ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 25 ਪਿੰਡਾਂ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ, ਧਾਰੀਵਾਲ
- ਰਾਜਨੀਤੀ
- 30 Mar, 2025 03:21 PM (Asia/Kolkata)
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਅੱਗੇ ਧਰਨਾ
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜੋਨ ਦੇ ਲਗਭਗ 25 ਪਿੰਡਾਂ ਦੀ ਮੀਟਿੰਗ ਪੱਟੀ ਸ਼ਹਿਰ ਦੇ ਗੁਰੂ ਨਾਨਕਪੁਰੀ ਗੁਰਦੁਆਰਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਸੰਗਤਾਂ ਦਾ ਵੱਡਾ ਸਹਿਯੋਗ ਮਿਲਿਆ ਕੇ ਇਕ ਮੀਟਿੰਗ ਮਿੰਨੀ ਰੈਲੀ ਦਾ ਰੂਪ ਧਾਰ ਗਈ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜੋਨ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ, ਜ਼ਿਲ੍ਹਾ ਆਗੂ ਅਤੇ ਜੋਨ ਇੰਚਾਰਜ ਤਰਸੇਮ ਸਿੰਘ ਧਾਰੀਵਾਲ ਪੱਟੀ ਜੋਨ ਸਕੱਤਰ ਸਵਰਨ ਸਿੰਘ ਹਰੀਕੇ, ਗੁਰਜੰਟ ਸਿੰਘ ਭੱਗੂਪੁਰ,ਬੀਬੀ ਕੁਲਵੰਤ ਕੌਰ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਿੱਠ ਤੇ ਸੁਰਾ ਮਾਰਨ ਵਾਲਾ ਕੰਮ ਕੀਤਾ ਹੈ ਮੀਟਿੰਗ ਵਿੱਚ ਸੱਦ ਕੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾਂ ਅਤੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਕੇ ਧਰਨਾ ਖ਼ਤਮ ਕਰਨਾ ਇਸ ਤੋਂ ਪੰਜਾਬ ਸਰਕਾਰ ਦੀ ਕਿਸਾਨਾਂ ਮਜ਼ਦੂਰਾਂ ਪ੍ਰਤੀ ਨੀਤੀ ਜੱਗ ਜ਼ਾਹਰ ਹੋਈ ਜਿਸ ਦੇ ਨਤੀਜੇ ਆਮ ਆਦਮੀ ਪਾਰਟੀ ਨੂੰ ਆਉਂਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ ਕਿਸਾਨ ਆਗੂ ਹਰਵਿੰਦਰ ਸਿੰਘ ਆਸਲ, ਚਾਨਣ ਸਿੰਘ ਬੰਗਲਾ ਰਾਏ, ਨਿਸ਼ਾਨ ਸਿੰਘ ਪੱਟੀ, ਸੁਖਬੀਰ ਸਿੰਘ ਪੱਟੀ ਹਰਜਿੰਦਰ ਸਿੰਘ ਪੱਟੀ, ਜੁਗਰਾਜ ਸਿੰਘ ਸਭਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਇਕ ਸਿੱਕੇ ਦੇ ਦੋ ਪਾਸੇ ਹਨ ਕਿਉਂਕਿ ਕੇ ਆਮ ਪਾਰਟੀ ਦੇ ਦਿੱਲੀ ਦੇ ਸੀਨੀਅਰ ਆਗੂਆਂ ਨੂੰ ਬਚਾਉਣ ਲਈ ਆਮ ਪਾਰਟੀ ਅਤੇ ਭਾਜਪਾ ਦਾ ਅੰਦਰ ਖਾਤੇ ਗੱਠਜੋੜ ਹੋ ਚੁੱਕਾ ਅਤੇ ਆਉਣ ਵਾਲੇ ਸਮੇਂ ਵਿੱਚ ਦੋਨੇ ਪਾਰਟੀਆਂ ਇਕੱਠੇ ਹੋ ਕੇ ਵੋਟਾਂ ਲੜਨਗੀਆਂ ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਦੇ ਕਿਸਾਨਾਂ ਪ੍ਰਤੀ ਇਸ ਤਰ੍ਹਾਂ ਦੇ ਵਤੀਰੇ ਨੂੰ ਲੈ ਕੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਲੋਕਾਂ ਦੇ ਰੋਸ਼ ਨੂੰ ਦੇਖਦੇ ਹੋਏ ਪੰਜਾਬ ਭਰ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਮੰਤਰੀ ਅਤੇ ਐੱਮ ਐੱਲ ਏ ਦੇ ਘਰਾਂ ਅੱਗੇ ਧਰਨੇ ਲਗਾਏ ਜਾਣਗੇ ਇਸ ਐਲਾਨ ਨੂੰ ਮਜ਼ਬੂਤ ਕਰਨ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਅੱਗੇ 31 ਮਾਰਚ ਨੂੰ ਧਰਨਾ ਲਗਾਇਆ ਜਾਵੇਗਾ,ਜਿਸ ਦੀ ਤਿਆਰੀ ਵਜੋਂ ਪੱਟੀ ਜੋਨ ਵੱਲੋਂ ਲਲਕਾਰ ਰੈਲੀ ਕੀਤੀ ਗਈ ਜਿਸ ਵਿੱਚ ਕਿਸਾਨਾ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਕਿਸਾਨ ਆਗੂਆਂ ਨੇ ਕਿਹਾ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਮਜਦੂਰਾਂ ਦਾ ਸਮਾਨ ਵੱਡੇ ਪੱਧਰ ਤੇ ਚੋਰੀਂ ਹੋਇਆ ਅਤੇ ਪ੍ਰਸ਼ਾਸਨ ਨੇ ਭੰਨ ਤੋੜ ਕੀਤੀ ਹੈ ਚੋਰੀਂ ਹੋਏ ਸਮਾਨ ਵਿੱਚ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਗੁਰਲਾਲ ਘਨੌਰ ਦਾ ਨਾਮ ਆ ਰਿਹਾ ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਲਈ ਕਿਸਾਨ ਆਗੂਆਂ ਵੱਲੋਂ ਗੁਰਲਾਲ ਘਨੌਰ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਅਤੇ ਮੋਰਚੇ ਵਿੱਚ ਕਿਸਾਨਾ ਮਜ਼ਦੂਰਾਂ ਤੇ ਤਸ਼ੱਦਦ ਅਤੇ ਕੇਸ਼ਾਂ ਦੀ ਬੇਅਦਬੀ ਕਰਨ ਵਾਲੇ ਪ੍ਰਸ਼ਾਸਨ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦਾ ਵਿਰੋਧ ਕਰ ਰਿਹਾ ਅਤੇ ਸੰਘਰਸ਼ ਦੇ ਮੈਦਾਨ ਵਿੱਚ ਹੈ ਇਸ ਲਈ ਗਿਰਫ਼ਤਾਰੀਆਂ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਭੇਜ ਕੇ ਸੰਘਰਸ਼ ਦਬਾਇਆ ਨਹੀ ਜਾ ਸਕਦਾ ਇਸ ਮੌਕੇ ਤੇ ਮੁਖਤਿਆਰ ਸਿੰਘ ਸਭਰਾ, ਸੁਖਵੰਤ ਸਿੰਘ ਪੱਟੀ, ਸੁਬੇਗ ਸਿੰਘ ਪੱਟੀ, ਜਰਨੈਲ ਸਿੰਘ ਧਾਰੀਵਾਲ, ਮਹਾਂਵੀਰ ਸਿੰਘ ਆਸਲ, ਗੁਰਜੋਤ ਸਿੰਘ ਸਾਬ ਸਿੰਘ ਠੱਕਰਪੁਰਾ,ਸਰਵਣ ਸਿੰਘ ਸੀਤੋ, ਬਲਵਿੰਦਰ ਸਿੰਘ ਹਰੀਕੇ, ਬਲਦੇਵ ਸਿੰਘ ਬੰਗਲਾ ਰਾਏ, ਸੁਖਚੈਨ ਸਿੰਘ ਪੱਟੀ, ਕਿਰਪਾਲ ਸਿੰਘ ਬੁਰਜ਼ ਪੂਹਲਾ,ਡਾ ਹੀਰਾ ਸਿੰਘ ਚੂਸਲੇਵੜ, ਸੋਨੂੰ ਚੂਸਲੇਵੜ, ਸਰਬਜੀਤ ਸਿੰਘ ਪਿਰਗੜੀ, ਰਾਜਵਿੰਦਰ ਸਿੰਘ ਨਬੀਪੁਰ,ਬੱਬਣ ਸਿੰਘ ਬੂਹ ਹਵੇਲੀਆਂ, ਸ਼ਿੰਦਾ ਸਿੰਘ ਬੂਹ, ਕਲਵਿੰਦਰ ਸਿੰਘ ਭੱਗੂਪੁਰ, ਬਾਜ਼ ਸਿੰਘ ਤੁੰਗ,ਹੈਪੀ ਸੰਗਵ,ਧਰਮ ਸਿੰਘ ਜੋਣੇਕੇ, ਸਕੱਤਰ ਸਿੰਘ ਕੰਡਿਆਲਾ,ਭਜਨ ਸਿੰਘ ਸੈਦਪੁਰ,ਬੀਬੀ ਗੁਰਲੀਨ ਕੌਰ ਧਾਰੀਵਾਲ, ਮਨਜੀਤ ਕੌਰ ਧਾਰੀਵਾਲ, ਸਨਦੀਪ ਕੌਰ,ਦਲਬੀਰ ਕੌਰ ਭੱਗੂਪੁਰ,ਨਿੰਦਰ ਕੋਰ, ਨਿਰਮਲ ਕੋਰ, ਜਗੀਰ ਕੌਰ ਸਭਰਾ,ਬਲਵਿੰਦਰ ਕੌਰ ਆਦਿ ਆਗੂ ਹਾਜਰ ਸਨ
Leave a Reply