ਰਾਖਵਾਂਕਰਨ ਆਤਮ ਸਨਮਾਨ ਦੀ ਲੜਾਈ ਹੈ-: ਇੰਜ ਸ਼ੇਰਗਿੱਲ

ਰਾਖਵਾਂਕਰਨ ਆਤਮ ਸਨਮਾਨ ਦੀ ਲੜਾਈ ਹੈ-: ਇੰਜ ਸ਼ੇਰਗਿੱਲ

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ 
ਅੱਜ ਮਿਤੀ 11/10/2025 ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਦੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹਰਿਆਣਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵਾਈ ਪੂਰਨ ਕੁਮਾਰ ਜੋ ਭਾਰਤ ਦੇ ਪ੍ਰਸ਼ਾਸਨਿਕ ਸੇਵਾਵਾਂ IPS ਦਾ ਹਿੱਸਾ ਸਨ। ਉਨਾ ਦੀ ਪਤਨੀ ਖੁਦ ਇੱਕ ਸੀਨੀਅਰ IAS ਅਧਿਕਾਰੀ ਹੋਣ ਜਿਨਾਂ ਦਾ ਪਰਿਵਾਰ ਵੀ ਬਹੁਤ ਵਧੀਆ ਅਤੇ ਸਮਰੱਥ ਸੀ । ਫ਼ਿਰ ਵੀ ਉਸ ਅਧਿਕਾਰੀ ਨੂੰ ਉਸ ਦੇ ਸੀਨੀਅਰ ਅਤੇ ਯੂਨੀਅਨ ਅਧਿਕਾਰੀਆਂ ਵੱਲੋਂ ਜਾਤੀ ਵਿਤਕਰੇ ਦਾ ਸ਼ਿਕਾਰ ਹੋਣ ਕਾਰਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ । ਅਧਿਕਾਰ ਸ਼ੰਘਰਸ਼ ਪਾਰਟੀ ਜਿਥੇ ਸਖਤ ਸਬਦਾਂ ਵਿੱਚ ਇਸ ਦੀ ਨਿੰਦਿਆ ਕਰਦੀ ਹੈ ਉਥੇ ਇਸ ਦੇ ਜੁੰਮੇਵਾਰ ਲੋਕਾਂ ਖਿਲਾਫ ਸਖਤ ਕਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ। ਇੰਜ ਸ਼ੇਰਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਸ੍ਰੀ ਬੀ ਆਰ ਗਵਈ ਸਾਹਿਬ ਦੇ ਉੱਪਰ ਜੁੱਤੀ ਸੁੱਟੀ ਗਈ । ਜੋ ਕੀ ਇਸ ਦੇਸ਼ ਦੀ ਸਰਵੋਤਮ ਅਦਾਲਤ ਦੇ ਸਰਵੋਤਮ ਜੱਜ ਸਾਹਿਬ ਨਾਲ ਅਜਿਹਾ ਵਿਵਹਾਰ, ਉਹ ਵੀ ਦਲਿਤ ਸਮਾਜ ਵਿੱਚੋਂ ਸਨ । ਅੱਜ ਸਾਡੇ
