ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜੰਡਿਆਲਾ ਗੁਰੂ ਵੱਲੋਂ 6 ਮਾਰਚ ਦਾ ਧਰਨਾ ਮੁਲਤਵੀ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜੰਡਿਆਲਾ ਗੁਰੂ ਵੱਲੋਂ 6 ਮਾਰਚ ਦਾ ਧਰਨਾ ਮੁਲਤਵੀ

ਪ੍ਰਸ਼ਾਸ਼ਨ ਵੱਲੋਂ ਮੀਟਿੰਗ ਵਿੱਚ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਵਾਉਣ ਉਪਰੰਤ ਲਿਆ ਗਿਆ ਫੈਸਲਾ


ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਬੀਕੇਯੂ ਏਕਤਾ ਸਿੱਧੂਪੁਰ ਦੇ ਜਿਲ੍ਹਾ ਆਗੂ ਸਤਨਾਮ ਸਿੰਘ ਧਾਰੜ ਨੇ ਦਸਿਆ ਕਿ ਬਲਾਕ।ਜੰਡਿਆਲਾ ਗੁਰੂ ਵੱਲੋਂ 6 ਮਾਰਚ ਨੂੰ ਥਾਣੇ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਣਾ ਸੀਂ। ਜਿਸਦੇ ਸਬੰਧ ਵਿੱਚ ਪ੍ਰਸ਼ਾਸ਼ਨ ਵੱਲੋਂ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ। ਅੱਜ ਸ਼ਾਮ DSP ਜੰਡਿਆਲਾ ਗੁਰੂ ਅਤੇ SHO ਜੰਡਿਆਲਾ ਗੁਰੂ ਨਾਲ ਮੀਟਿੰਗ ਕੀਤੀ ਗਈ ਅਤੇ ਪ੍ਰਸ਼ਾਸ਼ਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸਾਰੇ ਮਸਲਿਆਂ ਦਾ ਕੁੱਛ ਦਿਨਾਂ ਵਿੱਚ ਹੱਲ ਕਰ ਦਿੱਤਾ ਜਾਵੇਗਾ। ਜਿਵੇਂ ਕਿ  ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਉੱਪਰ ਹੋਏ ਝੂਠੇ ਪਰਚੇ ਨੂੰ 4-5 ਦਿਨਾਂ ਤੱਕ ਰੱਦ ਕੀਤਾ ਜਾਵੇਗਾ, ਕੈਪਟਨ ਬਲਵਿੰਦਰ ਸਿੰਘ ਦੀ ਫਸਲ ਦਾ ਨੁਕਸਾਨ ਕਰਨ ਅਤੇ ਜ਼ਮੀਨ ਉੱਪਰ ਕਬਜ਼ਾ ਕਰਨ ਵਾਲਿਆਂ ਦੋਸ਼ੀਆਂ ਉੱਪਰ ਕਾਰਵਾਈ ਕੀਤੀ ਜਾਵੇਗੀ, ਅਤੇ ਨਕਲੀ SDM ਬਣ ਲੱਖਾਂ ਦੀ ਠੱਗੀ ਮਾਰਨ ਵਾਲੀ ਔਰਤ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਹੋਰ ਮੰਗਾਂ ਨੂੰ ਲੈਕੇ ਵੀ ਸਹਿਮਤੀ ਬਣੀ। ਕਿਸਾਨ ਆਗੂਆਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਵਿਸ਼ਵਾਸ ਦਵਾਉਣ ਤੇ ਅਸੀਂ ਇਹਨਾਂ ਨੂੰ ਕੁੱਛ ਦਿਨਾਂ ਦਾ ਹੋਰ ਸਮਾਂ ਦਿੰਦੇ ਹਾਂ, ਜੇਕਰ ਫਿਰ ਵੀ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਅੰਮ੍ਰਿਤਸਰ ਜਿਲ੍ਹੇ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਥਾਣੇ ਅੱਗੇ ਵਿਸ਼ਾਲ ਇਕੱਠ ਕਰ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂਆਂ ਕਿਹਾ ਕਿ 9 ਮਾਰਚ ਨੂੰ ਡੱਲੇਵਾਲ ਸਾਬ MSP ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਯਾਤਰਾ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਪਹੁੰਚ ਰਹੇ ਹਨ। ਉਸ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਮਜਦੂਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਆਗੂ ਦਲਜੀਤ ਸਿੰਘ ਖਾਲਸਾ, ਰਣਬੀਰ ਸਿੰਘ ਭੈਣੀ, ਹਰਮੀਤ ਸਿੰਘ, ਅਮੋਲਕਜੀਤ ਸਿੰਘ ਨਰੈਣਗੜ੍ਹ, ਬਲਵਿੰਦਰ ਸਿੰਘ ਕੰਗ, ਬਲਬੀਰ ਸਿੰਘ ਗੁੰਨੋਵਾਲ, ਰੋਮੀ ਜੰਡਿਆਲਾ ਗੁਰੂ, ਜਤਿੰਦਰ ਦੇਵ, ਕੈਪਟਨ ਬਲਵਿੰਦਰ ਸਿੰਘ ਆਦਿ ਹਾਜ਼ਰ ਰਹੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.