ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਤਬਲਾ ਤੇ ਵੋਕਲ ਦਾ ਇਮਤਿਹਾਨ ਲਿਆ ਗਿਆ
- ਧਾਰਮਿਕ/ਰਾਜਨੀਤੀ
- 30 Mar, 2025 06:20 AM (Asia/Kolkata)
ਭੋਗਪੁਰ 30 ਮਾਰਚ, ਮਨਜਿੰਦਰ ਸਿੰਘ
ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਲੁਹਾਰਾ, ਭੋਗਪੁਰ ਚੇਅਰਮੈਨ ਗਿਆਨੀ ਸਵਰਨ ਸਿੰਘ ਜੀ (ਕੈਨੇਡਾ), ਡਾਇਰੈਕਟਰ ਸ. ਕੁਲਵੰਤ ਸਿੰਘ ਜੰਮੂ, ਪ੍ਰਧਾਨ ਸ. ਮਨਦੀਪ ਸਿੰਘ ਜੀ ਖਾਲਸਾ, ਸਕੱਤਰ: ਸ. ਮਨਿੰਦਰ ਸਿੰਘ, ਟਰੱਸਟੀ: ਸ. ਅਮਰਜੀਤ ਸਿੰਘ ਜੰਮੂ, ਟਰੱਸਟੀ ਸਰਦਾਰਨੀ ਰਮਨਦੀਪ ਕੌਰ, ਪ੍ਰਿੰਸੀਪਲ, ਡਾ. ਕਮਲਜੀਤ ਕੌਰ ਤੇ ਗੁਰਮਤਿ ਸੰਗੀਤ ਉਸਤਾਦ ਜੀ ਗਿਆਨੀ ਸੰਤੋਖ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਨ ਅਧੀਨ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਪ੍ਰੀਖਿਆ ਲਈ ਗਈ, ਜਿਸ ਵਿੱਚ ਪ੍ਰੀਖਿਆ ਨਿਗਰਾਨ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਨੇ ਇੰਸਟੀਚਿਊਟ ਵਿਦਿਆਰਥਣਾਂ ਤੇ ਗੁਰੂ ਨਾਨਕ ਖਾਲਸਾ ਸਕੂਲ ਦੇ ਵਿਦਿਆਰਥੀਆਂ ਦਾ ਤਬਲਾ ਤੇ ਵੋਕਲ ਦਾ ਇਮਤਿਹਾਨ ਲਿਆ। ਇਸ ਮੌਕੇ ਤਬਲੇ ਦੇ ਉਸਤਾਦ ਜੀ ਸ. ਜਗਦੀਪ ਸਿੰਘ ਡੱਲੀ ਵੀ ਮੌਜੂਦ ਸਨ। ਇੰਸਟੀਟਿਊਟ ਪ੍ਰਿੰਸੀਪਲ ਤੇ ਸਿੱਖ ਮਿਸ਼ਨਰੀ ਸਰਕਲ ਇੰਚਾਰਜ ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਦੁਆਰਾ ਹਰ ਸਾਲ ਇਮਤਿਹਾਨ ਬਹੁਤ ਹੀ ਉਤਸ਼ਾਹ ਨਾਲ ਦਿੱਤਾ ਜਾਂਦਾ ਹੈ ਤੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਦਾ ਇਹ ਪਰਮਾਣ ਪੱਤਰ ਵਿਦਿਆਰਥਣਾਂ ਦੀ ਅਗਲੇਰੀ ਪੜ੍ਹਾਈ ਤੇ ਉਹਨਾਂ ਦੇ ਪ੍ਰੋਫੈਸ਼ਨ ਵਿੱਚ ਸਹਾਇਕ ਹੁੰਦਾ ਹੈ।
Leave a Reply