ਸਿੱਖਾਂ ਤੋਂ ਸਿੱਖੀ ਖੋਹਣਾ ਚਾਹੁੰਦੇ ਨੇ ਭਾਰਤੀ ਹਾਕਮ

ਸਿੱਖਾਂ ਤੋਂ ਸਿੱਖੀ ਖੋਹਣਾ ਚਾਹੁੰਦੇ ਨੇ ਭਾਰਤੀ ਹਾਕਮ

ਇਹ ਸਵਾਲ ਆਪਣੇ ਆਪ ਵਿੱਚ ਬੜੇ ਅਰਥ ਰੱਖਦਾ ਹੈ ਕਿ ਸਿੱਖ ਜਗਤ ਦੇ ਜਜ਼ਬਾਤ ਕਿਵੇਂ ਸ਼ਾਂਤ ਹੋ ਸਕਦੇ ਹਨ ਜਿਸ ਨਾਲ਼ ਪੰਜਾਬ ਵਿੱਚ ਫੈਲ ਰਹੀ ਬੇਚੈਨੀ ਅਤੇ ਅਸ਼ਾਂਤੀ ਖ਼ਤਮ ਹੋ ਜਾਵੇ। ਯਕੀਨਨ ਹਰੇਕ ਹੀ ਇਹ ਜਾਣਨਾ ਚਾਹੁੰਦਾ ਹੋਵੇਗਾ ਕਿ ਉਹ ਕਿਹੜਾ ਫਾਰਮੂਲਾ ਹੈ ਜਿਸ ਨਾਲ਼ ਸਦੀਵੀ ਸ਼ਾਂਤੀ ਹੋ ਸਕੇ। ਪੰਜਾਬ ਵਿੱਚ ਸਦੀਵੀ ਸ਼ਾਂਤੀ ਸਿੱਖ ਜਜ਼ਬਾਤਾਂ ਨਾਲ਼ ਜੁੜੀ ਹੋਈ ਹੈ। ਸਦੀਵੀਂ ਸ਼ਾਂਤੀ ਓਦੋਂ ਸੰਭਵ ਹੈ ਜਦ ਸਿੱਖ ਭੁੱਲ ਜਾਣ ਕਿ ਉਹ ਸਿੱਖ ਹਨ, ਉਹਨਾਂ ਦੀ ਵੱਖਰੀ ਹੋਂਦ ਹਸਤੀ ਹੈ, ਵੱਖਰੀ ਬੋਲੀ, ਵੱਖਰੇ ਰੀਤੀ-ਰਿਵਾਜ਼, ਵੱਖਰੇ ਸਿਧਾਂਤ, ਵੱਖਰਾ ਫ਼ਲਸਫ਼ਾ, ਵੱਖਰਾ ਸੱਭਿਆਚਾਰ, ਵੱਖਰਾ ਰਹਿਣ ਸਹਿਣ ਤੇ ਵੱਖਰਾ ਖਾਣ ਪੀਣ ਹੈ। ਮਤਲਬ ਕਿ ਸਿੱਖ ਆਪਣੇ-ਆਪ ਨੂੰ ਭੁੱਲ ਜਾਣ, ਆਪਣਾ ਸਭ ਕੁਝ ਤਿਆਗ ਦੇਣ ਤੇ ਮੰਨ ਲੈਣ ਕਿ ਉਹ ਹਿੰਦੂ ਨੇ, ਹਿੰਦੂਆਂ ਵਰਗਾ ਜੀਵਨ ਜਿਊਣ ਲੱਗ ਪੈਣ। ਹਿੰਦੂਆਂ ਵਰਗੀ ਸ਼ਕਲ ਤੇ ਹਿੰਦੂਆਂ ਵਰਗੀ ਅਕਲ ਬਣਾ ਲੈਣ। ਸਿੱਖ ਆਪਣੇ ਸਰੂਪ ਅਤੇ ਸਿਧਾਂਤ ਉੱਤੇ ਮਾਣ ਕਰਨਾ ਛੱਡ ਦੇਣ। ਹਿੰਦੀ ਬੋਲਣ ਲੱਗ ਪੈਣ। ਹਰ ਉਹ ਗੱਲ ਤੇ ਚੀਜ਼ ਤਿਆਗ ਦੇਣ ਜੀਹਦੇ ਨਾਲ਼ ਸਿੱਖ ਦਾ ਹਿੰਦੂ ਨਾਲ਼ੋਂ ਵਖਰੇਵਾਂ ਝਲਕਦਾ ਹੈ। ਸਦੀਵੀ ਸ਼ਾਂਤੀ ਲਈ ਸਿੱਖ ਹਿੰਦੂਆਂ ਦੇ ਕੀਤੇ ਉਹਨਾਂ ਸਾਰੇ ਪਾਪਾਂ, ਗੁਨਾਹਾਂ, ਜ਼ੁਲਮਾਂ, ਅਪਰਾਧਾਂ ਨੂੰ ਭੁੱਲ ਜਾਣ ਜਿਹੜੇ ਪਿਛਲੇ ਪੰਜ ਸਦੀਆਂ ਤੋਂ ਹਿੰਦੂਆਂ ਨੇ ਕੀਤੇ ਹਨ।
