ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋ ਅੱਜ ਵਡਾ ਇਕੱਠ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿੱਚ ਕੀਤੀ ਸਮੂਲੀਅਤ
- ਰਾਜਨੀਤੀ
- 19 Jun,2025

ਲੈਂਡ ਪੁਲਿੰਗ ਤੇ ਉਦਯੋਗਿਕ ਏਰੀਏ ਵਾਸਤੇ ਇਸ ਇਲਾਕੇ ਵਿੱਚੋ ਇੱਕ ਇੰਚ ਜਮੀਨ ਨਾ ਦੇਣ ਦਾ ਕੀਤਾ ਐਲਾਨ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਪਿੰਡ ਚਾਟੀਵਿੰਡ ਦੇ ਗੁਰਦੁਆਰਾ ਬਾਬਾ ਰੇਖੜਾ ਸਾਹਿਬ ਵਿਖੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ)ਛੱਡ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿੱਚ ਹੋਏ ਸ਼ਾਮਲ।ਕਿਸਾਨ ਆਗੂ ਦਵਿੰਦਰ ਸਿੰਘ,ਅੰਗਰੇਜ਼ ਸਿੰਘ ਚਾਟੀਵਿੰਡ,ਕਾਰਜ ਸਿੰਘ ਰਾਮਪੁਰਾ,ਜਗਜੀਤ ਸਿੰਘ ਵਰਪਾਲ ਦੀ ਅਗਵਾਈ ਵਿੱਚ ਪਿੰਡਝੀਤੇ,ਰਾਮਪੁਰਾ,ਪੰਡੋਰੀ,ਮਹਿਮਾਂ,ਵਰਪਾਲ,ਸੁਲਤਾਨਵਿੰਡ, ਤੇ asr ਸ਼ਹਿਰ ਤੋਂ ਇਹ ਕਿਸਾਨ ਮਜ਼ਦੂਰ ਆਏ ਹੋਏ ਸਨ।ਇਹਨਾਂ ਸਭ ਆਗੂਆਂ ਨੂੰ ਕਿਸਾਨ ਮਜ਼ਦੂਰ ਜਥੇਬੰਦੀ ਵਿੱਚ ਸਿਰੋਪਾਓ ਦੇ ਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਜਰਮਨਜੀਤ ਸਿੰਘ ਬੰਡਾਲਾ,ਗੁਰਬਚਨ ਸਿੰਘ ਚੱਬਾ ਨੇ ਜਥੇਬੰਦੀ ਵਿੱਚ ਸ਼ਾਮਲ ਕੀਤਾ ਤੇ ਇਹਨਾਂ ਨੂੰ ਜਥੇਬੰਦੀ ਦੇ ਵਿਧਾਨ ਦੀਆਂ ਕਾਪੀਆਂ ਤੇ ਕਿਤਾਬਾਂ ਦੇ ਸੈੱਟ ਵੀ ਦਿੱਤੇ ।ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਆਗੂ ਸਤਨਾਮ ਸਿੰਘ ਪੰਨੂ ਜਰਮਨਜੀਤ ਸਿੰਘ ਬੰਡਾਲਾ ਗੁਰਬਚਨ ਸਿੰਘ ਚੱਬਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਵਿਚੋਂ ਉਜਾੜਨ ਦੀ ਨੀਤੀ ਨਾਲ ਲਿਆਂਦੀ ਲੈਂਡ ਪੂਲਿੰਗ ਸਕੀਮ ਤੇ ਉਦਝੋਗ ਲਾਉਣ ਲਈ ਜ਼ਮੀਨ ਲੈਣ ਲਈ ਭੂਮੀ ਗ੍ਰਹਿਣ ਐਕਟ 2013 ਨੂੰ ਛਿੱਕੇ ਟੰਗ ਕੇ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਨੂੰ ਇਸ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਪੰਜਾਬ ਭਰ ਦੇ ਲੋਕ ਨਾਂ ਮਨਜ਼ੂਰ ਕਰਦੇ ਹਨ ਤੇ ਇਕ ਇੰਚ ਵੀ ਜ਼ਮੀਨ ਸਰਕਾਰ ਨੂੰ ਕਿਸੇ ਕੀਮਤ ਤੇ ਨਹੀਂ ਦੇਣਗੇ।