ਸਰਕਾਰ ਵੱਲੋਂ ਫੈਡਰੇਸ਼ਨ ਭਿੰਡਰਾਂਵਾਲਾ ਦੇ ਗਗਨਦੀਪ ਸਿੰਘ ਦਾ ਫੇਸਬੁੱਕ ਖਾਤਾ ਬੰਦ

ਸਰਕਾਰ ਵੱਲੋਂ ਫੈਡਰੇਸ਼ਨ ਭਿੰਡਰਾਂਵਾਲਾ ਦੇ ਗਗਨਦੀਪ ਸਿੰਘ ਦਾ ਫੇਸਬੁੱਕ ਖਾਤਾ ਬੰਦ

 ਅੰਮ੍ਰਿਤਸਰ, 12 ਜੁਲਾਈ ,ਨਜ਼ਰਾਨਾ ਟਾਈਮਜ਼ ਬਿਊਰੋ 

 ਭਾਰਤ ਸਰਕਾਰ ਵੱਲੋਂ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਦਾ ਫੇਸਬੁੱਕ ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਵੀ 10 ਤੋਂ ਵੱਧ ਖਾਤੇ ਬੰਦ ਕੀਤੇ ਗਏ ਹਨ। ਜਿਸ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਵੀ ਸੋਸ਼ਲ ਮੀਡੀਆ (ਫੇਸਬੁੱਕ, ਇੰਸਟਾਗਰਾਮ ਅਤੇ ਟਵਿੱਟਰ) ਖਾਤੇ ਬੰਦ ਕੀਤੇ ਗਏ ਸਨ। ਇਸ ਸੋਸ਼ਲ ਮੀਡੀਆ ਖਾਤੇ ਦੁਆਰਾ ਭਾਈ ਗਗਨਦੀਪ ਸਿੰਘ ਬੇਬਾਕੀ ਅਤੇ ਦਲੇਰੀ ਨਾਲ ਸਿੱਖ ਧਰਮ ਅਤੇ ਸਿੱਖ ਸੰਘਰਸ਼ ਤੇ ਜਥੇਬੰਦੀ ਦੀ ਵਿਚਾਰਧਾਰਾ ਤੇ ਸਰਗਰਮੀਆਂ ਸੰਬੰਧੀ ਪ੍ਰਚਾਰ ਕਰ ਰਹੇ ਸਨ। ਭਾਈ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਭਾਰਤ ਵਿੱਚ ਅਣਖੀ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਕੇ ਗ਼ੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਉਹਨਾਂ ਕਿਹਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਪਹਿਰਾ ਦਿੰਦੀ ਰਹੇਗੀ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.