ਇਸ ਨੂੰ ਕੁਦਰਤੀ ਮੌਤ ਕਹੀਏ ਜਾਂ ਕਤਲ ?

ਇਸ ਨੂੰ ਕੁਦਰਤੀ ਮੌਤ ਕਹੀਏ ਜਾਂ ਕਤਲ ?

ਇਹ ਖ਼ਬਰ ਸਾਂਝੀ ਕਰਨ ਲੱਗਿਆਂ ਬਹੁਤ ਦੁੱਖ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਹਾਂ .. ਕਾਫ਼ੀ ਵਾਰ ਇਹ ਸੋਚਿਆ ਕਿ ਇਹ ਖ਼ਬਰ ਝੂਠੀ ਹੋਵੇ .. ਕਿ ਕੋਈ ਕਹਿ ਦੇਵੇ ਕਿ ਅਜਿਹੀ ਅਣਹੋਣੀ ਨਹੀਂ ਹੋਈ ..ਪਰ ਸੱਚ ਦੇ ਰੂਬਰੂ ਹੋਣਾ ਹੀ ਪੈ ਰਿਹਾ ਹੈ ਜੋ ਬਹੁਤ ਔਖਾ ਤੇ ਦੁੱਖਦਾਈ ਹੈ ...ਇਹ ਕਿ ਖੂਨੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਸ਼੍ਰੀਮਤੀ ਸਰਬਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਹਿੱਸੋਵਾਲ ਜ਼ਿਲ੍ਹਾ ਲੁਧਿਆਣਾ ਦੀ ਮੌਤ ਹੋ ਗਈ ਹੈ।
ਮ੍ਰਿਤਕਾ ਸ਼੍ਰੀਮਤੀ ਸਰਬਜੀਤ ਕੌਰ ਜੋ ਕਿ ਸ. ਜਸਵੰਤ ਸਿੰਘ ਜੋ ਏਅਰ ਫੋਰਸ ਵਿੱਚ ਸਰਵਿਸ ਕਰਦੇ ਹਨ ਦੀ ਨੂੰਹ ਹੈ ਅਤੇ ਹੁਣ ਇਹ ਪਰਿਵਾਰ ਅਕਾਲਗੜ੍ਹ ਵਿਖੇ ਰਹਿ ਰਿਹਾ ਹੈ । ਇਹ ਹਾਦਸਾ ਮੁੱਲਾਂਪੁਰ ਵਿਖੇ ਹੋਇਆ, ਜਦੋ ਉਹ ਸਕੂਟਰੀ ਜਾ ਰਹੀ ਹੈ। ਮ੍ਰਿਤਕਾ ਸ਼੍ਰੀਮਤੀ ਸਰਬਜੀਤ ਕੌਰ ਦੀ ਸਿਰਫ ਤੇਤੀ ਸਾਲ ਉਮਰ ਸੀ ਤੇ ਉਸਦਾ ਮਹਿਜ਼ ਦੋ ਸਾਲ ਦਾ ਮਸੂਮ ਲੜਕਾ वै।
ਇਹ ਹਾਦਸਾ ਕੁਦਰਤੀ ਨਹੀਂ ਹੈ ..ਇਹ ਖੂਨੀ ਚਾਈਨਾ ਡੋਰ ਦੇ ਪਤੰਗਬਾਜ਼ ਵਲੋਂ ਅਤੇ ਇਸ ਡੋਰ ਨੂੰ ਵੇਚਣ ਵਾਲੇ ਵਲੋ ਕੀਤਾ ਗਿਆ ਕਤਲ ਹੈ । ਇਹ ਇੱਕ ਅਜਿਹਾ ਕਤਲ ਹੈ ਜਿਸ ਵਿੱਚ ਕਤਲ ਕਰਨ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਦਾ । ਤੇ ਹਤਿਆਰਾ ਸਮਾਜ ਬੇਖੌਫ ਹੋ ਕੇ ਖੁੱਲੇਆਮ ਸਾਡੇ ਸਾਹਮਣੇ ਹੀ ਘੁੰਮਦਾ ਰਹਿੰਦਾ ਹੈ । ਹਰ ਸਾਲ ਇਸ ਖੂਨੀ ਡੋਰ ਨਾਲ ਕਈ ਬੇਸ਼ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਪਰ ਅਸੀਂ ਢੀਠ ਤੇ ਬੇਸ਼ਰਮ ਲੋਕ ਮੁੜ ਮੁੜ ਕੇ ਇਹ ਚਾਈਨਾ ਡੋਰਾਂ ਵੇਚਦੇ ਹਾਂ ਤੇ ਖ੍ਰੀਦਦੇ ਹਾਂ । ਅਸੀ ਨਾ ਸੁਧਰਨ ਵਾਲੇ ਢੀਠਾਂ ਦੀ ਮਿਸਾਲ ਬਣ ਚੁੱਕੇ ਹਾਂ।
ਇਸ ਕਤਲ ਦੇ ਅਸੀਂ ਸਾਰੇ ਜ਼ਿੰਮੇਵਾਰ ਹਾਂ ਜੋ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀ ਨਿਭਾ ਰਹੇ ... ਅਸੀ ਦੁਕਾਨਦਾਰ ਜੋ ਕੁੱਝ ਪੈਸਿਆਂ ਦੇ ਮੁਨਾਫ਼ੇ ਬਦਲੇ ਚਾਈਨਾਂ ਡੋਰਾਂ ਵੇਚ ਰਹੇ ਹਾਂ ...ਅਸੀ ਲੋਕ ਜੋ ਅੱਖੀ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਾਂ ... ਅਸੀਂ ਮਾਪੇ ਜੋ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਵਰਤਣ ਦੇ ਰਹੇ ਹਾਂ .. ਅਸੀ ਸਾਰੇ ਜੋ ਇਸ ਵਰਤਾਰੇ ਨੂੰ ਮੂਲੋਂ ਨਹੀ ਨਕਾਰਨਾ ਜਾਣਦੇ. ਹਾਂ ..ਅਸੀ ਸਭ ਜਿੰਮੇਵਾਰ ਹਾਂ।
ਫਿਲਹਾਲ ! ਸਾਡੇ ਕੋਲ ਅਫਸੋਸ ਤੋਂ ਸਿਵਾਏ ਹੋਰ ਕੁਝ ਨਹੀਂ ਬਚਦਾ ... ਇਸ ਦਰਦਨਾਕ ਹਾਦਸੇ ਦਾ ਸਾਨੂੰ ਬਹੁਤ ਦੁੱਖ ਹੈ। ਅਸੀਂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਇੰਦਰਜੀਤ ਸਿੰਘ ਮੁੱਲਾਂਪੁਰ ਸ਼ਰੀਕ ਹਾਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.