ਲੁਧਿਆਣਾ ਜ਼ਿਲ੍ਹੇ ਦੇ ਦੋ ਦਰਜਨ ਤੋ ਵੱਧ ਪ੍ਰਜਾਪਤ ( ਘੁਮਾਰ ) ਪ੍ਰੀਵਾਰ ਬਸਪਾ ਚ ਸ਼ਾਮਲ: ਮਹਿੰਦਰ ਪਾਲ ਤੇਹਿੰਗ

ਲੁਧਿਆਣਾ ਜ਼ਿਲ੍ਹੇ ਦੇ ਦੋ ਦਰਜਨ ਤੋ ਵੱਧ ਪ੍ਰਜਾਪਤ ( ਘੁਮਾਰ ) ਪ੍ਰੀਵਾਰ ਬਸਪਾ ਚ ਸ਼ਾਮਲ: ਮਹਿੰਦਰ ਪਾਲ ਤੇਹਿੰਗ

ਪੱਛੜੀਆਂ ਸ਼੍ਰੇਣੀਆਂ ਨੂੰ ਆਪਣੇ ਹਿੱਤਾਂ ਲਈ ਬਸਪਾ ਸਰਕਾਰ ਬਨਾਉਣ ਦੀ ਲੋੜ - ਪ੍ਰਜਾਪਤ ਭਾਈਚਾਰਾ

ਅੱਪਰਾ,14 ਜੂਨ (ਤੀਰਥ ਸਿੰਘ ਮੈਂਗੜ੍ਹਾ) ਬਸਪਾ ਦੇ ਹਲਕਾ ਫਿਲੌਰ ਦੇ ਕਨਵੀਨਰ ਮਹਿੰਦਰ ਪਾਲ ਤੇਹਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਸ਼ੁਰੂ ਕੀਤੀ ਗਈ " ਪੰਜਾਬ ਸੰਭਾਲੋ ਮੁਹਿੰਮ " ਨੂੰ ਉਸ ਵਕਤ ਜ਼ਿਲ੍ਹਾ ਲੁਧਿਆਣਾ ਚ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਬਸਪਾ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਇੰਚਾਰਜ ਸੁਖਜੀਤ ਸਿੰਘ ਸਲੇਮਪੁਰੀ ਦੀ ਹਾਜ਼ਰੀ ਚ ਦੋ ਦਰਜਨ ਤੋਂ ਵੀ ਵੱਧ ਪ੍ਰਜਾਪਤ ਪਰਿਵਾਰਾ ਵੱਲੋਂ ਜਗਰਾਓਂ ਵਿਖੇ ਬਸਪਾ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। 

