ਬਾਬਾ ਹਰਨਾਮ ਸਿੰਘ ਧੁੰਮਾ ਦਾ ਕੁੰਭ 'ਚ ਇਸ਼ਨਾਨ ਬਨਾਮ ਗੁਰਮਤਿ ਵਿਚਾਰਧਾਰਾ

ਬਾਬਾ ਹਰਨਾਮ ਸਿੰਘ ਧੁੰਮਾ ਦਾ ਕੁੰਭ 'ਚ ਇਸ਼ਨਾਨ ਬਨਾਮ ਗੁਰਮਤਿ ਵਿਚਾਰਧਾਰਾ

ਬਾਬਾ ਹਰਨਾਮ ਸਿੰਘ ਧੁੰਮਾ ਦਾ ਕੁੰਭ 'ਚ ਇਸ਼ਨਾਨ ਬਨਾਮ ਗੁਰਮਤਿ ਵਿਚਾਰਧਾਰਾ

 ਸਰਵ ਵਿਦਿਤ ਹੈ ਕਿ ਤੀਰਥਾਂ ਦੀਆਂ ਯਾਤਰਾਵਾਂ ਅਤੇ ਤੀਰਥ-ਇਸਨਾਨ ਨੂੰ ਹਿੰਦੂ ਮਤਿ ਵਿਚ ਮੁਕਤੀ ਦਾ ਵਡਾ ਸਾਧਨ ਮੰਨਿਆ ਜਾਂਦਾ ਹੈ। ਅਠਾਹਠ ਤੀਰਥਾਂ ਦੇ ਇਸਨਾਨ ਦੀ ਹਿੰਦੂ-ਪਰੰਪਰਾ ਦਾ ਉਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਰ-ਵਾਰ ਹੋਇਆ ਹੈ। ਖਾਸ ਮੁਹੂਰਤਾਂ ਵਿਚ ਤੀਰਥ-ਇਸ਼ਨਾਨ ਦਾ ਮਹਤਵ ਹੋਰ ਵੀ ਵਧ ਜਾਂਦਾ ਹੈ। ’ਜਪੁ’ ਬਾਣੀ ਦੀ ਪਹਿਲੀ ਪਉੜੀ ਵਿਚ ਹੀ 

 ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ 

 ਲਿਖ ਕੇ ਤੀਰਥਾਂ ਦੇ ਸ਼ੌਚ ਭਾਵ ਇਸਨਾਨ ਨੂੰ ਹਿੰਦੂ ਧਰਮ ਦਾ ਸਭ ਤੋਂ ਮਹਤਵਪੂਰਨ ਧਾਰਮਿਕ ਕਰਮ ਮੰਨਦਿਆਂ ਇਸ ਨੂੰ ਹਿੰਦੂਆਂ ਦੀਆਂ ਸਾਰੀਆਂ ਸਾਧਨਾਵਾਂ ਤੋਂ ਪਹਿਲਾਂ ਰਖਿਆ ਹੈ। ਭਗਤੀ ਲਹਿਰ ਦੇ ਨਿਰਗੁਣ ਧਾਰਾ ਨਾਲ ਸੰਬੰਧਿਤ ਸੰਤਾਂ ਨੇ ਤੀਰਥ ਯਾਤਰਾਵਾਂ ਦਾ ਸਖਤ ਨਿਖੇਧ ਕੀਤਾ। ਕਬੀਰ ਜੀ ਨੇ ਤੀਰਥ-ਇਸਨਾਨ ਕਰਨ ਵਾਲਿਆਂ ਨੂੰ ਡਡੂ ਨਾਲ ਤੁਲਨਾ ਦੇਂਦਿਆਂ ਕਿਹਾ ਕਿ ਜੇ ਪਾਣੀ ਨਾਲ ਸਰੀਰ ਧੋਤਿਆਂ ਮੁਕਤੀ ਮਿਲਦੀ ਹੋਵੇ, ਤਾਂ ਮੁਕਤੀ ਪਹਿਲਾਂ ਡਡੂ ਨੂੰ ਮਿਲੇਗੀ, ਕਿਉਂਕਿ ਉਹ ਪਾਣੀ ਵਿਚ ਹੀ ਵੜਿਆ ਰਹਿੰਦਾ ਹੈ। ਪਰ ਜੋ ਪਾਣੀ ਵਿਚ ਵਿਚ ਰਹਿ ਕੇ ਡਡੂ ਮੁਕਤ ਨਹੀਂ ਹੋਇਆ, ਤਾਂ ਤੀਰਥਾਂ ਦਾ ਇਸਨਾਨ ਕਰਨ ਵਾਲੇ ਕਿਵੇਂ ਮੁਕਤੀ ਪਾ ਲੈਣਗੇ? 