ਇਸ ਸਬੰਧੀ ਇੱਕਠ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਦੋਖੀ ਤੇ ਆਪਣੀ ਭਰੋਸਾ ਗੁਆ ਚੁੱਕੀ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਉਜਾੜ ਕੇ ਜੋ ਉਦਯੋਗਕ ਵਿਕਾਸ ਤੇ ਅਰਬਨ ਅਸਟੇਟ ਦੀ ਉਸਾਰੀ ਕਰਨਾਂ ਚਾਹੁੰਦੀ ਹੈ ਇਹ ਕਾਰਪੋਰੇਟ ਦਾ ਵਿਕਾਸ ਹੈ ਤੇ ਪੰਜਾਬ ਦੇ ਲੋਕਾਂ,ਧਰਤੀ,ਹਵਾ,ਪਾਣੀ,ਸੱਭਿਆਚਾਰ ਦਾ ਵਿਨਾਸ਼ ਹੈ।ਗੁਰੂਆਂ ਤੇ ਦੇਸ਼ ਭਗਤਾਂ ਦੀ ਇਸ ਧਰਤੀ ਉੱਤੇ ਪੰਜਾਬ ਦੇ ਲੋਕ ਇੱਕ ਵਾਰ ਫਿਰ ਨਾਬਰੀ ਦਾ ਇਤਹਾਸ ਦੁਹਰਾਉਣਗੇ ਤੇ ਦਰਬਾਰੀਆਂ,ਪੁਜਾਰੀਆਂ, ਅਧਿਕਾਰੀਆਂ ਤੇ ਵਪਾਰੀਆਂ ਦੇ ਬਣੇ ਗੱਠਜੋੜ ਦੇ ਨਾਪਾਕ ਇਰਾਦਿਆਂ ਨੂੰ ਫੇਲ ਕਰ ਦੇਣਗੇ।ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਹੋਂਦ ਹਸਤੀ ਨੂੰ ਬਚਾਉਣ ਲਈ ਜਥੇਬੰਦਕ ਤਾਕਤ ਦੇ ਰੂਪ ਵਿੱਚ ਪਰਿਵਾਰਾਂ ਸਮੇਤ ਜਥੇਬੰਦ ਹੋ ਕੇ ਸੰਘਰਸ਼ ਦੇ ਪਿੜ ਵਿੱਚ ਉਤਰੋ ਹੋਰ ਤੁਹਾਡੇ ਪਾਸ ਕੋਈ ਚਾਰਾ ਨਹੀ ਬਚਿਆ। ਇਸ ਮੌਕੇ dr ਸੁਖਮੀਤ ਸਿੰਘ ਗਿੱਲ,dr ਹਰਜੀਤ ਸਿੰਘ ਮਹਿਮਾਂ,ਸਵਿੰਦਰ ਸਿੰਘ ਪੱਪੂ ਵਰਪਾਲ,ਮਿਲਖਾ ਸਿੰਘ, ਰਾਜਪਾਲ ਸਿੰਘ,ਸੁਖਦੇਵ ਸਿੰਘ,ਕੁਲਦੀਪ ਸਿੰਘ, ਸਵਿੰਦਰ ਸਿੰਘ,ਦਲਬੀਰ ਸਿੰਘ,ਹਰਜਿੰਦਰ ਸਿੰਘ ਸੁਲਤਾਨਵਿੰਡ,ਗੁਰਪ੍ਰੀਤ ਸਿੰਘ,ਮੇਜਰ ਸਿੰਘ,ਸਰਵਿੰਦਰ ਸਿੰਘ,ਕੁਲਬੀਰ ਸਿੰਘ ਪੰਡੋਰੀ,ਨੰਬਰਦਾਰ ਹਰਮਿੰਦਰ ਸਿੰਘ,ਦਲਜੀਤ ਸਿੰਘ ਮੈਂਬਰ,ਪ੍ਰਗਟ ਸਿੰਘ,ਦਿਲਬਾਗ ਸਿੰਘ ਮਿੰਨੀ ਟਰਾਂਸਪੋਰਟ ਪ੍ਰਧਾਨ,ਕਾਰਜ ਸਿੰਘ ਮੈਂਬਰ, ਹਰੀ ਸਿੰਘ,ਸਰੂਪ ਸਿੰਘ,ਕਾਲਾ ਸਿੰਘ,ਸੰਤੋਖ ਸਿੰਘ, ਵਰਿਆਮ ਸਿੰਘ ਚਾਟੀਵਿੰਡ,ਕਿਰਪਾਲ ਸਿੰਘ ਵੰਨਚੜੀ,ਜਸਬੀਰ ਸਿੰਘ,ਮਨਰਾਜ ਸਿੰਘ ਮਨੀ ਵੱਲ੍ਹਾ, ਅਮਨ ਸਿੰਘ,ਸਾਹਬ ਸਿੰਘ ਵੇਰਕਾ,ਕੁਲਬੀਰ ਸਿੰਘ ਝੀਤੇ ਕਲਾਂ,ਪਲਵਿੰਦਰ ਸਿੰਘ ਡਾਇਮੰਡ ਕਾਲੋਨੀ,ਮੰਗਜੀਤ ਸਿੰਘ ਸਿੱਧਵਾਂ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਰ ਸਨ।
Posted By:

Leave a Reply