ਜਗਰਾਓਂ ਨਿਵਾਸੀ ਹਰਜਿੰਦਰ ਸਿੰਘ ਰਾਜੂ ਜਗਰਾਓਂ ਮਨੀਲਾ ਵਾਲਿਆਂ ਦੀ ਅਗਵਾਈ ਹੇਠ ਬਸਪਾ ਚ ਸ਼ਾਮਲ ਹੋਣ ਵਾਲੇ ਅਮਰਜੀਤ ਸਿੰਘ ਆਲਮਗੀਰ , ਵਾਹਿਗੁਰੂ ਸਿੰਘ ਢੋਲਣ, ਕਰਮਜੀਤ ਸਿੰਘ ਜਗਰਾਓਂ, ਪੁਨੀਤ ਜਗਰਾਓਂ, ਜਸਵੀਰ ਸਿੰਘ ਜਗਰਾਓਂ, ਭਾਗ ਸਿੰਘ ਰਕਬਾ, ਜਸਵਿੰਦਰ ਸਿੰਘ ਫੁੱਲਾਂਵਾਲ, ਜਗਤਾਰ ਸਿੰਘ ਸਿੱਧਵਾਂ ਕਲਾਂ , ਜਗਸੀਰ ਸਿੰਘ ਸਿੱਧਵਾਂ ਕਲਾਂ, ਰਾਜਪਾਲ ਸਿੰਘ ਲੁਧਿਆਣਾ, ਅਜੀਤ ਸਿੰਘ ਅਜੀਤ ਨਗਰ ਜਗਰਾਓਂ, ਅਮਰੀਕ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਸਿੱਧਵਾਂ ਕਲਾਂ, ਗੁਰਸਾਂਤ ਸਿੰਘ ਜਗਰਾਓਂ , ਤਰਸੇਮ ਸਿੰਘ ਸਿੱਧਵਾਂ ਕਲਾਂ, ਅਮਰਜੀਤ ਕੌਰ ਫੁੱਲਾਂਵਾਲ, ਗੁਰਮੀਤ ਕੌਰ ਸਿੱਧਵਾਂ ਕਲਾਂ ਹਰਦੀਪ ਕੌਰ ਰਕਬਾ, ਭਜਨ ਕੌਰ ਸਿੱਧਵਾਂ ਕਲਾਂ, ਬਲਵਿੰਦਰ ਕੌਰ ਢੋਲਣ, ਖੁਸ਼ਪ੍ਰੀਤ ਕੌਰ ਜਗਰਾਓਂ, ਰਛਪਿੰਦਰ ਕੌਰ ਜਗਰਾਓਂ,ਹਰਵੰਸ ਕੌਰ ਲੁਧਿਆਣਾ, ਸਿਮਰਜੀਤ ਕੌਰ ਜਗਰਾਓਂ, ਅਮਨਦੀਪ ਕੌਰ ਸਿੱਧਵਾਂ ਕਲਾਂ, ਪਰਮਿੰਦਰ ਕੌਰ ਸਿੱਧਵਾਂ ਕਲਾਂ, ਹਰਪ੍ਰੀਤ ਕੌਰ ਸਿੱਧਵਾਂ ਕਲਾਂ, ਗੁਰਜੋਤ ਕੌਰ ਸਿੱਧਵਾਂ ਕਲਾਂ ਨੇ ਕਿਹਾ ਕਿ ਅਸੀਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੂੰ ਸਿਰਫ ਅਨੁਸੂਚਿਤ ਜਾਤੀਆਂ ਦੀ ਪਾਰਟੀ ਹੀ ਸਮਝਦੇ ਸੀ ਪਰ ਹੁਣ ਸਾਨੂੰ ਅਹਿਸਾਸ ਹੋਇਆ ਕਿ ਪੱਛੜੀਆਂ ਸ਼੍ਰੇਣੀਆਂ ਦੇ ਦੁੱਖਾ ਦਾ ਹੱਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਏ ਤੋਂ ਬਿਨਾ ਹੋਣ ਵਾਲਾ ਨਹੀਂ ।ਇਸ ਵਕਤ ਹਾਜ਼ਰ ਪ੍ਰਜਾਪਤ ਭਾਈਚਾਰੇ ਦੇ ਆਗੂਆਂ ਨੇ ਸਮੂੰਹ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਚ ਬਸਪਾ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ।

ਇਸ ਵਕਤ ਬਸਪਾ ਆਗੂ ਸੁਖਜੀਤ ਸਿੰਘ ਸਲੇਮਪੁਰੀ, ਡਾਕਟਰ ਜਗਜੀਤ ਸਿੰਘ ਰਾਊਵਾਲ, ਮਹਿੰਦਰ ਪਾਲ ਤੇਹਿੰਗ, ਕੁਲਵੀਰ ਕੁਮਾਰ ਅੱਟੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੇ ਵਰਗਾਂ ਨੂੰ ਬਣਦੀ ਹਿੱਸੇਦਾਰੀ ਦੇ ਰਹੀ ਹੈ ਇਸ ਕਰਕੇ ਆਪੋ ਆਪਣੀ ਬਣਦੀ ਰਾਜਨੀਤਕ ਹਿੱਸੇਦਾਰੀ ਲੈਣ ਲਈ ਪੰਜਾਬ ਦੇ ਸਾਰੇ ਵਰਗਾਂ ਨੂੰ ਬਹੁਜਨ ਸਮਾਜ ਪਾਰਟੀ ਚ ਸ਼ਾਮਲ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਡੇ ਇਕੱਠੇ ਹੋਏ ਤੋ ਬਿਨਾਂ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ। 

ਇਸ ਵਕਤ ਹੋਰਨਾਂ ਤੋਂ ਇਲਾਵਾ ਬਸਪਾ ਆਗੂ ਕੈਪਟਨ ਗੁਰਦੀਪ ਸਿੰਘ ਸਾਬਕਾ ਸਰਪੰਚ ਚਮਿੰਡਾ , ਮਹਿੰਦਰ ਸਿੰਘ ਗੁੜ੍ਹੇ, ਗੁਰਜੀਤ ਸਿੰਘ ਗੁਰੀ, ਇੰਦਰਜੀਤ ਸਿੰਘ ਬੱਬੀ, ਬਾਬਾ ਜਗਜੀਵਨ ਸਿੰਘ ਸ਼ੇਰਪੁਰ, ਜਗਮੋਹਨ ਸਿੰਘ, ਰੇਸ਼ਮ ਸਿੰਘ ਭੱਠਾ ਧੂਹਾ, ਲਖਵੀਰ ਸਿੰਘ ਗਾਲਿਬ, ਬਲਜੀਤ ਸਿੰਘ ਮੰਡਿਆਣੀ,ਹੈ, ਹਰਚੰਦ ਸਿੰਘ ਗੁੜ੍ਹੇ ਆਦਿ ਬਸਪਾ ਆਗੂ ਵੀ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.