਪਰੰਤੂ ਕਿਸੇ ਨਾਂ ਸੁਣੀਂ |
ਹੁਣ ਦੇ ਬੱਜਟ ਇਜਲਾਸ ਵਿੱਚ ਬੀਬੀ ਜਾਗੀਰ ਕੌਰ ਦੀ ਪਹਿਲ ਤੇ ਇੱਕ ਮਤਾ ਲਿਆਂਦਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਆਰ ਐੱਸ ਐੱਸ ਸਿਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦੱਖਲ ਦੇਣਾਂ ਬੰਦ ਕਰੇ , ਆਰ ਐੱਸ ਐੱਸ ਦਾ ਪੱਖ ਉਨ੍ਹ੍ਹਾਂ ਦੇ ਇੱਕ ਸਿੱਖ ਬੁਲਾਰੇ ਆਰ ਪੀ ਸਿੰਘ ਨੇ ਮੀਡੀਆ ਵਿੱਚ ਰਖਿਆ ਹੈ ਜਿਸ ਦਾ ਜੁਆਬ ਕਮੇਟੀ ਦੇ ਇੱਕ ਸਕੱਤਰ ਵਲੋਂ ਦਿਵਾਇਆ ਗਿਆ ਹੈ , ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਖੁੱਦ ਸੰਸਥਾ ਦਾ ਪੱਖ ਰੱਖਦੇ |
ਖੈਰ, ਜੇ ਸੱਚੀਂ ਮੁਚੀਂ ਆਰ ਐੱਸ ਐੱਸ ਦੀਆਂ ਗਤੀਵਿਧੀਆਂ ਦਾ ਜੁਆਬ ਦੇਣ ਦਾ ਮੰਨ ਬਣਾ ਹੀ ਲਿਆ ਹੈ ਤਾਂ ਫੌਰੀ ਤੌਰ ਪੁਰ ਮੂਲ ਨਾਨਕਸ਼ਾਹੀ ਕੈਲੰਡਰ 2003 ਲਾਗੂ ਕੀਤਾ ਜਾਵੇ |
ਸਰਬੱਤ ਦਾ ਭਲਾ
ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ " ਭੌਰ ।"
Leave a Reply