 “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ 

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਂਵਲਿਆਂ ॥੨॥

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰੁਖ ਦੇ ਨਾਮ ਨੂੰ ਤੀਰਥ ਇਸਨਾਨ ਕਿਹਾ। ਉਨਾਂ ਹੋਰ ਆਖਿਆ ਕਿ ਅਸਲ ਤੀਰਥ ਇਸਨਾਨ ਤਾਂ ਗੁਰੁ-ਸ਼ਬਦ ਨੂੰ ਵਿਚਾਰਣਾ ਹੈ, ਕਿਉਂਕਿ ਇਸ ਨਾਲ ਮਨੁਖ ਦੇ ਹਿਰਦੈ ਨੂੰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ,

  ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈਂ।।

 ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।। 

 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ’ਬਿਚਿਤ੍ਰ ਨਾਟਕ’ ਵਿਚ ਵੀ ਪਥਰ-ਪੂਜਾਂ ਵਾਂਗ ਹੀ ਤੀਰਥ ਇਸਨਾਨ ਕਰਨ ਵਾਲਿਆਂ ਨੂੰ

 ’ਪ੍ਰਭ ਕੈ ਪੰਥ ਨ ਕੋਊ ਚਲੇ’ 

ਕਹਿ ਕੇ ਉਨ੍ਹਾਂ ਮਨਮੁਖਾਂ ਦੀ ਸ਼ੇਣੀ ਵਿਚ ਰਖਿਆ ਹੈ, ਜੋ ਰਬ ਦੇ ਰਾਹ ਨੂੰ ਅਸਲੋਂ ਭੁਲ ਗਏ ਹਨ।

 “ਕਿਨ ਹੂੰ ਪ੍ਰਭੁ ਪਾਹਿਨ ਪਹਿਚਾਨਾ। ਨ੍ਹਾਤ ਕਿਤੇ ਜਲ ਕਰਤ ਬਿਧਾਤਾ

 ਸਪਸ਼ਟ ਹੈ ਕਿ ’ਬਿਚਿਤ੍ਰ ਨਾਟਕ’ ਦੇ ਕਰਤਾ ਜੀ ਹਿੰਦੂ ਪੂਜਾ ਵਿਚ ਮਹਤਵ ਪੂਰਣ ਤੀਰਥ ਇਸਨਾਨ ਆਦਿ ਸਾਰੇ ਕਰਮਾਂ ਦੀ ਨਿਖੇਧੀ ਕਰਨ ਵਾਲੇ ਹਨ, ਜਿਨ੍ਹਾਂ ਨੂੰ ਹਿੰਦੂਵਾਦੀ ਮੰਨਣਾ ਬਿਲਕੁਲ ਅਨੁਚਿਤ ਹੈ।

 “ਮੁਰ ਪਿਤ ਪੂਰਬਿ ਕਿਯਸਿ ਪਯਾਨਾ। ਭਾਤਿ ਭਾਤਿ ਕੇ ਤੀਰਥਿ ਨਾਨਾ। ਜਬ ਹੀ ਜਾਤਿ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ।੧।

