ਵਿਧਾਇਕ ਕੋਟਲੀ ਨੇ ਅਜੀਤ ਰਾਮ ਲੇਸੜੀਵਾਲ ਨੂੰ ਚੇਅਰਮੈਨ ਬਣਨ ‘ਤੇ ਦਿੱਤੀ ਵਧਾਈ

ਵਿਧਾਇਕ ਕੋਟਲੀ ਨੇ ਅਜੀਤ ਰਾਮ ਲੇਸੜੀਵਾਲ ਨੂੰ ਚੇਅਰਮੈਨ ਬਣਨ ‘ਤੇ ਦਿੱਤੀ ਵਧਾਈ

 ਦਲਿਤ ਭਾਈਚਾਰੇ ਦੀ ਭਲਾਈ ਲਈ ਹੀ ਸੰਭਵ ਯਤਨ ਕਰਾਂਗਾ - ਅਜੀਤ ਰਾਮ ਲੇਸੜੀਵਾਲ 
ਆਦਮਪੁਰ ( ਪਰਮਜੋਤ ਸਿੰਘ ) ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਐਸ.ਸੀ ਵਿਭਾਗ ਬਲਾਕ ਆਦਮਪੁਰ ਦੇ ਨਵ-ਨਿਯੁਕਤ ਚੇਅਰਮੈਨ ਅਜੀਤ ਰਾਮ ਲੇਸੜੀਵਾਲ ਨੂੰ ਵਧਾਈ  ਦਿੰਦਿਆਂ ਸਿਰੋਪਾਓ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।   ਨਵ ਨਿਯੁਕਤ ਚੇਅਰਮੈਨ ਅਜੀਤ ਰਾਮ  ਦੇ ਪਿੰਡ ਲੇਸੜੀਵਾਲ ਪਹੁੰਚ ਕੇ  ਵਧਾਈ ਦੇਣ ਵਾਲਿਆਂ ਵਿੱਚ ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕਾਲਰਾ , ਆਈ.ਐਨ.ਟੀ.ਯੂ.ਸੀ. ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਵੀਰ ਸਿੰਘ ਅਟਵਾਲ , ਲਖਵੀਰ ਸਿੰਘ ਕੋਟਲੀ,  ਪਰਮਿੰਦਰ ਸਿੰਘ ਸੋਡੀ,  ਜ਼ੋਰਾਵਰ ਸਿੰਘ ਸੰਘਵਾਲ, ਗੁਰਬਖਸ਼ ਸਿੰਘ ਕਿਸ਼ਨਗੜ੍ਹ, ਗੁਰਿੰਦਰ ਸਿੰਘ ਸਰੋਬਾਦ, ਜਗਤਾਰ ਸਿੰਘ ਰਾਠੌਰ, ਰਸ਼ਪਾਲ ਸਿੰਘ ਘੁੜਿਆਲ, ਰਾਜ ਕੁਮਾਰ ਅਤੇ ਪਾਰਟੀ ਵਰਕਰ ਮੌਜੂਦ ਰਹੇ । 

ਅਜੀਤ ਰਾਮ ਲੇਸੜੀਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕਾਂਗਰਸ ਹਾਈ ਕਮਾਂਡ, ਐਸ.ਸੀ ਵਿਭਾਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ, ਜ਼ਿਲ੍ਹਾ ਚੇਅਰਮੈਨ ਅਰਵਿੰਦ ਢਾਂਡਾ ਜੀ, ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਦਲਿਤ ਭਾਈਚਾਰੇ ਦੀ ਭਲਾਈ ਲਈ ਕੰਮ ਕਰਾਂਗਾ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.