ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀ ਮਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ-ਡਾਕਟਰ ਨਿਰਮਲ ਸਿੰਘ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀ ਮਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ-ਡਾਕਟਰ ਨਿਰਮਲ ਸਿੰਘ

ਟਾਂਗਰਾ – ਸੁਰਜੀਤ ਸਿੰਘ ਖਾਲਸਾ
“ਰੁੱਖ  ਨਹੀਂ ਤਾਂ ਮਨੁਖ ਨਹੀਂ “ ਮਨੁਖੀ ਜੀਵਨ ਵਿਚ ਰੁਖਾਂ ਦੀ ਸਭ ਤੋਂ ਵੱਧ ਮਹੱਤਤਾ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਏਕ ਪੇੜ ਆਪਣੀ ਮਾਤਾ ਦੇ ਨਾਮ ਤਹਿਤ ਹਲਕਾ ਜੰਡਿਆਲਾ ਗੁਰੂ ਵਿਚ ਟਾਂਗਰਾ ਦਾਣਾ ਮੰਡੀ ਅਤੇ ਖੇਡ ਗਰਾਊਂਡ ਵਿਚ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਜੰਡਿਆਲਾ ਗੁਰੂ ਬੀ ਜੇ ਪੀ ਇੰਨਚਾਰਜ ਡਾਕਟਰ ਨਿਰਮਲ ਸਿੰਘ ਨੇ ਕਿਹਾ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ ਪਿੰਡਾਂ ਦੇ ਸ਼ਮਸ਼ਾਨ ਘਾਟਾਂ,ਖੇਡ ਗਰਾਊਂਡਾਂ ਅਤੇ ਸ਼ਾਮਲਾਟ ਥਾਵਾਂ ਤੇ ਰੁਖ ਲਗਾਵਾਂਗੇ।ਇਸ ਸਮਾਜ ਸੇਵਾ ਵਿਚ ਸਮਾਜ ਸੇਵੀ ਸੰਸਥਾਵਾਂ,ਪੰਚਾਇਤਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।ਪੰਜਾਬ ਵਿਚ ਦਿਨੋ ਦਿਨ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਣ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਰੁਖਾਂ ਦੀ ਜਿਆਦਾ ਜਰੂਰਤ ਹੈ।ਸੰਤੁਲਣ ਬਣਾ ਕੇ ਰੱਖਣ ਲਈ 33% ਰਕਬੇ ਤੇ ਰੁਖਾਂ ਦੀ ਜਰੂਰਤ ਹੈ ਜੋ ਕਿ ਇਸ ਸਮੇਂ ਕੇਵਲ 3,5%ਹੈ।ਸ਼ਾਮਲਾਟ ਪੰਚਾਇਤੀ ਜਮੀਨਾਂ ਦੀ ਮਿਟੀ ਟੈਸਟ ਕਰਵਾ ਕੇ ਰੁਖ ਲਗਵਾਏ ਜਾਣ ਇਸ ਨਾਲ ਰਾਮ ਰਾਮ ਜੀ ਦੀ ਉਪਜੀਵਕਾ ਸਕੀਮ ਤਹਿਤ ਗਰੀਬ ਦਲਿਤ ਲੋਕਾਂ ਨੂੰ ਰੋਜਗਾਰ ਵੀ ਮਿਲੇਗਾ ਅਤੇ ਪੰਚਾਇਤਾਂ ਦੀ ਆਮਦਨ ਵਿਚ ਵਾਧਾ ਹੋਵੇਗਾ।ਇਸ ਸਮੇਂ ਬੀ ਜੇ ਪੀ ਦੇ ਮੀਤ ਪ੍ਰਧਾਨ ਜਗਰੂਪ ਸਿੰਘ ਵਡਾਲੀ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ, ਪ੍ਰਮਜੀਤ ਸਿੰਘ ਰੰਧਾਵਾ,ਸੁਖਵਿੰਦਰ ਸਿੰਘ,ਬਚਿਤਰ ਸਿੰਘ ਸੰਗਰਾਵਾਂ,ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.