ਨੂੰ ਲੈ ਕੇ ਬਾਬਾ ਹਰਨਾਮ ਸਿੰਘ ਧੁੰਮਾ ਪਾਰਟੀ ਇਹ ਸਿਧ ਕਰਦੀ  ਹੈ ਕਿ ਇਸ ਰਚਨਾ ਵਿਚ ਸ਼੍ਰੀ ਗੁਰੂ ਜੀ ਨੂੰ ਤੀਰਥ ਇਸਨਾਨ ਕਰਦਿਆਂ ਅਤੇ ਬ੍ਰਾਹਮਣਾਂ ਨੂੰ ਦਾਨ ਦੇਂਦਿਆਂ ਵਿਖਾਇਆ ਹੈ, ਜੋ ਬ੍ਰਾਹਮਣਵਾਦ ਵਲ ਉਲਾਰ ਹੈ। ਇਹ ਬਿਲਕੁਲ ਨਿਰਮੂਲ ਵਿਚਾਰ ਹੈ। ‘ਬਿਚਿਤ੍ਰ ਨਾਟਕ’ ਵਿਚ ਸ਼੍ਰੀ ਗੁਰੁ ਤੇਗ਼ ਬਹਾਦਰ ਜੀ ਦੇ ਪੂਰਬ ਦੀ ਯਾਤਰਾ ਦਾ ਬਹੁਤ ਸੰਖਿਪਤ ਵਿਵਰਣ(description) ਹੈ। ਉਹ ਕਹਿੰਦੇ ਹਨ ਕਿ ‘’ਮੇਰੇ ਪਿਤਾ ਜੀ ਪੂਰਬ ਵਲ ਚਾਲੇ ਪਾਏ, ਜਿਧਰ ਰਸਤੇ ਵਿਚ ਇਸਨਾਨ ਕਰਨ ਵਾਸਤੇ ਭਾਂਤਿ-ਭਾਂਤਿ ਦੇ ਤੀਰਥ ਹਨ। ਜਦੋਂ ਉਹ ਪ੍ਰਯਾਗ ਪਹੁੰਚੇ, ਤਾਂ ਉਥੇ ਦਾਨ-ਪੁੰਨ ਕਰਦਿਆਂ ਕੁਝ ਦਿਨ ਬਿਤਾਏ । ਪੁੰਨ ਦਾ ਅਰਥ ਉਤਮ ਕਰਮ ਹੈ ਅਤੇ ਦਾਨ ਦੀ ਮਹਿਮਾ ਗੁਰੁਬਾਣੀ ਵਿਚ ਵੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜੋ ਮਨੁਖ ਪਵਿਤ੍ਰ ਕਰਮ ਅਤੇ ਦਾਨ ਨਹੀਂ ਕਰਦਾ , ਉਸ ਦਾ ਜੀਵਨ ਕਿਸੇ ਕੰਮ ਨਹੀਂ ਆਉਂਦਾ-

ਦਾਨੁ ਪੁੰਨੁ ਨਹੀਂ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ

ਅੰਤਰ ਇਹ ਹੈ ਕਿ ਸਿਖੀ ਪੁੰਨ ਕਰਨ ਕਿਸੇ ਯਗਾਦਿ ਜਾਂ ਬ੍ਰਾਹਮਣ ਦੀ ਸੇਵਾ ਨੂੰ ਨਹੀਂ ਮੰਨਦੀ। ਸਮਾਜ ਸੇਵਾ ਦਾ ਕੋਈ ਵੀ ਕਾਰਜ ਪੁੰਨ-ਕਰਮ ਹੈ। ਲੋਕ ਭਲਾਈ ਵਾਸਤੇ ਲੰਗਰ ਚਾਲਉਣੇ, ਪਾਣੀ ਦੀ ਵਿਵਸਥਾ ਕਰਨ ਵਾਸਤੇ ਖੂਹ ਲਗਵਾਉਣੇ, ਅਜਿਹੇ ਨੇਕ ਕਾਰਜਾਂ ਨੂੰ ਸਿਖ ਪੰਥ ਵਿਚ ਪੁੰਨ ਕਰਮ ਆਖਿਆ ਜਾਂਦਾ ਹੈ ਅਤੇ ਗੁਰੁਬਾਣੀ ਦਾ ਪ੍ਰਚਾਰ-ਪ੍ਰਸਾਰ, ਬਾਣੀ ਦੀਆਂ ਪੋਥੀਆਂ ਵੰਡਣਾ, ਮਨੁਖਾਂ ਨੂੰ ਨਾਮ-ਕੀਰਤਨ ਆਦਿ ਨਾਲ ਜੋੜਨਾ ਸਰਵੋਤਮ ਦਾਨ ਅਖਵਾਉਂਦਾ ਹੈ।ਗੁਰੂ ਜੀ ਆਪਣੀ ਸਮੁਚੀ ਪੂਰਬ ਯਾਤਰਾ ਵਿਚ ਇਹੋ ਦਾਨ-ਪੁੰਨ ਕਰਦੇ ਰਹੇ ਹਨ। ਜੋ ਸਿਖ ਵਿਚਾਰਧਾਰਾ ਇੰਞ ਦੂਸ਼ਿਤ ਹੋਣ ਲਗੀ, ਤਾਂ ਅਸੀਂ ਗੁਰੂ ਰਾਮਦਾਸ ਜੀ ਦੇ ਇਹ ਬਚਨ ਕਿਵੇਂ ਗੁਰਮਤਿ ਅਨੁਸਾਰੀ ਕਰਾਂਗੇ, ਜੋ ਸ਼੍ਰੀ ਗੁਰੂ ਅਮਰਦਾਸ ਜੀ ਦੀ ਕੁਰੁਕਸ਼ੇਤ੍ਰ, ਯਮੁਨਾ ਅਤੇ ਹਰਿਦੁਆਰ ਯਾਤਰਾ ਨਾਲ ਬਿਲਕੁਲ ਸਪਸ਼ਟ ਰੂਪ ਵਿਚ ਸੰਬੰਧਿਤ(related) ਹਨ। 

