ਕਪੂਰਥਲਾ ਦੇ ਢਿਲਵਾਂ ਵਿਖੇ ,ਪਿੰਡ ਚਕੋਕੀ ਦੇ ਨੌਜਵਾਨ ਤੇ ਚਲਾਈਆਂ ਗੋਲੀਆਂ,ਦੋਸ਼ੀਆਂ ਤੇ ਪਰਚਾ ਦਰਜ਼
- ਅਪਰਾਧ
- 13 Jun, 2026 03:15 PM (Asia/Kolkata)
ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ
ਕਪੂਰਥਲਾ ਦੇ ਢਿਲਵਾਂ ਵਿਖੇ ,ਪਿੰਡ ਚਕੋਕੀ ਦੇ ਨੌਜਵਾਨ ਤੇ ਚਲਾਈਆਂ ਗੋਲੀਆਂ,ਦੋਸ਼ੀਆਂ ਤੇ ਪਰਚਾ ਦਰਜ਼
ਪੰਜਾਬ ਅੰਦਰ ਗੋਲੀਆਂ ਚਲਾਉਣ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਮ ਨਹੀਂ ਰਿਹਾ ਪਿੰਡ ਚਕੋਕੀ ਜਿਲਾ ਕਪੂਰਥਲਾ ਦਾ ਨੌਜਵਾਨ ਜੋਬਨਪ੍ਰੀਤ ਸਿੰਘ ਆਪਣੀ ਜਮੀਨ ਵਾਹਕੇ ਸ਼ੁਕਰਵਾਰ ਦੁਪਹਿਰ ਨੂੰ ਘਰ ਵਾਪਿਸ ਜਾ ਰਿਹਾ ਸੀ ਰਸਤੇ ਚ ਹੀ ਮੋਟਰ ਸਾਈਕਲ ਸਵਾਰ ਅਤੇ ਕਾਰ ਸਵਾਰ ਮੁੰਡਿਆ ਨੇ ਟਰਕੇਟਰ ਸਵਾਰ ਜੋਬਨਪ੍ਰੀਤ ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ ਹਥਿਆਰਾਂ ਨਾਲ ਵਡੱ ਟੁੱਕ ਕਰਨੀ ਸ਼ੁਰੂ ਕਰ ਦਿੱਤੀ ਜੋਕਿ ਟਰੈਕਟਰ ਅਤੇ ਆਲੇ ਦੁਆਲੇ ਗੋਲੀਆ ਲਗਦੀਆਂ ਰਹੀਆਂ ਜਿਸਦੇ ਨਿਸ਼ਾਨ ਅਤੇ ਗੋਲੀਆਂ ਦੇ ਖਾਲੀ ਖੋਲ ਮੌਕੇ ਤੇ ਦੇਖੇ ਗਏ ਜੋਬਨਪ੍ਰੀਤ ਨੇ ਆਪਣੇ ਤੇ ਹਮਲਾ ਹੁੰਦੇ ਦੇਖ ਟਰੈਕਟਰ ਨੂੰ ਭਜਾ ਲਿਆ ਬਾਦ ਚ ਜੋਕਿ ਅੰਸਤੁਲਿਤ ਹੋਕੇ ਰੁੱਖ ਚ ਜਾ ਵਜਿਆ ਇਸ ਵਿਚਕਾਰ ਜੋਬਨਪ੍ਰੀਤ ਸਿੰਘ ਨੇ ਆਪਣੇ ਦੋਸਤਾਂ ਨੂੰ ਫੋਨ ਕਰ ਦਿੱਤਾ ਸੀ ਕਿ ਉਸ ਉਪਰ ਹਮਲਾ ਹੋਇਆ ਹੈ ਦੋਸਤ ਲਾਗੇ ਹੀ ਮੋਟਰ ਤੇ ਬੈਠੇ ਸਨ ਜਿਹਨਾਂ ਨੇ ਆਕੇ ਆਪਣੇ ਦੋਸਤ ਨੂੰ ਬਚਾਇਆ ਜਿਸ ਵਿਚ ਭਜਦੇ ਦੋ ਦੋਸ਼ੀਆਂ ਨੂੰ ਜੋਬਨਪ੍ਰੀਤ ਸਿੰਘ ਨੇ ਪਹਿਚਾਣ ਲਿਆ ਜਿਸ ਚ ਇੱਕ ਪਿੰਡ ਦਾ ਦੂਜਾ ਨਡਾਲਾ ਦਾ ਤੇ ਬਾਕੀ ਅਣਪਛਾਤੇ ਸਨ ਇਸ ਮਾਮਲੇ ਸੰਬੰਧੀ ਪੁਲਿਸ ਨੇ ਦੋਸ਼ੀਆ ਖਿਲਾਫ ਵਖ ਵਖ ਧਾਰਾ ਲਗਾਕੇ ਪਰਚਾ ਕਰ ਦਿੱਤਾ ਹੈ ਪ੍ਰੰਤੂ ਪੀੜਿਤ ਪਖ ਨੇ ਜਿਲਾ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਲਗਾਈਆਂ ਗਈਆਂ ਧਾਰਾਵਾਂ ਬਹੁਤ ਘਟ ਹੈ ਇਸ ਕਰਕੇ ਸਾਡੀ ਪੁਲਿਸ ਪ੍ਰਸਾਸ਼ਨ ਤੋਂ ਪੁਰਜੋਰ ਮੰਗ ਹੈ ਕਿ ਦੋਸ਼ੀਆ ਉੱਤੇ ਇਰਾਦਾ ਕਤਲ ਦੀ ਧਾਰਾ ਲਗਾਕੇ ਪੀੜਿਤ ਨੂੰ ਇਨਸਾਫ ਦਿੱਤਾ ਜਾਵੇ
Leave a Reply