ਦੇਸ਼ ਦਾ ਮੁੱਖ ਨਿਆਂਦੀਸ਼, IPS, IAS ਇਹ ਜਾਤੀ ਵਿਤਕਰੇ ਅਤੇ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਨ। ਤਾਂ ਫਿਰ ਇੱਕ ਪਿੰਡ, ਕਸਬੇ ਅਤੇ ਸ਼ਹਿਰਾਂ ਦੇ ਮੁਹਲਿਆਂ ਵਿੱਚ ਇਸ ਸਮਾਜ ਨਾਲ ਵਿਤਕਰਾ ਹੋਣਾ ਕੋਈ ਵੱਡੀ ਗੱਲ ਨਹੀਂ ਰਹਿ ਜਾਂਦੀ । ਇਹ ਅਧਿਕਾਰੀ ਆਰਥਿਕ ਸਮਾਜਿਕ ਅਤੇ ਪ੍ਰਸ਼ਾਸਨਿਕ ਤੌਰ ਤੇ ਸਮਰੱਥ ਵਿਅਕਤੀ ਹਨ ਪ੍ਰੰਤੂ ਇਨੀ ਤਰੱਕੀ ਕਰ ਲੈਣ ਨਾਲ ਵੀ ਜਾਤੀ ਵਿਤਕਰਾ ਨਹੀਂ ਹੱਟਦਾ ਇਹ ਇੱਕ ਉਦਾਹਰਣ ਹੈ। ਇਸ ਲਈ ਉਪਰੋਕਤ ਕੈਡਰਾਂ ਦੇ ਬੱਚਿਆਂ ਨੂੰ ਜਾਤੀ ਆਧਾਰਿਤ ਰਾਖਵਾਂਕਰਨ ਮਿਲਣਾ ਚਾਹੀਦਾ ਹੈ।
ਉਮੀਦ ਹੈ ਭਾਰਤ ਦੇ ਮੁੱਖ ਨਿਆਂਦੀਸ਼ ਜੋ ਖੁਦ ਦੇ ਸਵਿਧਾਨਕ ਬੈਂਚ ਦੇ ਸੱਤ ਜੱਜ ਸਾਹਿਬਾਨ ਦੇ ਬੈਂਚ ਦਾ ਹਿੱਸਾ ਹੁੰਦੇ ਹੋਏ ਅਤੇ *Creamy_Layer* ਨੂੰ ਲੈ ਕੇ ਟਿੱਪਣੀਆਂ ਕਰ ਰਹੇ ਸਨ , ਹੁਣ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੋਵੇਗੀ ਕਿ 
ਰਾਖਵਾਂਕਰਨ ਕੋਈ ਗਰੀਬੀ ਹਟਾਓ ਪ੍ਰੋਗਰਾਮ ਨਹੀਂ, ਬਲਕਿ ਆਤਮ ਸਨਮਾਨ ਅਤੇ ਸਮਾਜਿਕ ਨਿਆਂ ਦੀ ਲੜਾਈ ਹੈ ।
ਅਧਿਕਾਰ ਸ਼ੰਘਰਸ਼ ਪਾਰਟੀ ਮਹਿਸੂਸ ਕਰਦੀ ਹੈ ਕਿ ਇਹ ਜੋ ਮੰਨੂਵਾਦੀ ਸੋਚ ਜੋਰ ਫੜ ਰਹੀ ਹੈ,ਇਹ ਦੇਸ਼ ਅਤੇ ਸਮਾਜ ਵਿੱਚ ਘਾਤਕ ਹੈ। ਜੋ ਲੋਕ ਇਸ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਇਹ ਨਹੀ ਜਾਣਦੇ ਕਿ ਉਹ ਆਪਣੀ ਕਬਰ ਖੁਦ ਖੋਦਣ ਦੇ ਨਾਲ ਨਾਲ ਦੇਸ਼ ਨੂੰ ਬਰਬਾਦੀ ਵੱਲ ਧੱਕ ਰਹੇ ਹਨ ਉਹ ਇਹ ਵੀ ਜਾਣ ਲੈਣ ਕਿ ਦੇਸ਼ ਦੇ ਮੂਲਨਿਵਾਸੀਆਂ ਨੂੰ ਦੂਜੇ ਨੰਬਰ ਦੇ ਸਹਿਰੀ ਨਹੀ ਬਣਾਇਆ ਜਾ ਸਕਦਾ। ਭਲਿਆਈ ਇਸ ਵਿੱਚ ਹੈ ਕਿ ਉਹ ਆਪ ਵੀ ਚੈਨ ਨਾਲ ਰਹਿਣ ਅਤੇ ਦੂਜਿਆ ਨੂੰ ਵੀ ਸ਼ਾਂਤਮਈ ਜੀਵਨ ਜਿਊਣ ਦੇਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.