ਸਿੱਖ ਉਹਨਾਂ ਸਾਰੇ ਵਿਤਕਰਿਆਂ, ਬੇਇਨਸਾਫ਼ੀਆਂ ਤੇ ਵਧੀਕੀਆਂ ਨੂੰ ਭੁੱਲ ਜਾਣ ਜਿਹੜੀਆਂ ਸਿੱਖਾਂ ਨੂੰ ਹਰ ਵੇਲ਼ੇ ਗੁੱਸਾ ਚੜ੍ਹਾਉਂਦੀਆਂ ਹਨ। ਸਿੱਖ ਉਹਨਾਂ ਸਾਰੇ ਲੋਕਾਂ ਦੀਆਂ ਯਬਲੀਆਂ ਨੂੰ 'ਰੱਬੀ ਫੁਰਮਾਨ' ਵਾਂਗ ਸੱਚ ਮੰਨ ਲੈਣ ਜਿਹੜੇ ਸਿੱਖੀ ਦਾ ਹਿੰਦੂਕਰਨ ਕਰਨ ਲਈ ਗੁਰਮਤਿ ਉੱਪਰ ਮਨਮਤਿ ਦਾ ਪੋਚਾ ਫੇਰ ਰਹੇ ਹਨ। ਸਿੱਖ ਰਾਮ ਚੰਦਰ, ਕ੍ਰਿਸ਼ਨ, ਇੰਦਰ, ਵਿਸ਼ਨੂੰ, ਬ੍ਰਹਮਾ, ਤੇਤੀ ਕਰੋੜ ਦੇਵੀ ਦੇਵਤਿਆਂ, ਹਿੰਦੂ ਭਗਵਾਨਾਂ, ਅਵਤਾਰਾਂ, ਰਾਮਾਇਣ, ਮਹਾਂਭਾਰਤ, ਸਿਮ੍ਰਤੀਆਂ, ਵੇਦਾਂ, ਜਾਤ-ਵਰਣ, ਕਰਮ-ਕਾਂਡਾਂ ਵਿੱਚ ਵਿਸਵਾਸ਼ ਰੱਖਣ ਲੱਗ ਪੈਣ। ਸਿੱਖ ਉਹਨਾਂ ਲੋਕਾਂ ਨੂੰ ਨਾਇਕ ਮੰਨਣ ਜਿਹੜੇ ਸਿੱਖੀ ਦਾ ਬ੍ਰਾਹਮਣੀਕਰਨ ਕਰ ਰਹੇ ਹਨ। ਜਿਹੜੇ ਸਿੱਖ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਹੋਣ ਦਾ ਹੋਕਾ ਦੇਣ ਸਿੱਖ ਉਹਨਾਂ ਨੂੰ ਖਲਨਾਇਕ ਮੰਨਣ। ਜਿਹੜੀਆਂ ਇਤਿਹਾਸਕ ਘਟਨਾਵਾਂ, ਸਾਖੀਆਂ, ਗਰੰਥ ਅਤੇ ਹੋਰ ਸਭ ਕੁਝ ਸਿੱਖਾਂ ਦੇ ਹਿੰਦੂਆਂ ਨਾਲ਼ ਵਖਰੇਵੇਂ ਵਿਰੋਧ, ਧੱਕਿਆਂ ਤੇ ਧੋਖਿਆਂ ਦੀ ਗੱਲ ਚੇਤੇ ਕਰਾਉਂਦੇ ਹਨ, ਉਹ ਖ਼ਤਮ ਕਰ ਦਿੱਤੇ ਜਾਣ ਜਾਂ ਉਹਨਾਂ ਦੀ ਭਰੋਸੇਯੋਗਤਾ ਖਤਮ ਕਰ ਦਿੱਤੀ ਜਾਵੇ। ਸਿੱਖਾਂ ਦਾ ਬ੍ਰਾਹਮਣੀਕਰਨ ਕਰ ਦਿੱਤਾ ਜਾਵੇ, ਸਿੱਖ ਦੇ ਬੱਚਿਆਂ ਨੂੰ ਉਹ ਸਭ ਕੁਝ ਪੜ੍ਹਾਇਆ ਜਾਵੇ ਜਿਸ ਨਾਲ਼ ਉਹ ਹਿੰਦੂ ਹੋਣਾ ਮੰਨ ਲੈਣ। ਸਿੱਖਾਂ ਵਿੱਚੋਂ ਉਹਨਾਂ ਲੋਕਾਂ ਨਾਲ਼ ਵਿਸ਼ੇਸ਼ ਵਿਹਾਰ ਕਰਕੇ ਅਹੁਦੇ ਬਖਸ਼ੇ ਜਾਣ ਜਿਹੜੇ ਹਿੰਦੂਆਂ ਦੀ ਈਨ ਮੰਨ ਲੈਣ। ਸਿੱਖਾਂ ਵਿੱਚੋਂ ਸਿੱਖੀ ਨਾਲ ਗ਼ੱਦਾਰੀ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਚੌਧਰੀ ਬਣਾਇਆ ਜਾਵੇ। ਸਿੱਖ ਜਜ਼ਬਾਤਾਂ ਤੇ ਸਿੱਖ ਹਿੱਤਾਂ ਦੀ ਵਕਾਲਤ ਕਰਨ ਵਾਲਿਆਂ, ਤਰਜ਼ਮਾਨੀ ਤੇ ਪਹਿਰੇਦਾਰੀ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਬਦਨਾਮ ਕਰ ਕੇ ਭੰਡਿਆ ਜਾਵੇ। ਮਤਲਬ ਕਿ ਕੁਲ ਮਿਲਾ ਕੇ ਸਿੱਖਾਂ ਅੰਦਰਲੇ ਸਿੱਖ ਸਿਧਾਂਤ ਤੇ ਸਰੂਪ ਪ੍ਰਤੀ ਵਿਚਾਰਾਂ ਦਾ ਨਾਸ਼ ਕਰ ਦਿੱਤਾ ਜਾਵੇ, ਸਿੱਖਾਂ ਦਾ ਸਿੱਖੀ ਸਿਦਕ ਮਲੀਆਮੇਟ ਕਰ ਦਿੱਤਾ ਜਾਵੇ। ਸਿੱਖਾਂ ਦਾ ਹਿੰਦੀਕਰਨ ਤੇ ਹਿੰਦੂਕਰਨ ਕਰ ਦਿੱਤਾ ਜਾਵੇ। ਇਉਂ ਜਦ ਸਿੱਖ ਸਿੱਖੀ ਵਿੱਚ ਮਾਣ ਮਹਿਸੂਸ ਨਹੀਂ ਕਰਨਗੇ ਤੇ ਸਿੱਖੀ ਦੇ ਉਲਟ ਭੁਗਤ ਕੇ ਲਾਹੇ ਲੈਣ ਲਈ ਹੋੜ ਲੱਗੀ ਹੋਵੇਗੀ ਤਾਂ ਉਹ ਖੁਦ ਹੀ ਸਿੱਖੀ ਦਾ ਘਾਣ ਕਰ ਦੇਣਗੇ।

ਜਦ ਤਕ ਇਹ ਸਭ ਕੁਝ ਨਹੀਂ ਵਾਪਰਦਾ ਓਦੋਂ ਤਕ ਸਿੱਖ ਆਪਣੇ ਧਰਮ, ਬੋਲੀ, ਸੱਭਿਆਚਾਰ, ਰਵਾਇਤਾਂ, ਪਰੰਪਰਾਵਾਂ ਲਈ ਜੂਝਦੇ ਰਹਿਣਗੇ, ਮਰਦੇ ਰਹਿਣਗੇ ਪਰ ਹਾਰ ਨਹੀਂ ਮੰਨਣਗੇ। ਜਦ ਤਕ ਇੱਕ ਵੀ ਸਿੱਖ ਜਿਊਂਦਾ ਹੈ ਸਿੱਖਾਂ ਦੀ ਆਪਣੀ ਅਣਖ-ਗੈਰਤ ਤੇ ਹੋਂਦ ਹਸਤੀ ਲਈ ਲੜਾਈ ਜਾਰੀ ਰਹੇਗੀ। ਯਕੀਨਨ ਇਹ ਹੋਣਾ ਨਾ-ਮੁਮਕਿਨ ਹੈ, ਅਸੰਭਵ ਹੈ। ਸਿੱਖ ਕਦੇ ਵੀ ਆਪਣੇ ਧਰਮ, ਬੋਲੀ, ਸੱਭਿਆਚਾਰ ਰਵਾਇਤਾਂ, ਮਰਿਆਦਾ, ਪਰੰਪਰਾਵਾਂ ਨੂੰ ਨਹੀਂ ਤਿਆਗਣਗੇ। ਸਿੱਖ ਤਾਂ ਇਹਨਾਂ ਦੀ ਰਾਖੀ ਲਈ ਜਾਨਾਂ ਵਾਰ ਦੇਣਗੇ। ਸਿੱਖ ਤਾਂ ਆਪਣੇ ਧਰਮ ਹੇਤ ਸੀਸ ਵਾਰਨ ਨੂੰ ਤਿਆਰ ਬਰ ਤਿਆਰ ਰਹਿੰਦੇ ਹਨ। ਇਸ ਕਰਕੇ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਸਿੱਖ ਕਦੇ ਹਿੰਦੂਪੁਣੇ ਦੀ ਈਨ ਮੰਨ ਲੈਣ। ਸਿੱਖ ਨੂੰ ਤਾਂ ਇਹ ਆਪਣੀ ਅਣਖ-ਗ਼ੈਰਤ ਦਾ ਸਵਾਲ ਲੱਗਦਾ ਹੈ। ਸਿੱਖ ਕਦੇ ਵੀ ਗ਼ੁਲਾਮੀ ਪਰਵਾਨ ਨਹੀਂ ਕਰ ਸਕਦੇ। ਇੱਕ ਪਾਸੇ ਸਿੱਖ ਨੇ ਜਿਹੜੇ ਆਪਣੇ ਧਰਮ, ਬੋਲੀ, ਸਿਧਾਂਤ, ਸਰੂਪ, ਬੋਲੀ, ਸੱਭਿਆਚਾਰ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਨੇ, ਦੂਜੇ ਪਾਸੇ ਉਹ ਹਿੰਦੂ ਹੈ ਜਿਹੜਾ ਦੂਜਿਆਂ ਧਰਮਾਂ ਨੂੰ ਮਲੀਨ ਕਰ ਕੇ ਉਹਨਾਂ ਦੇ ਵੱਖਰੇਪਣ ਤੇ ਨਿਆਰੇਪਣ ਨੂੰ ਮਲੀਆਮੇਟ ਕਰ ਕੇ ਵਿਸ਼ਾਲ ਹਿੰਦੂ ਸਮੁੰਦਰ ਵਿੱਚ ਖੋਰਨ ਦੀ ਬੜੀ ਘਿਨਾਉਣੀ ਤੇ ਕੋਝੀ ਬਿਰਤੀ ਰੱਖਦਾ ਹੈ। ਇੱਕ ਪਾਸੇ ਗੁਰਮਤਿ ਦੇ ਧਾਰਨੀ ਸਿੱਖ ਹਨ, ਦੂਜੇ ਪਾਸੇ ਮਨਮਤਿ ਦੇ ਧਾਰਨੀ ਹਿੰਦੂ। ਦੋਹਾਂ ਦੀ ਇਕਸੁਰਤਾ, ਇਕਮਿਕਤਾ ਕਿਵੇਂ ਹੋ ਸਕਦੀ ਹੈ। ਪਰ ਸਿੱਖਾਂ ਨੂੰ ਹਿੰਦੂ ਬਣਾਉਣ, ਸਿੱਖੀ ਦਾ ਬ੍ਰਾਹਮਣੀਕਰਨ ਕਰਨ ਲਈ ਜਿੱਦ ਫੜੀ ਬੈਠੇ ਲੋਕ ਸਮਝਦੇ ਨੇ ਕਿ ਇੱਕ ਦਿਨ ਉਹ ਜ਼ਰੂਰ ਕਾਮਯਾਬ ਹੋ ਜਾਣਗੇ। ਸਿੱਖੀ ਸਰੂਪ ਤੇ ਸਿੱਖ ਸਿਧਾਂਤ ਦੀ ਰਾਖੀ ਲਈ ਜੂਝ ਰਹੇ ਸਿੱਖ ਕਦੋਂ ਇਹ ਬਰਦਾਸ਼ਤ ਕਰਨਗੇ ਕਿ ਹਿੰਦੂ ਉਹਨਾਂ ਦਾ ਸਭ ਕੁਝ ਲੁੱਟ ਲੈਣ। ਇਸ ਕਰਕੇ ਤਕਰਾਰ ਲਾਜ਼ਮੀ ਹੈ, ਟਕਰਾਅ ਲਾਜ਼ਮੀ ਹੋਵੇਗਾ, ਬੇਚੈਨੀ ਹੋਵੇਗੀ ਹੀ ਹੋਵੇਗੀ ਤੇ ਪੰਜਾਬ ਵਿੱਚ ਕਦੇ ਵੀ ਸ਼ਾਂਤੀ ਨਹੀਂ ਹੋ ਸਕਦੀ। ਸੋ ਪੰਜਾਬ ਵਿੱਚ ਅਸਲ ਵਿੱਚ ਸ਼ਾਂਤੀ ਓਦੋਂ ਹੀ ਸੰਭਵ ਹੈ ਜਦ ਸਿੱਖਾਂ ਨੂੰ ਹਿੰਦੂ ਬਣਾਉਣ ਵਾਲ਼ੀਆਂ ਬਿਰਤੀਆਂ ਹਾਰ ਮੰਨ ਲੈਣ। ਪਰ ਹਿੰਦੂ ਕੱਟੜਪੰਥੀ ਕਿੱਥੇ ਇਹ ਗੱਲ ਸੋਚਦੇ-ਸਮਝਦੇ ਹਨ। 1947 ਤੋਂ ਬਾਅਦ ਜਦ ਦੀ ਹਿੰਦੂਆਂ ਕੋਲ਼ ਸੱਤਾ ਆਈ ਹੈ ਉਹ ਖ਼ਾਲਸਾ ਪੰਥ ਦਾ ਬ੍ਰਾਹਮਣੀਕਰਨ ਕਰਨ ਲਈ ਹਰ ਹਰਬਾ ਵਰਤ ਰਹੇ ਹਨ। ਵਿੱਦਿਆ ਨੀਤੀ ਰਾਹੀਂ ਸਿੱਖਾਂ ਦੇ ਮਨਾਂ ਵਿੱਚ ਹਿੰਦੂਪੁਣਾ ਧੱਕਣ ਤੇ ਸਿੱਖੀ ਖਾਰਿਜ ਲਈ ਜੋ ਹਰਬੇ ਵਰਤੇ ਜਾ ਰਹੇ ਹਨ ਉਹ ਚੋਰੀਆਂ, ਹੇਰਾਫੇਰੀਆਂ ਫੜੇ ਜਾਣ ਮਗਰੋਂ ਵੀ ਇਹ ਲੋਕ ਬੇਸ਼ਰਮ ਬਣੇ ਰਹਿੰਦੇ ਨੇ। ਅਸਲ ਵਿੱਚ ਸਿੱਖ ਤਾਂ ਅਜ਼ਾਦ ਆਤਮਾ ਵਾਲ਼ੇ ਲੋਕ ਹਨ ਜਿਹੜੇ ਕਦੇ ਕਿਸੇ ਦੀ ਅਧੀਨਗੀ ਕਬੂਲਣੀ ਹੀ ਨਹੀਂ ਜਾਣਦੇ। ਸਿੱਖ ਜਾਂ ਤੇ ਬਾਗ਼ੀ ਹੁੰਦੇ ਨੇ ਜਾਂ ਬਾਦਸ਼ਾਹ। ਪਰ ਹਿੰਦੂ ਸਮਝਦੇ ਨੇ ਕਿ ਇਹ ਸਿੱਖ ਤਾਂ ਸਾਡੇ ਘੜੇ ਦੀ ਮੱਛੀ ਨੇ ਤੇ ਅਸੀਂ ਇਹਨਾਂ ਨਾਲ਼ ਜੋ ਮਰਜ਼ੀ ਕਰੀਏ। ਇਹ ਲੋਕ ਪੱਕੀ ਨੀਤੀ ਬਣਾਈ ਬੈਠੇ ਨੇ ਕਿ "ਸਿੱਖਾਂ ਬਾਰੇ ਸਾਰੇ ਫ਼ੈਸਲੇ ਲੈਣ ਦਾ ਹੱਕ ਸਾਡਾ ਹੈ ਤੇ ਸਿੱਖਾਂ ਨੂੰ ਤਾਂ ਭੋਰਾ ਵੀ ਅਕਲ ਨਹੀਂ।” ਜਿਹੜੇ ਵੀ ਸਿੱਖ ਹਿੰਦੂਤਵੀਆਂ ਦੇ ਇਸ ਨਿਰਣੇ ਨੂੰ ਚੁਣੌਤੀ ਦਿੰਦੇ ਨੇ ਉਹਨਾਂ ਨੂੰ ਦੇਸ਼-ਧਰੋਹੀ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ, ਫ਼ਿਰਕੂ ਤੇ ਹੋਰ ਕਈ ਕੁਝ ਕਹਿ ਕੇ ਭੰਡਿਆ ਜਾਂਦਾ ਹੈ। ਦਰਅਸਲ ਬ੍ਰਾਹਮਣਵਾਦੀ ਤਾਕਤਾਂ ਦਾ ਇੱਕ ਪੱਕਾ ਨਿਰਣਾ ਹੈ ਕਿ ਸਿੱਖਾਂ ਨੂੰ ਆਪਣੇ ਫ਼ੈਸਲੇ ਆਪ ਨਹੀਂ ਕਰਨ ਦੇਣੇ ਤੇ ਸਿੱਖਾਂ ਦੇ ਸਾਰੇ ਕੁਝ ਦੀ ਠੇਕੇਦਾਰੀ ਬ੍ਰਾਹਮਣਵਾਦੀਆਂ ਕੋਲ਼ ਹੈ। ਮਤਲਬ ਸਿੱਖਾਂ ਦੇ ਬਾਰੇ ਬ੍ਰਾਹਮਣਵਾਦੀ ਲੋਕ ਇਹ ਫ਼ੈਸਲਾ ਕਰੀ ਬੈਠੇ ਨੇ ਕਿ ਇਹ ਤਾਂ ਸਾਡੇ ਗ਼ੁਲਾਮ ਨੇ ਤੇ ਜੋ ਅਸੀਂ ਚਾਹਾਂਗੇ, ਓਹੀ ਕੁਝ ਇਹਨਾਂ ਸਿੱਖਾਂ ਨੂੰ ਕਰਨਾ ਪਵੇਗਾ। ਸਿੱਖ ਕੀ ਸੋਚਣਗੇ, ਕੀ ਨਹੀਂ ਸੋਚਣਗੇ, ਸਿੱਖਾਂ ਨੇ ਕੀ ਖਾਣਾ, ਕੀ ਨਹੀਂ ਖਾਣਾ, ਸਿੱਖਾਂ ਨੇ ਕੀ ਪਹਿਨਣਾ ਕੀ ਨਹੀਂ, ਸਿੱਖਾਂ ਨੇ ਯੋਗਾ ਕਰਨਾ ਕਿ ਨਹੀਂ, ਸਿੱਖਾਂ ਦੇ ਦੋਸਤ ਕੌਣ ਹੋਣਗੇ, ਸਿੱਖਾਂ ਦੇ ਦੁਸ਼ਮਣ ਕੌਣ ਹੋਣਗੇ, ਸਿੱਖਾਂ ਦੇ ਜਥੇਦਾਰ ਕੌਣ ਹੋਣਗੇ ਇਹੋ ਜਿਹੇ ਸਾਰੇ ਫ਼ੈਸਲੇ ਬ੍ਰਾਹਮਣਵਾਦੀ ਖੁਦ ਕਰਨ ਨੂੰ ਫਿਰਦੇ ਨੇ। ਇਸ ਤਹਿਤ ਜਿੱਥੇ ਸਿੱਖੀ ਦਾ ਹਿੰਦੂਕਰਨ ਕਰਨਾ ਹੈ, ਓਥੇ ਹਰ ਓਸ ਵਿਅਕਤੀ, ਰੁਝਾਨ, ਵਰਤਾਰੇ ਤੇ ਸੰਸਥਾ ਨੂੰ ਭੰਡਣਾ ਹੈ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਵੱਖਰੇਪਣ ਦੀ ਗੱਲ ਛੇੜਦੇ ਹੋਣ। ਸਿੱਖੀ ਨੂੰ ਵਿਸ਼ਾਲ ਹਿੰਦੂ ਸਮੁੰਦਰ ਵਿੱਚ ਸਮੋਅ ਕੇ ਸਿੱਖਾਂ ਕੋਲੋਂ ਮੁਸਲਮਾਨਾਂ ਦਾ ਘਾਣ ਕਰਵਾਉਣ ਦੇ ਏਜੰਡੇ ਤਹਿਤ ਬਹੁਤ ਗ਼ਲਤ ਧਾਰਨਾਵਾਂ ਪੈਦਾ ਕਰਨ, ਮਜਬੂਤ ਕਰਨ ਤੇ ਸਿੱਖ ਮਨਾਂ ਵਿੱਚ ਵਸਾਉਣ ਦਾ ਅਮਲ ਜ਼ੋਰਾਂ ਉੱਤੇ ਹੈ। ਇਉਂ ਸਿੱਖੀ ਦਾ ਹਿੰਦੂਕਰਨ ਕਰਨ ਦੇ ਅਮਲਾਂ ਖ਼ਿਲਾਫ਼ ਖ਼ਾਲਸੇ ਦੀ ਜੰਗ ਜਾਰੀ ਹੈ, ਜਿਸ ਦੇ ਚੱਲਦਿਆਂ ਪੰਜਾਬ ਵਿੱਚ ਕਦੇ ਵੀ ਬੇਚੈਨੀ ਖ਼ਤਮ ਨਹੀਂ ਹੋਣੀ ਤੇ ਕਦੇ ਵੀ ਸ਼ਾਂਤੀ ਨਹੀਂ ਹੋਣੀ। ਹਿੰਦੂਆਂ ਦੀ ਰੀਝ ਹੈ ਕਿ ਸਾਰੇ ਸਿੱਖਾਂ ਦਾ ਹਿੰਦੂਕਰਨ ਕਰ ਕੇ ਇੱਥੇ ਖ਼ਾਲਸਾਈ ਸਿਧਾਂਤ ਉੱਪਰ ਫ਼ਤਹਿ ਦਰਜ਼ ਕਰ ਕੇ ‘ਸ਼ਾਂਤੀ' ਸਥਾਪਿਤ ਕਰਨੀ ਹੈ ਜਦਕਿ ਖ਼ਾਲਸੇ ਦਾ ਵਚਨ ਹੈ ਕਿ ਪੰਜਾਬ ਦੀ ਧਰਤੀ ਉੱਪਰ ਖ਼ਾਲਸਾਈ ਪਰਚਮ ਹੀ ਝੂਲਣਗੇ ਤੇ ਸਿੱਖੀ ਦਾ ਹਿੰਦੂਕਰਨ ਕਰਨ ਵਾਲ਼ਿਆਂ ਨੂੰ ਹਾਰ ਮੰਨਣੀ ਹੀ ਪਵੇਗੀ। ਸਪਸ਼ਟ ਹੈ ਕਿ ਅਸਲ ਵਿੱਚ ਪੰਜਾਬ ਵਿੱਚ ਸ਼ਾਂਤੀ ਉਸ ਦਿਨ ਹੋਵੇਗੀ ਜਦ ਖ਼ਾਲਸੇ ਉੱਪਰ, ਖਾਲਸਾਈ ਸਿਧਾਂਤ ਤੇ ਸਰੂਪ ਉੱਪਰ ਹਮਲਾਵਰ ਹਿੰਦੂਤਵੀ ਆਪਣੇ ਕਪਟੀ ਮਨਸੂਬੇ ਬੰਦ ਕਰ ਦੇਣਗੇ।

      ਰਣਜੀਤ ਸਿੰਘ ਦਮਦਮੀ ਟਕਸਾਲ   (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
              ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.