ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਪਿੰਡ ਬਾਹਮਣੀਵਾਲਾ ਵਿਖੇ ਕਰਵਾਏ ਧਾਰਮਿਕ ਮੁਕਾਬਲੇ - ਦਸਤੂਰ ਇ ਦਸਤਾਰ ਲਹਿਰ ਪੰਜਾਬ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ  ਪਿੰਡ ਬਾਹਮਣੀਵਾਲਾ ਵਿਖੇ ਕਰਵਾਏ ਧਾਰਮਿਕ ਮੁਕਾਬਲੇ - ਦਸਤੂਰ ਇ ਦਸਤਾਰ ਲਹਿਰ ਪੰਜਾਬ

ਸੁਸਾਇਟੀ ਨੇ ਆਪਣੇ ਕੀਤੇ 100 ਮੁਕਾਬਲੇ ਪੂਰੇ ।

ਤਰਨ ਤਾਰਨ , 5 ਫਰਵਰੀ , ਤਾਜੀਮਨੂਰ ਕੌਰ 

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਖਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਨਾਲ ਸਭਰਾਵਾਂ ਦੇ ਸਥਾਨ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਭੂਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਭਾਈ ਭੂਪ ਸਿੰਘ ਪਿੰਡ ਬਾਹਮਣੀਵਾਲਾ ਵਿਖੇ ਸਿੱਖ ਜਗਤ ਤੇ ਮਹਾਨ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਅਜੀਜ ਯੂਐਸਏ ਵਾਲਿਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਗਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਬੱਚਿਆਂ ਦੇ ਗਰੁੱਪ ਬਣਾ ਕੇ ਦਸਤਾਰ ਦੁਮਾਲਾ ਅਤੇ ਉਹਨਾਂ ਦੇ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਦਾ ਸ਼ੀਲਡਾਂ ਅਤੇ ਸਿੱਖਜ ਫਾਰ ਹਿਊਮਨਟੀ ਕਨੇਡਾ ਦੀ ਪ੍ਰਕਾਸ਼ਿਤ ਕਿਤਾਬ ਦੇ ਕੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਬਾਕੀ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ ਦਸਤਾਰ ਕੋਆਡੀਨੇਟਰ ਭਾਈ ਹਰਪ੍ਰੀਤ ਸਿੰਘ ਪੱਟੀ ਭਾਈ ਵਜ਼ੀਰ ਸਿੰਘ ਸੰਗਵਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਅਜਿਹਾ ਇਤਿਹਾਸ ਸਿਰਜਿਆ ਜਿਸ ਤੇ ਅਸੀਂ ਜਿੰਨਾ ਮਾਣ ਕਰ ਸਕੀਏ ਥੋੜਾ ਹੈ, ਪਰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਇਨੇ ਗੌਰਵਮਈ ਇਤਿਹਾਸ ਤੋਂ ਅਸੀਂ ਸਾਡੇ ਬੱਚੇ ਅਤੇ ਕੌਮ ਦੇ ਵਾਰਿਸ ਅਣਜਾਣ ਹਨ। ਇਸ ਦਾ ਸਿੱਧਾ ਸਿੱਧਾ ਕਾਰਨ ਕਿ ਅਸੀਂ ਜਿਸ ਤਰ੍ਹਾਂ ਦਾ ਇਤਿਹਾਸ ਉਹਨਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਉਸ ਦੇ ਸਾਏ ਹੇਠ ਅਸਲੀ ਅਤੇ ਸਿਧਾਂਤਕ ਇਤਿਹਾਸ ਅਲੋਪ ਹੁੰਦਾ ਦਿਖਾਈ ਦੇ ਰਿਹਾ। ਆਪਣੇ ਬੱਚਿਆਂ ਨੂੰ ਇਸ ਸਿਧਾਂਤਕ ਇਤਿਹਾਸ ਤੋ ਜਾਣੂੰ ਕਰਾਉਣ ਲਈ ਸਾਰੇ ਵੀਰ ਲੰਮੇ ਸਮੇਂ ਤੋਂ ਇਸ ਕਾਰਜ ਲਈ ਯਤਨਸ਼ੀਲ ਹਨ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ (ਜਰਮਨ) , ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਇਲਾਕੇ ਦੀਆਂ ਸੰਗਤਾਂ ਸਕੂਲ ਦੇ ਪ੍ਰਬੰਧਕ ਅਤੇ ਸਹਿਯੋਗ ਦੇਣ ਵਾਲੇ ਦੇਸ਼ ਵਿਦੇਸ਼ ਦੇ ਵੀਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਅਸੀਂ ਆਪ ਜੀ ਦੇ ਭਰਪੂਰ ਸਹਿਯੋਗ ਦੇ ਸਦਕਾ ਅੱਜ 100 ਮੁਕਾਬਲੇ ਪੂਰੇ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਸ ਸਭ ਕਾਸੇ ਦਾ ਸਿਹਰਾ ਸਾਡੀ ਪੰਜਾਬ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ ਜਿਨਾਂ ਨੇ ਬਹੁਤ ਹੀ ਸੋਹਣੇ ਸੁਚੱਜੇ ਹੋ ਕੇ ਆਪਣਾ 100 ਮੁਕਾਬਲਿਆਂ ਦਾ ਟਾਰਗੇਟ ਪੂਰਾ ਕੀਤਾ। ਨਗਰ ਦੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ , ਸਿੱਖ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਜੀ ਅਜ਼ੀਜ਼ ਅਤੇ ਪੱਤਰਕਾਰ ਵੀਰ ਕੁਲਦੀਪ ਸਿੰਘ ਕੇਪੀ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸੁਸਾਇਟੀ ਦੇ ਇਹਨਾਂ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹਰੇਕ ਪ੍ਰਕਾਰ ਦਾ ਸਹਿਯੋਗ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਭਾਈ ਗੁਰਦਿਆਲ ਸਿੰਘ ਪੱਤਰਕਾਰ ਸੁਰ ਸਿੰਘ ਅਤੇ ਹਰਭਿੰਦਰ ਸਿੰਘ ਪੱਤਰਕਾਰ ਦੇਸ਼ ਪ੍ਰਦੇਸ ਕਨੇਡਾ ਨੇ ਬੱਚਿਆਂ ਦੀ ਬਹੁਤ ਹੀ ਵਧੀਆ ਅਡਵਰਟਾਇਜਮੈਂਟ ਕੀਤੀ। ਇਸ ਮੌਕੇ ਸਰਦਾਰ ਸੁਖਚੈਨ ਸਿੰਘ, ਅੰਗਰੇਜ ਸਿੰਘ, ਮਨਬੀਰ ਸਿੰਘ, ਮਨਜਿੰਦਰ ਸਿੰਘ ਬੱਬਾ , ਸ਼ਮਸ਼ੇਰ ਸਿੰਘ ਆਸਟਰੇਲੀਆ, ਸਿਮ੍ਰਿਤ ਸਿੰਘ ਕਨੇਡਾ , ਬਾਬਾ ਕੁਲਦੀਪ ਸਿੰਘ, ਉਦੈ ਸਿੰਘ , ਭਾਈ ਬਾਜ ਸਿੰਘ, ਭਾਈ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।