 “ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸ ਭਇਆ।।  ਗੁਰਮਤਿ ਮੈਲੇ ਹਰੀ ਅਗਿਆਨੁ ਅੰਧੇਰੁ ਗਇਆ।। ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ।। ਜਨਮ ਮਰਨ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ।। ਹਰਿ ਆਪਿ ਕਰਦੇ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ।। ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ।। 

 ਜਿਵੇਂ ਅਸੀਂ ਗੁਰਮਤਿ ਦੇ ਪ੍ਰਸੰਗ ਵਿਚ ਇਸ ਸ਼ਬਦ ਦੀ ਵਿਆਖਿਆ ਕਰਦੇ ਹਾ, ਉਸੇ ਤਰ੍ਹਾਂ ਦਾ ਨਜ਼ਰੀਆ ‘ਬਿਚਿਤ੍ਰ ਨਾਟਕ’ ਪ੍ਰਤੀ ਕਿਉਂ ਨਹੀਂ ਵਰਤਦੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਸ਼ਬਦ ਵਿਚ ਪੁੰਨ ਦੀ ਇਹ ਵਿਆਖਿਆ ’ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ’ ਹਿੰਦੂ ਪੰਥ ਵਿਚ ਦਾਨ ਦੇਣਾ ਇਕ ਬਹੁਤ ਵਡਾ ਧਾਰਮਿਕ ਕਰਨ ਹੈ। ਇਸ ਦਾ ਵਡਾ ਕਾਰਣ ਇਹ ਵੀ ਹੈ ਕਿ ਧਾਰਮਿਕ ਕਰਮਕਾਂਡ ਕਰਨਾ ਬ੍ਰਾਹਮਣ ਦੇ ਅਧਿਕਾਰ ਵਿਚ ਹੈ, ਜੋ ਦੂਸਰਿਆਂ ਦੇ ਦਿਤੇ ਦਾਨ ਨਾਲ ਹੀ ਗੁਜਰਾਨ ਕਰਦਾ ਹੈ। ਉਸ ਦਾ ਕਰਮ ਕੇਵਲ ਧਰਮ ਗ੍ਰੰਥਾਂ ਨੂੰ ਪੜ੍ਹਨਾ ਅਤੇ ਯਗਾਦਿ ਪੂਜਾ ਕਰਮ ਨੂੰ ਨਿਭਾਉਣਾ ਹੀ ਹੈ। ਧਰਮ ਗ੍ਰੰਥ ਵੀ ਉਹ ਆਤਮਕ ਕਲਿਆਣ ਵਾਸਤੇ ਨਹੀਂ ਪੜ੍ਹਦਾ, ਬਲਕਿ ਉਤਨੇ ਕੁ ਮੰਤ੍ਰ ਸਿਖ ਲੈਂਦਾ ਹੈ, ਜੋ ਕਰਮਕਾਂਡ ਕਰਨ ਵਾਸਤੇ ਕਾਫੀ ਹੋਣ। ਇੰਞ ਪਰੰਪਰਾ ਤੋਂ ਹੀ ਉਹ ਪੂਜਾ ਦੇ ਪੈਸੇ ਨਾਲ ਪਰਿਵਾਰ ਦੀ ਪਾਲਣਾ ਕਰਦਾ ਹੈ। ਇਸ ਲਈ ਉਸ ਨੇ ਨਾ ਕੇਵਲ ਦਾਨ ਦੇਣ ਨੂੰ ਉਤਮ ਧਰਮ-ਕਰਮ ਪ੍ਰਚਾਰਿਆ ਹੈ, ਬਲਕਿ ਦਾਨ ਲੈਣ ਦਾ ਅਧਿਕਾਰ ਬ੍ਰਾਹਮਣ ਤੀਕ ਸੀਮਿਤ ਵੀ ਕੀਤਾ ਹੈ। ਸਿਖ ਵਿਚਾਰਧਾਰਾ ਨੇ ਇਸ ਵਿਵਸਥਾ ਨੂੰ ਮੂਲੋਂ ਨਕਾਰਿਆ ਹੈ। ਧਾਰਮਿਕ ਸੇਵਾਵਾਂ ਨਿਭਾਉਣ ਵਾਸਤੇ ਕੇਵਲ ਇਕ ਜਾਤਿ ਨੂੰ ਅਧਿਕਾਰ ਨਹੀਂ ਦਿਤਾ, ਨਾ ਹੀ ਦਾਨ ਲੈਣ ਨੂੰ ਉਤਮ ਕਰਨ ਮੰਨਿਆ ਹੈ। ਸਿਖੀ ਹਥੀਂ ਕਿਰਤ ਕਰਨ ਅਤੇ ਵੰਡ ਛਕਣ ਦੇ ਸੁਨਹਿਰੀ ਅਸੂਲਾਂ ਦੀ ਬੁਨਿਆਦ ਉਤੇ ਟਿਕੀ ਹੋਈ ਹੈ। ਸਿਖ ਪੰਥ ਦੀ ਵਿਚਾਰਧਾਰਾ ਨੇ ਦਾਨ ਵਿਚ ਸੰਕਲਪਾਤਮਕ(conceptual) ਤਬਦੀਲੀ ਕਰਨ ਵਾਸਤੇ ਦਾਨ ਦੀ ਥਾਂ ਦਸਵੰਧ ਕਢਣ ਦੀ ਪਰੰਪਰਾ ਤੋਰੀ। ਦਸਵੰਧ ਕਿਸੇ ਜਾਤਿ ਵਿਸ਼ੇਸ਼ ਵਾਸਤੇ ਨਹੀਂ, ਨਾ ਹੀ ਗੁਰੂ ਪਾਤਸ਼ਾਹਾਂ ਦੀ ਆਪਣੀ ਵਰਤੋਂ ਵਾਸਤੇ ਸੀ, ਬਲਕਿ ਸਮਾਜਿਕ ਕਾਰਜਾਂ ਵਾਸਤੇ ਕਢਿਆ ਜਾਂਦਾ ਹੈ। ਦਾਨ ਦੇ ਸੰਕਲਪ ਵਿਚ ਇਹ ਤਬਦੀਲੀ ਵੀ ਕੀਤੀ ਕਿ ਧਨ ਦੇ ਦਾਨ ਦੀ ਥਾਂ ਨਾਮ ਦਾਨ ਦੇਣ ਦੀ ਸਰਵੋਤਮ(supreme) ਪਰੰਪਰਾ ਤੋਰੀ। ਇੰਞ ਸਿਖ ਵਿਚਾਰਧਾਰਾ ਨੇ ਦਾਨ ਦੀ ਸਨਾਤਨੀ ਬ੍ਰਾਹਮਣਵਾਦੀ ਪਰੰਪਰਾ ਨੂੰ ਤੋੜਨ ਦਾ ਕਾਰਜ ਕੀਤਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 

ਤੀਰਥ ਦਾਨ ਦਇਆ ਤਪੁ ਸੰਜਮੁ ਏਕ ਬਿਨਾ ਮਹਿ ਏਕ ਪਛਾਨੈਂ’ 

ਦੀ ਸਪਸ਼ਟ ਘੋਸ਼ਣਾ ਕੀਤੀ। 

ਤੁਮੇਵ ਰੂਪ ਰਾਚਿਯੰ। ਨ ਆਨ ਦਾਨ ਮਾਚਿਯੰ।

image
                                                                               ਡਾਕਟਰ ਸੁਰਜੀਤ ਸਿੰਘ 

                                                                                 surjitsingh69010@gmail.com