ਗਰਾਮ ਪੰਚਾਇਤ ਅੱਡਾ ਟਾਂਗਰਾ ਵੱਲੋ ਦਿਤੀਆਂ ਦਰਖਾਸਤਾਂ ਤੇ ਐਸ ਡੀ ਐਮ ਸਾਹਿਬ ਬਾਬਾ ਬਕਾਲਾ ਸਾਹਿਬ ਨੇ ਕੀਤੀ ਕਾਰਵਾਈ

ਗਰਾਮ ਪੰਚਾਇਤ ਅੱਡਾ ਟਾਂਗਰਾ ਵੱਲੋ ਦਿਤੀਆਂ ਦਰਖਾਸਤਾਂ ਤੇ ਐਸ ਡੀ ਐਮ ਸਾਹਿਬ ਬਾਬਾ ਬਕਾਲਾ ਸਾਹਿਬ ਨੇ ਕੀਤੀ ਕਾਰਵਾਈ

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਗਰਾਮ ਪੰਚਾਇਤ ਪਿੰਡ ਟਾਂਗਰਾ ਦੀ ਪੰਚਾਇਤ ਅਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦੀ ਕਮੇਟੀ ਵੱਲੋਂ ਉਚ ਅਧਿਕਾਰੀਆਂ ਲਿਖਤੀ ਦਰਖਾਸਤਾਂ ਦਿਤੀਆਂ ਗਈਆਂ ਸਨ।ਕਿ ਟਾਂਗਰਾ ਜੀ ਟੀ ਰੋਡ ਤੋਂ ਪਿੰਡ ਛੱਜਲਵਡੀ ਨੂੰ ਜਾਂਦੀ ਸੜਕ ਅੱਡੇ ਦੇ ਨਜਦੀਕ ਅੰਡੇ ਮੀਟ ਮੁਰਗਿਆਂ ਦੀ ਦੁਕਾਨਾਂ ਬਣੀਆਂ ਹੋਈਆਂ ਹਨ।ਸਵੇਰ ਤੋਂ ਸ਼ਾਮ ਤੱਕ ਇਥੇ ਭੀੜ ਲਗੀ ਰਹਿੰਦੀ ਹੈ।ਇਥੇ ਬਹੁਤ ਜਿਆਦਾ ਭੈੜੀ ਬਦਬੂ ਆਉਂਦੀ ਹੈ।ਇਹ ਅੰਡੇ ਮੀਟ ਦੇ ਖੋਖੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਨਹਿਰੀ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਜਗਾ ਤੇ ਨਜਾਇਜ ਕਬਜਾ ਕਰਕੇ ਰਖੇ ਹੋਏ ਹਨ।ਟਾਂਗਰਾ ਤੋਂ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਹੈ।ਸ਼ਾਮ ਨੂੰ ਦੁਕਾਨਾਂ ਵਾਲੇ ਗੰਦਾ ਪਾਣੀ ਸੜਕ ਵਿਚ ਹੀ ਰੋੜ ਦਿੰਦੇ ਹਨ।ਸਵੇਰ ਸਮੇ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਗੰਦੀ ਬਦਬੂ ਦਾ ਸਾਹਮਣਾ ਕਰਨਾਂ ਪੈਂਦਾ ਹੈ।ਇਸ ਕਾਰਣ ਇਹ ਦੁਕਾਨਾਂ ਨਜਾਇਜ ਕਬਜਾ ਕਰਕੇ ਬਣਾਈਆਂ ਗਈਆਂ ਦੁਕਾਨਾਂ ਨੂੰ ਸਰਕਾਰੀ ਜਗਾ ਤੋਂ ਕਬਜਾ ਹਟਾ ਕੇ ਬੰਦ ਕਰਵਾਇਆ ਜਾਵੇ।ਐਸ ਡੀ ਐਮ ਬਾਬਾ ਬਕਾਲਾ ਸਾਹਿਬ ਜੀ ਦੀਆਂ ਲਿਖਤੀ ਹਦਾਇਤਾਂ ਮੁਤਾਬਿਕ ਅੱਜ ਨਿਸ਼ਾਨ ਦੇਹੀ ਕਰਵਾਈ ਗਈ ਹੈ।ਇਸ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਸਮੇਂ ਸਰਪੰਚ ਗੁਰਦੇਵ ਸਿੰਘਨ,ਗੁਰਜੰਟ ਸਿੰਘ ਮੈਂਬਰ,ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਾਹਬਾ,ਕਨੂੰਗੋ ਸ੍ਰ ਸਤਨਾਮ ਸਿੰਘ,ਪਟਵਾਰੀ ਮਨਪ੍ਰੀਤ ਸਿੰਘ ਪੀ ਡਬਲ ਯੂ ਡੀ ਅਤੇ ਨਹਿਰੀ ਵਿਭਾਗ ਦੇ ਕਰਮਚਾਰੀ ਅਧਿਕਾਰੀ ਹਾਜਰ ਸਨ।